ਜਸ ਸੰਧੂ ‘ਇਟਲੀ’
ਉਹ ਤਾਂ ਕੱਲ੍ਹ ਦਾ ਭੱਜ ਚੁੱਕਿਆ ਸੀ ਡਰ ਕੇ
ਐਵੀਂ ਬਾਤਾਂ ਤੋਂ ..
ਅੱਜ ਭਲਕੇ ਹੀ ਮਿਲਿਆ ਐ ਜੋ ਜਾਗਿਆ
ਕਾਲੀਆਂ ਰਾਤਾਂ ਤੋਂ ..
ਕੁੱਝ ਭਿੱਜੇ ਜਿਹੇ ਪੰਨਿਆਂ ਨੂੰ ਉਹ ਮੰਗੀ ਬੈਠਾ
ਸੀ..
ਬੁਝਾਂਗੇ ਜਦ ਬਾਤ ਸੁਣਾਉ ਸੱਚੇ ਜਿਹਿਆਂ
ਜਜ਼ਬਾਤਾਂ ਤੋਂ ..
ਪੜ੍ਹਦਾ ਸੀ ਜੋ ਪੀੜ੍ਹ ਪਰਾਉਣੀ ਸੁਣ ਕੇ
ਥੱਕਿਆ ਹੋਇਆ ਆਂ..
ਬਾਹਰ ਨਿਕਲ ਅੱਜ ਹੀ ਆਵੇ
ਮੈਂ ਭੀੜ ‘ਚ’ ਮੱਚਿਆ ਹੋਇਆਂ ਆਂ..
ਕੋਲ ਖਲੋਅ ਕੇ ਹਾਸੇ ਪਰੋਣੇ ਸਿੱਖ ਵੀ
ਜਾਵੇਗਾ ਕਦੇ ..
ਆਪਣੀ ਬੋਲੀ ਆਪਣੇ ਜੋਸ਼ ‘ਚ’ ਵਿੱਖ ਵੀ
ਜਾਵੇਗਾ ਕਦੇ ..
ਜੋ ਜ਼ਿੰਮਾ ਚੁੱਕਿਐ ਵਿਰਸੇ ਦਾ
ਢੋਅ ਹੋਣਾ ਜੋ ਸੌਖਾ ਨਈਂ ਐ ..
ਜ਼ਹਿਨ ਗਾਲਣਾਂ ‘ਤੇ ਸਜਾਉਣਾ
ਸੱਚ ਜਾਣੀ ਸਮਝੌਤਾ ਨਈਂ ਐ..
ਥੱਕਿਆਂ ਹੋਇਆਂ ਮਿਟਿਆਂ ਹੋਇਆਂ
ਕਿੰਨੇ ਵਰ੍ਹੇ ਗਾਲੇਂਗਾ ..
ਰੋਜ਼ ਬਨੇਰਾ ਝਾਤਾਂ ਪਾਵਾਂ ਜਦ ਤੂੰ ਦੀਵੇ
ਬਾਲੇਂਗਾ ..
ਪੱਤਰਾਂ ਦੇ ਖੱਤਾਂ ਨੂੰ ਪੜ੍ਹਨਾ
ਤੇ ਅਪਣਾਉਣਾ ਪੈਂਦਾ ਐ ..
ਜੱਦੋ-ਜਹਿਦ ਜ਼ਰੂਰੀ ਐ ਨਈਂ
ਮਨ ਸਮਝਾਉਣਾ ਪੈਂਦਾ ਐ ..
ਕੋਈ ਸੇਧ ਤਿਆਰ ਕਰੀਂ ਤੇ
ਮਿੱਥੀ ਨਵੇਂ ਨਿਸ਼ਾਨੇ ਨੂੰ ..
ਜੀਵਨ ਨੇ ਉਂਝ ਲੰਘ ਹੀ ਜਾਣਾ ਕੁੱਝ ਦੇ ਜਾਵੀਂ
ਜ਼ਮਾਨੇ ਨੂੰ ..
ਮੱਧ ਲੋਅ ਰੁਸ਼ਨਾ ਜਾਂਦੀ ਐ
‘ਨੇਰ੍ਹੀ ਭੀੜੀ ਬਾਰੀ ‘ਚੋ’ ..
ਐਵੀਂ ਨਾ ਤੂੰ ਪਾਲ ਭੁਲੇਖੇ ਸਭ ਮਿਲਦਾ
ਜ਼ਿੰਦਗੀ ਹਾਰੀ ‘ਚੋ’….