2 C
United Kingdom
Saturday, March 7, 2026

More

    ਰੇਖਾ ਚਿੱਤਰ- ਹਰਿੰਦਰ ਸੋਹਲ

    ਜੋ ਸੁਰ ਦਾ ਸੁੱਚਾ ਸਾਗਰੋਂ ਗਹਿਰਾ
    ਜੀਹਦਾ ਮੂੰਹ ਮਿਸ਼ਰੀ ਦਾ ਬੋਲ।
    ਉਹ ਤਾਂ ਲੋਕ ਗੀਤ ਜਿਆ ਏ,
    ਮੈਂਡਾ ਵੀਰ ਹਰਿੰਦਰ ਸੋਹਲ।

    ਕਰਦਾ ਜੋ ਗੱਲ ਖਰੀ ਖਰੀ ਤੇ,
    ਜੋ ਮੁਹੱਬਤਾਂ ਨੂੰ ਜੀਉਂਦਾ ਏ।
    ਫਟੀ ਹਿੱਕ ਜੋ ਗੁਲਾਬ ਦੀ ਨੂੰ,
    ਬੜੇ ਪਿਆਰ ਨਾਲ ਸੀਉਂਦਾ ਏ।
    ਮੈਂ ਰਵਾਂ ਜਿੱਥੇ ਮਰਜੀ ਓ
    ਹੈ ਹਮੇਸ਼ਾ ਮੇਰੇ ਕੋਲ।
    ਉਹ ਤਾਂ ਲੋਕ ਗੀਤ ਜਿਆ ਏ

    ਅਰਮਿੰਦਰ ਮਾਂ ਦੀ ਗੋਦ ਚ ਜਦੋਂ,
    ਸੀ ਲਾਲ ਗੁਰਾਂ ਨੇ ਪਾਇਆ।
    ਬਾਪੂ ਮਨਜੀਤ ਸਿੰਘ ਹੁਰਾਂ ਨੇ,
    ਸੀ ਵੱਡਾ ਜਸ਼ਨ ਮਨਾਇਆ।
    ਪੰਡ ਵਿਹੜੇ ਵਿੱਚ ਰੱਖ ਪਿਤਾ ਨੇ
    ਸੀ ਲਈ ਖੁਸ਼ੀ ਦੀ ਖੋਲ।
    ਉਹ ਤਾਂ ਲੋਕ ਗੀਤ ਜਿਆ ਏ

    ਬਹਿ ਕੇ ਜਦੋਂ ਵੀ ਸੋਹਲ ਵੀਰ ਨੇ,
    ਸੁਰਾਂ ਦੀ ਸਰਗਮ ਛੇੜੀ ਏ।
    ਮਲਹਾਰ ਰਾਗ ਨੂੰ ਗਾ ਕੇ ਉਸ ਨੇ,
    ਵਾਹ ਸਾਰੀ ਗੱਲ ਨਬੇੜੀ ਏ।
    ਆਪਣੇ ਅੰਦਰ ਮੰਥਨ ਕਰਕੇ,
    ਓਹ ਕਰਦਾ ਰਵੇ ਪੜਚੋਲ।
    ਉਹ ਤਾਂ ਲੋਕ ਗੀਤ ਜਿਆ ਏ

    ਗਾਉਣ ਤੋਂ ਪਹਿਲਾਂ ਹਰ ਇੱਕ
    ਗੀਤ ਨੂੰ ਪਰਖਦਾ ਏ ਕਸਵੱਟੀ ਤੇ |
    ਗੀਤ ਦਾ ਮੁੱਲ ਓ ਪਾਵੇ ਪੂਰਾ,
    ‘ਜ਼ਹਿਨ ਆਪਣੇ ਦੀ ਹੱਟੀ ਤੇ |
    ਸੁਰਾਂ ਦੇ ਅੰਦਰ ਗੀਤ ਢਾਲ ਦਏ
    ਲੈ ਕੇ ਸਰਗਮ ਦਾ ਸੌ਼ਲ |
    ਉਹ ਤਾਂ ਲੋਕ ਗੀਤ ਜਿਆ ਏ

    ਜਦੋਂ ਪਿੰਡ ਦੀਆਂ ਗਲੀਆਂ ਚੇਤੇ,
    ਕਰ ਦੱਸਦਾ ਖੇਡੇ ਬਹੁਤ ਸ਼ਟਾਪੂ |
    ਮਿੱਟੀ ਵਿੱਚ ਮਿਲਾ ਕੇ ਰੇਤਾ,
    ਮੀਂਹ ਵਿੱਚ ਖੂਬ ਬਣਾਏ ਟਾਪੂ |
    ਦਿਲ ਨੂੰ ਰੱਖਦਾ ਖਰਾ-ਖਰਾ,
    ਵਿੱਚ ਰੱਖੇ ਨਾ ਭੋਰਾ ਝੋਲ |
    ਉਹ ਤਾਂ ਲੋਕ ਗੀਤ ਜਿਆ ਏ

    ਕਰਨ ਪੁੱਤਰ ਨੇ ਵੀ ਨਾ ਰੁਸ਼ਨਾਇਆ,
    ਤੋਰੀ ਜੋ ਅੱਗੋ ਰੀਤ |
    ਨਾਲ ਕਦਮ ਦੇ ਕਦਮ ਮਿਲਾਵੇ,
    ਸਾਡਾ ਜੀਅ ਬਣਿਆ ਸੰਗੀਤ |
    ਸੁਰਾਂ ਨਾਲ ਜਦ ਖੇਡਣ ਲਗਦਾ,
    ਲੱਗੇ ਪਿਆਰਾ ਤੇ ਅਨਮੋਲ |
    ਉਹ ਤਾਂ ਲੋਕ ਗੀਤ ਜਿਆ ਏ

    ਜੀ ਮਨਪੀ੍ਤ ਕੌਰ ਧੀ ਅਸਾਡੀ,
    ਬਹੁਤ ਹੀ ਸੁਰੀਲਾ ਗਾਵੇ |
    ਕਦੀ-ਕਦੀ ਤਾਂ ਮਾਂ ਨੂੰ ਬਹਿਕੇ,
    ਵੀ ਉਹ ਗੌਣ ਸਿਖਾਵੇ |
    ਸ਼ਬਦਕਾਰੀ ਕਰ ਦੁੱਖਭੰਜਨ ਸਿੰਘ,
    ਵੀ ਮਹਿੰਗੇ ਮੋਤੀ ਦੇਵੇ ਡੋਲ |
    ਉਹ ਤਾਂ ਲੋਕ ਗੀਤ ਜਿਹਾ ਏ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!