ਈਪਰ, ਬੈਲਜ਼ੀਅਮ ( ਪ੍ਰਗਟ ਸਿੰਘ ਜੋਧਪੁਰੀ )
ਇੰਗਲੈਂਡ ‘ਤੋਂ ਚਲਦੇ ਪੰਥਕ ਟੀ ਵੀ ਚੈਨਲ ਕੇ ਟੀ ਵੀ ਵੱਲੋਂ ਪਾਕਿਤਸਾਨ ਵਿਚ ਵਾਪਰੇ ਰੇਲ-ਵੈਨ ਹਾਦਸੇ ਵਿੱਚ ਮਾਰੇ ਗਏ 20 ਸਿੱਖਾਂ ਦੇ ਪਰਿਵਾਰਾਂ ਨੂੰ 5-5 ਲੱਖ ਪਾਕਿਸਤਾਂਨੀ ਰੁਪਿਆਂ ਦੀ ਮਾਲੀ ਮੱਦਦ ਦੇਣ ਦੇ ਕੀਤੇ ਐਲਾਨ ਦਾ ਯੂਰਪ ਦੀਆਂ ਪੰਥਕ ਜਥੇਬੰਦੀਆਂ ਨੇ ਸਵਾਗਤ ਕਰਦਿਆਂ ਇਸ ਨੂੰ ਸਲਾਘਾਯੋਗ ਕਦਮ ਕਿਹਾ ਹੈ। ਇੰਗਲੈਂਡ ‘ਤੋਂ ਭਾਈ ਅਮਰੀਕ ਸਿੰਘ ਗਿੱਲ, ਭਾਈ ਦਵਿੰਦਰਜੀਤ ਸਿੰਘ, ਭਾਈ ਕੁਲਦੀਪ ਸਿੰਘ ਚਹੇੜੂ, ਜਰਮਨੀ ‘ਤੋਂ ਭਾਈ ਗੁਰਮੀਤ ਸਿੰਘ ਖਨਿਆਣ, ਭਾਈ ਸਤਪਾਲ ਸਿੰਘ ਪੱਡਾ, ਭਾਈ ਗੁਰਦਿਆਲ ਸਿੰਘ ਲਾਲੀ, ਭਾਈ ਜਗਤਾਰ ਸਿੰਘ ਮਾਹਲ, ਫਰਾਂਸ ‘ਤੋਂ ਭਾਈ ਰਘਵੀਰ ਸਿੰਘ ਕੁਹਾੜ, ਬਾਬਾ ਕਸ਼ਮੀਰ ਸਿੰਘ, ਭਾਈ ਸੁਖਦੇਵ ਸਿੰਘ ਖਾਲੂ ਅਤੇ ਬੈਲਜ਼ੀਅਮ ‘ਤੋਂ ਭਾਈ ਜਗਦੀਸ਼ ਸਿੰਘ ਭੂਰਾ ਨੇ ਗੁਰਧਾਮਾਂ ਦੇ ਦਰਸਨਾਂ ਦੌਰਾਂਨ ਇਸ ਹਾਦਸੇ ਵਿੱਚ ਮਾਰੇ ਗਏ ਸਿੱਖਾਂ ਦੇ ਪਰਿਵਾਰਾਂ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਸਮੂਹ ਸਿੱਖ ਸੰਗਤ ਨੂੰ ਅਪੀਲ ਕੀਤੀ ਹੈ ਕਿ ਉਹ ਕੇ ਟੀ ਵੀ ਵੱਲੋਂ ਪਮੰਥਕ ਜਥੇਬੰਦੀਆਂ ਅਤੇ ਸੰਗਤ ਦੇ ਸਹਿਯੋਗ ਨਾਲ ਦਿੱਤੀ ਜਾ ਆਰਥਿਕ ਮੱਦਦ ਵਿੱਚ ਅਪਣਾ ਬਣਦਾ ਹਿੱਸਾ ਜਰੂਰ ਪਾਉਣ।