ਮਾਲੇਰਕੋਟਲਾ, 05 ਜੁਲਾਈ ( ਜਮੀਲ ਜੌੜਾ)
ਅੱਜ ਇੱਥੇ ਦੀ ਰੈਵਨਿਊ ਪਟਵਾਰ ਯੂਨੀਅਨ ਤਹਿਸੀਲ ਮਾਲੇਰਕੋਟਲਾ ਦੀ ਹੋਈ ਚੋਣ ਵਿਚ ਵਿਜੈ ਪਾਲ ਸਿੰਘ ਢਿੱਲੋਂ ਨੂੰ ਪ੍ਰਧਾਨ, ਹਰਿੰਦਰਜੀਤ ਸਿੰਘ ਸੋਹੀ ਨੂੰ ਜਨਰਲ ਸਕੱਤਰ ਅਤੇ ਕਰਮਜੀਤ ਸਿੰਘ ਵੈਦ ਨੂੰ ਖਜਾਨਚੀ ਚੁਣਿਆ ਗਿਆ। ਇਸ ਦੀ ਜਾਣਕਾਰੀ ਪ੍ਰੈਸ ਸਕੱਤਰ ਹਰਵੀਰ ਸਿੰਘ ਨੇ ਦਿੰਦੇ ਹੋਏ ਦੱਸਿਆ ਕਿ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਛੋਕਰਾ, ਜਨਰਲ ਸਕੱਤਰ ਦਵਿੰਦਰਪਾਲ ਰਿੰਪੀ ,ਖਜਾਨਚੀ ਤਰਸੇਮ ਸਿੰਘ ਅਤੇ ਕਮਿੱਕਰ ਸਿੰਘ ਅਤੇ ਬਲਜੀਤ ਸਿੰਘ ਸੇਵਾ ਮੁਕਤ ਕਾਨੂੰਨਗੋ ਦੀ ਸਰਪ੍ਰਸਤੀ ਹੇਠ ਚੋਣ ਕਰਵਾਈ ਗਈ ਤਹਿਸੀਲ ਪ੍ਰਧਾਨ ਜਗਦੇਵ ਸਿੰਘ ਨੇ ਆਪਣੇ ਅਹੁੱਦੇ ਤੋਂ ਅਸਤੀਫਾ ਦੇ ਕੇ ਪ੍ਰਧਾਨਗੀ ਲਈ ਵਿਜੇ ਪਾਲ ਸਿੰਘ ਢਿੱਲੋਂ ਦਾ ਨਾਮ ਪ੍ਰਧਾਨਗੀ ਲਈ ਪੇਸ ਕੀਤਾ ਜਿਸ ਨੂੰ ਹਾਊਸ ਨੇ ਸਰਵਸੰਮਤੀ ਨਾਲ ਪ੍ਰਵਾਨ ਕਰਦਿਆਂ ਵਿਜੇਪਾਲ ਸਿੰਘ ਢਿੱਲੋਂ ਨੂੰ ਤਹਿਸੀਲ ਪ੍ਰਧਾਨ, ਅਜੇ ਕੁਮਾਰ, ਜਗਦੇਵ ਸਿੰਘ ਨੂੰ ਸਰਪ੍ਰਸਤ ਬਣਾਇਆ ਗਿਆ ਅਤੇ ਵਿਜੇਪਾਲ ਸਿੰਘ ਢਿੱਲੋਂ ਵੱਲੋਂ ਤਹਿਸੀਲ ਬਾਡੀ ਦੀ ਚੋਣ ਕੀਤੀ ਗਈ ਜਿਸ ਵਿਚ ਗੁਰਿੰਦਰ ਸਿੰਘ ਰਾਏ ਨੂੰ ਸੀਨੀਅਰ ਮੀਤ ਪ੍ਰਧਾਨ-1, ਜਗਦੇਵ ਸਿੰਘ ਸਿੰਘ ਸੀਨੀਅਰ ਮੀਤ ਪ੍ਰਧਾਨ-2 , ਚਮਕੌਰ ਸਿੰਘ ਸੀਨੀਅਰ ਮੀਤ ਪ੍ਰਧਾਨ-3 , ਹਰਿੰਦਰਜੀਤ ਸਿੰਘ ਸੋਹੀ ਨੂੰ ਜਨਰਲ ਸਕੱਤਰ, ਸਹਾਇਕ ਜਨਰਲ ਸਕੱਤਰ ਹਰਦੀਪ ਸਿੰਘ ਮੰਡੇਰ, ਕਰਮਜੀਤ ਸਿੰਘ ਵੈਦ ਨੂੰ ਖਜਾਨਚੀ, ਪਰਮਜੀਤ ਸਿੰਘ ਨੂੰ ਸਹਾਇਕ ਖ਼ਜਾਨਚੀ, ਮਿਨਾਕਸੀ ਜੋਸੀ ਮਨਦੀਪ ਕੌਰ, ਤਰਨਵੀਰ ਸਿੰਘ ਅਤੇ ਗੁਰਿੰਦਰਜੀਤ ਸਿੰਘ ਨੂੰ ਮੀਤ ਪ੍ਰਧਾਨ, ਸੁਮਨਪ੍ਰੀਤ ਸਿੰਘ ਐਡੀਟਰ, ਅਬਦੁਲ ਰਸ਼ੀਦ ਨੂੰ ਸੰਗਠਨ ਸਕੱਤਰ, ਭਵਖੰਡਨ ਸਿੰਘ ਨੂੰ ਦਫ਼ਤਰੀ ਸਕੱਤਰ, ਮਹਾਂਵੀਰ ਗੋਇਲ ਨੂੰ ਕਾਨੂੰਨੀ ਸਕੱਤਰ ਅਤੇ ਹਰਵੀਰ ਸਿੰਘ ਢੀਂਡਸਾ, ਦੀਦਾਰ ਸਿੰਘ ਛੋਕਰਾ, ਹਰਜੀਤ ਸਿੰਘ ਰਾਹੀ, ਦੁਸਯੰਤ ਸਿੰਘ ਰਾਕਾ ਨੂੰ ਜ਼ਿਲ੍ਹਾ ਮੈਂਬਰ ਨਿਯੁਕਤ ਕੀਤੇ ਗਏ। ਨਵਨਿਯੁਕਤ ਪ੍ਰਧਾਨ ਵਿਜੈਪਾਲ ਸਿੰਘ ਢਿੱਲੋਂ ਨੇ ਵਿਸਵਾਸ ਦਵਾਇਆ ਕਿ ਦੀ ਰੈਵੀਨਿਊ ਪਟਵਾਰ ਯੂਨੀਅਨ ਦੀਆਂ ਮੰਗਾਂ ਬਾਬਤ ਸੰਘਰਸ ਕਰਨ ਲਈ ਹਮੇਸ਼ਾ ਤਿਆਰ ਰਹਿਣਗੇ। ਇਸ ਮੌਕੇ ਮਿਨਸਟਰੀ ਸਟਾਫ ਦੇ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਪਾਲ ਸਿੰਘ ਪੰਨੂੰ, ਲਾਲਦੀਨ ਬਿੱਲ ਕਲਰਕ, ਗੁਰਵਿੰਦਰ ਸਿੰਘ ਕਲਰਕ, ਕੇਵਲ ਸਿੰਘ ਕਾਨੂੰਨਗੋ, ਅਕਬਰ ਖਾਂ ਕਾਨੂੰਨਗੋ, ਜਮੀਲ ਅਹਿਮਦ ਕਾਨੂੰਨਗੋ, ਸੁਖਵਿੰਦਰ ਸਿੰਘ ਕਾਨੂੰਨਗੋ ਅਹਿਮਦਗੜ੍ਹ, ਮਨਜੀਤ ਸਿੰਘ ਕਾਨੂੰਨਗੋ ਆਦਿ ਵੀ ਮੋਜੂਦ ਸਨ।
ਕੈਪਸ਼ਨ: ਦੀ ਰੈਵੀਨਿਊ ਪਟਵਾਰ ਯੂਨੀਅਨ ਦੇ ਨਵਨਿਯੁਕਤ ਪ੍ਰਧਾਨ ਵਿਜੇਪਾਲ ਸਿੰਘ ਢਿੱਲੋਂ ਅਤੇ ਹੋਰ ਅਹੁੱਦੇਦਾਰਾਂ ਨਾਲ