13.7 C
United Kingdom
Monday, June 22, 2026

More

    ਸੁੱਕ ਕੇ ਤਵੀਤ

    ਦੁੱਖਭੰਜਨ ਰੰਧਾਵਾ
    035192003636

    ਮੈਂ ਪਾ ਲਾਂ ਕੋਈ ਦੁੱਖ ਮੇਰੀ ਵਧੇ ਹੋਰ ਭੁੱਖ,
    ਮੈਨੂੰ ਸੁੱਕ ਕੇ ਤਵੀਤ ਜਿਹਾ ਹੋ ਲੈਣ ਦੇ,
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਹੁਣ ਤਾਂ ਚੁਭਦੇ ਨੇ ਰੋੜ ਪੈਰਾਂ ਵਿੱਚ ਮਰਜਾਣੇਂ,
    ਸਾਹਾਂ ਖੇਡ ਐਸੀ ਖੇਡੀ ਏ ਹੁਣ ਬਾਜੀ ਹਰ ਜਾਣੇਂ,
    ਚੋਂਦੈ ਜਿਹੜਾ ਹੰਝੂ ਅੱਜ ਚੋ ਲੈਣ ਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਕਦੀ ਥੰਮਾਂ ਨਾਲ ਵੱਜਾਂ ਕਦੀ ਵੱਜਾਂ ਕੌਲਿਆਂ ਨਾ,
    ਕਦੀ ਚੁੱਪ ਸਿਰ ਪਾੜੇ ਕਦੀ ਵੱਜਾਂ ਰੌਲਿਆਂ ਨਾ,
    ਨੀਂ ਅੱਜ ਟੁੱਟੇ ਕੱਚ ਤੇ ਖਲੋ ਲੈਣ ਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਮੈਂ ਕੀਤੇ ਨੇਂ ਗੁਨਾਂਹ ਤਾਂ ਹੀ ਸਜ਼ਾ ਪਾ ਲਈ ਏ,
    ਆਪਣੇਂ ਹੀ ਹੱਥੀਂ ਆਪਣੀਂ ਬਿਧ ਬਣਾ ਲਈ ਏ,
    ਦੇਹ ਆਪਣੀਂ ਨੂੰ ਅੱਗ ਨਾਲ ਧੋ ਲੈਣ ਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਕਿੱਥੇ ਤੇਰੇ ਓ ਵਾਅਦੇ ਕਿੱਥੇ ਤੇਰੀਆਂ ਓ ਗੱਲਾਂ,
    ਨਈਂ ਛੱਡਦੀ ਵੇ ਤੈਨੂੰ ਹੁਣ ਜੱਗ ਛੱਡ ਚੱਲਾਂ,
    ਮੈਨੂੰ ਆਪਣਾਂ ਤੇ ਪੱਖ ਕਰ ਛੋ ਲੈਣਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਹਾਏ ਕੀੜੇ ਪੈਣ ਮੈਨੂੰ ਜੇ ਮੈਂ ਝੂਠ ਜ਼ਰਾ ਬੋਲਾਂ,
    ਮੈਂ ਬੰਦਾ ਪੱਕਾ ਬਚਨਾ ਦਾ ਕਹੀ ਤੋਂ ਨਾ ਡੋਲਾਂ,
    ਦਿਲ ਆਖਦਾ ਏ ਮੈਨੂੰ ਕਰ ਓ ਲੈਣ ਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਜਦੋਂ ਰੂਹ ਹੋਈ ਆਜਾਦ ਮੈਨੂੰ ਲੈਣਗੇ ਲਪੇਟ,
    ਮੇਰਾ ਸਲਾਮ ਆਖਰੀ ਏ ਮੇਰੀ ਕਰੀਂ ਨਾ ਤੂੰ ਵੇਟ,
    ਤਾਰਿਆਂ ਚ ਖੁਦ ਨੂੰ ਲੁਕੋ ਲੈਣਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    ਹੁਣ ਦੁੱਖਭੰਜਨ ਨੇਂ ਆਉਣਾ ਨਹੀਂ ਦੁਬਾਰਾ ਨੀ,

    ਮਿਲਿਆ ਜਿਹੜਾ ਕਰਦਾ ਰਿਹਾ ਕਿਨਾਰਾ ਨੀ,
    ਤੂੰ ਵੀ ਕਿਹਾ ਉਹਨਾਂ ਚ ਖਲੋ ਲੈਣਦੇ |
    ਨੀ ਰੱਜ-ਰੱਜ ਰੋਣੈਂ ਮੈਨੂੰ ਰੋ ਲੈਣ ਦੇ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!