ਕਰੇਮੋਨਾ, ਇਟਲੀ (ਪੰਜ ਦਰਿਆ ਬਿਊਰੋ)
ਅਜੋਕੇ ਯੁੱਗ ਅੰਦਰ ਲੜਕੀਆਂ ਲੜਕਿਆਂ ਨਾਲੋਂ ਕਿਸੇ ਪੱਖੋਂ ਘੱਟ ਨਹੀ ਸਗੋ ਹਰੇਕ ਖੇਤਰ ਵਿੱਚ ਮਿਹਨਤ ਅਤੇ ਲਗਨ ਨਾਲ਼ ਅੱਗੇ ਵਧ ਰਹੀਆਂ ਹਨ।ਇਟਲੀ ਚ ਸਿੱਖਿਆ ਦੇ ਖੇਤਰ ਵਿੱਚ ਅਜਿਹੀ ਹੀ ਮੱਲ ਮਾਰੀ ਹੈ ਲੜਕੀ ਪ੍ਰਭਜੋਤ ਕੌਰ ਨੇ।ਫਤਿਹਗੜ ਸਾਹਿਬ ਦੇ ਪਿੰਡ ਬਲਾੜਾ ਮੰਦਿਰ ਨਾਲ਼ ਸਬੰਧਿਤ ਸ:ਅਵਤਾਰ ਸਿੰਘ ਅਤੇ ਬੀਬੀ ਕਰਮਜੀਤ ਕੌਰ ਦੀ ਹੋਣਹਾਰ ਸਪੁੱਤਰੀ ਪ੍ਰਭਜੋਤ ਕੌਰ ਜੋਤੀ ਨੇ ਹੋਟਲ ਮੈਨੇਜਿੰਗ ਦੇ ਕੋਰਸ ਵਿੱਚੋਂ 100 ਪ੍ਰਤੀਸ਼ਤ ਨੰਬਰ ਲੈ ਕੇ ਮਾਪਿਆਂ ਅਤੇ ਦੇਸ਼ ਦਾ ਨਾਂ ਉੱਚਾ ਕੀਤਾ ਹੈ।ਉਸ ਨੇ ਕਰੇਮੋਨਾ ਨੇੜਲੇ ਚੀ ਆਰ ਫੋਰਮਾ ਇਸਟੀਚਿਉਟ ਤੋਂ ਇਸ ਕੋਰਸ ਵਿੱਚ ਸਭ ਤੋਂ ਵੱਧ ਨੰਬਰ ਲਏ ਜੋ ਕਿ ਸਮੁੱਚੇ ਭਾਰਤੀਆਂ ਲਈ ਮਾਣ ਵਾਲੀ ਗੱਲ ਹੈ।ਆਪਣੀ ਬੇਟੀ ਦੀ ਇਸ ਵਿਦਿਅਕ ਪ੍ਰਾਪਤੀ ਤੇ ਪਿਤਾ ਸ:ਅਵਤਾਰ ਸਿੰਘ ਅਤੇ ਮਾਤਾ ਕਰਮਜੀਤ ਕੌਰ ਨੇ ਅਥਾਂਹ ਖੁਸ਼ੀ ਮਹਿਸੂਸ ਕਰਦਿਆਂ ਦੱਸਿਆ ਕਿ ਪ੍ਰਭਜੋਤ ਸ਼ੁਰੂ ਤੋਂ ਹੀ ਕਾਫੀ ਹੁਸ਼ਿਆਰ ਹੈ ਅਤੇ ਉਸ ਨੇ ਚੰਗੇ ਨੰਬਰ ਹਾਸਿਲ ਕਰਕੇ ਸਾਡੀ ਖੁਸ਼ੀ ਨੂੰ ਹੋਰ ਦੂਹਣਾ ਕਰ ਦਿੱਤਾ ਹੈ।