ਰਜਨੀ ਵਾਲੀਆ, ਕਪੂਰਥਲਾ
ਉਸ ਦਾ ਇੱਕ-ਇੱਕ ਬੋਲ,
ਮੈਨੂੰ ਬੀਮਾਰ ਹੋਈ ਨੂੰ ਵੀ,
ਸਕੂਨੇ ਕਰਾਰ ਦੇ ਦੇਂਦਾ ਏ |
ਮੈਂ ਬੁਝੀ ਵੀ ਜਗ ਪੈਨੀ ਆਂ,
ਉਸਦਾ ਕਿਹਾ ਹਰ ਸ਼ਬਦ,
ਮੈਨੂੰ ਏਨਾਂ ਪਿਆਰ ਦੇ ਦੇਂਦਾ ਏ |
ਤੇ ਫੇਰ,
ਤੇ ਫੇਰ,
ਇੰਝ ਲਗਦੈ|
ਕਿ ਜੀਵੇਂ ਦਿਲ ਦੀ ਰੀਝ,
ਪੂਰੀ ਹੋਣ ਨੂੰ ਆਈ ਏ |
ਪਰ ਅੱਖਰਾ ਦੱਸ ਵੇ ਏ,
ਕਿਹਾ ਜਨਮ ਏ,
ਕੇਹਾ ਮਿਲਾਪ ਏ,
ਕਿਉਂ ਸਾਡੇ ਦੋਹਾਂ ਵਿੱਚ ਜੁਦਾਈ ਏ |
ਕਿਉ ਜੁਦਾਈ ਏ,
ਮੇਰੇ ਤੇ ਮੇਰੇ ਅੱਖਰ ਵਿੱਚ,
ਉਹ ਅੱਖਰ ਜਿਸ ਦੀ ਮੈਂ,
ਜਾਨ ਤੋਂ ਵੀ ਵੱਧ ਸੰਭਾਲ,
ਕਰਦੀ ਹਾਂ |
ਜਿਸਨੂੰ ਮੈਂ ਮਨ ਦੀ ਕਿਤਾਬ
ਚੋਂ ਪੜਦੀ ਹਾਂ ਤੇ,
ਲਿਖਣ ਲੱਗਿਆਂ ਖਿਆਲ ਕਰਦੀ ਹਾਂ |
ਅੱਖਰ ਅਉਂਦਾ ਏ ਤਾ ਮੈਂ,
ਦੁੱਧ ਰੰਗੇ ਕਾਗਜ਼ ਤੇ ਸਿਰਜਦੀ ਹਾਂ |
ਕਵਿਤਾਵਾਂ,
ਗ਼ਜ਼ਲ,
ਰੁਬਾਈ,
ਦੋਹੜੇ,
ਗੀਤ,
ਇਉਂ ਪੈ ਜਾਦੀ ਏ ਸਾਡੀ ਪਰੀਤ |
ਝੱਟ ਘੜ ਧਰਦੈ ਮੇਰਾ ਅੱਖਰ ਹਰ,
ਵੰਨਗੀ ਵਿੱਚ ਮੇਰੇ ਲਈ,
ਖੂਬਸੂਰਤ ਰਚਨਾ |
ਉਸਦਾ ਵੀ ਮੇਰੇ ਵਾਂਗੂ,
ਗੂੜਾ ਰਿਸ਼ਤਾ ਏ ਸੱਚਨਾ |
ਮੈਨੂੰ ਤੇਹ ਲਗਦੀ ਏ ਜਦੋਂ,
ਮੈਂ ਅੱਖਰ ਨੂੰ ਪੀ ਲੈਂਦੀ ਹਾਂ |
ਅੱਖਰ ਨੂੰ ਮਹਿਸੂਸ ਕਰਦੀ ਹਾਂ |
ਅੱਖਰ ਨਾਲ ਅੱਖਰ ਹੋ ਕੇ ਜੀਅ ਲੈਂਦੀ ਹਾਂ |
ਰਜਨੀ ਕਰਦੀ ਅੱਖਰ ਦੇ ਨਾਲ,
ਧੁਰ ਅੰਦਰ ਤੋਂ ਪਿਆਰ |
ਓਨਾਂ ਆਪਣੇ ਆਪ ਤੇ ਨਹੀਂ,
ਜਿੰਨਾਂ ਉਸ ਉੱਤੇ ਇਤਬਾਰ |