22.5 C
United Kingdom
Sunday, June 21, 2026

More

    ਕਲਮ ਐਂਡ ਆਰਟ ਯੂਕੇ ਦੀ ਆਨਲਾਈਨ ਮਿਲਣੀ ਹੋਈ।

    ਕਲਮ ਐਂਡ ਆਰਟ ਯੂਕੇ ਦੀ ਜ਼ੂਮ ਮੀਟਿੰਗ ਕੀਤੀ ਗਈ, ਇਸ ਵਿੱਚ ਮੁੱਖ ਵਿਸ਼ਾ ਨਸਲਵਾਦ ਰਿਹਾ। ਦਲਜਿੰਦਰ ਬੁੱਟਰ ਨੇ ਇਸ ਬਾਰੇ ਗੁਰਬਾਣੀ ਦੇ ਹਵਾਲੇ ਨਾਲ ਵਿਸਥਾਰ ਸਹਿਤ ਵਿਚਾਰ ਰੱਖੇ। ਇਸ ਵਿਸ਼ੇ ਨੂੰ ਅੱਗੇ ਤੋਰਦੀ ਡਾ. ਅਮਰ ਜਿੳਤੀ ਨੇ ਆਪਣੀ ਸੱਜਰੀ ਨਜ਼ਮ ‘ਕੁਕੂਨਸ’ ਜੌਰਜ ਫਲੌਰਿਡ ਨੂੰ ਸਮਰਪਿਤ ਪੜ੍ਹ ਕੇ ਸੁਣਾਈ। ਕੁਲਦੀਪ ਕਿਟੀ ਬਲ ਨੇ ਆਪਣੀਆਂ ਨਜ਼ਮਾਂ ਉਹਨਾਂ ਦੀਆਂ ਗਵਾਚ ਕੇ ਲੱਭੀਆਂ ਡਾਇਰੀਆਂ ਵਿੱਚੋਂ ਪੜ੍ਹੀਆਂ ਅਤੇ ਇਸ ਸੰਦਰਭ ਵਿੱਚ ਇਸ ਪਹੇਲੀ ਦੀ ਸਾਰੀ ਗਲਬਾਤ ਸਾਂਝੀ ਕੀਤੀ। ਗੁਰਮੇਲ ਸੰਘਾ ਨੇ ਬੜੇ ਯਤਨ ਨਾਲ ਮੀਟਿੰਗ ਵਿੱਚ ਹਿੱਸਾ ਲਿਆ ਅਤੇ ਆਪਣੀਆਂ ਨਜ਼ਮਾਂ ਸਾਂਝੀਆਂ ਕੀਤੀਆਂ। ਭਿੰਦਰ ਜਲਾਲਾਬਾਦੀ ਨੇ ਇਸ ਮੀਟਿੰਗ ਵਿੱਚ ਹੋ ਚੁੱਕੀ ਵਿਚਾਰ ਚਰਚਾ ਅਤੇ ਪੜ੍ਹੀਆਂ ਗਈਆਂ ਨਜ਼ਮਾਂ ਦਾ ਸਾਰੰਸ਼ ਪੇਸ਼ ਕਰਨ ਦੇ ਨਾਲ ਨਾਲ ਆਪਣੀਆਂ ਨਜ਼ਮਾਂ ਵੀ ਪੇਸ਼ ਕੀਤੀਆਂ। ਜਿਹੜੇ ਮੈਂਬਰ ਇਸ ਮੀਟਿੰਗ ਵਿੱਚ ਕਿਸੇ ਕਾਰਣ ਸ਼ਾਮਲ ਨਹੀਂ ਹੋ ਸਕੇ, ਉਹਨਾਂ ਦੇ ਸੁਨੇਹੇ ਸਾਂਝੇ ਕੀਤੇ ਗਏ।

    ਰਿਪੋਰਟ- ਡਾ. ਅਮਰ ਜਿਉਤੀ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!