ਰਜਨੀ ਵਾਲੀਆ, ਕਪੂਰਥਲਾ
ਵੇ ਕਦੀ ਮੈਂ ਹੱਸ ਪੈਨੀਂ ਆਂ,
ਕਦੀ-ਕਦੀ ਮੈਂ ਰੋ ਲੈਨੀਂ ਆਂ |
ਵੇ ਮੁਖੜਾ ਹੰਝੂਆਂ ਦੇ ਨਾਲ,
ਆਪਣਾਂ ਧੋ ਲੈਨੀਂ ਆਂ |
ਮੇਰਾ ਦਿਲ ਤੇਰਾ ਬਾਗ ਬਗੀਚਾ,
ਜੋ ਤੂੰ ਦਿੱਤੇ ਫੁੱਲ ਯਾਦਾਂ ਦੇ |
ਸਾਰੇ ਸਾਂਭ ਕੇ ਰੱਖੇ ਅੜਿਆ,
ਹੀਰੇ ਮੋਤੀ ਕੁੱਲ ਯਾਦਾਂ ਦੇ |
ਨੈਣਾਂ ਦੇ ਖੂਹੋਂ ਪਾਣੀਂ ਦਿਆਂ ਤੇ
ਫੁੱਲਾਂ ਦੀ ਖੁਸ਼ਬੋ ਲੈਨੀ ਆਂ |
ਵੇ ਕਦੀ ਮੈਂ ਹੱਸ ਪੈਨੀਂ ਆਂ
ਮੇਰੇ ਖੁਆਬਾਂ ਦੇ ਵਿੱਚ ਆਵੇਂ,
ਘੜੀ-ਘੜੀ ਤੂੰ ਕਿੱਦਾਂ ਰਹਿੰਦਾ |
ਸੁੱਖ ਮੇਰੀ ਤੂੰ ਮੰਗਦਾ ਰਹਿੰਦਾ,
ਤੁਰਦਾ-ਫਿਰਦਾ ਉੱਠਦਾ-ਬਹਿੰਦਾ |
ਤੇਲ ਨੈਣਾਂ ਦੇ ਦਰਾਂ ਕ ਬਹਿਕੇ,
ਹੰਝੂਆਂ ਦਾ ਮੈਂ ਚੋ ਲੈਨੀ ਆਂ |
ਵੇ ਕਦੀ ਮੈਂ ਹੱਸ ਪੈਨੀ ਆਂ
ਛੱਡ ਵੇ ਤੇਰੇ ਕਰਕੇ ਮੈਨੂੰ,
ਕਿੱਦਾਂ-ਕਿੱਦਾਂ ਰਹਿਣਾ ਪੈ ਗਿਆ |
ਦੂਰ ਤੂੰ ਕਿਹੜੀ ਗੱਲੋਂ ਚੰਨਾਂ,
ਬਸ ਯਾਦ ਸਹਾਰੇ ਬਹਿਣਾ ਪੈ ਗਿਆ |
ਓਦਾਂ ਤੇਰੀ ਮਖਮਲੀ ਚੰਨਾਂ,
ਸੁਪਨੇ ਦੇ ਵਿੱਚ ਛੋਹ ਲੈਨੀਂ ਆ |
ਕਦੀ ਮੈਂ ਹੱਸ ਪੈਨੀ ਆਂ
ਸੁਣ ਵੇ ਚੰਨਾਂ ਚਾਰ ਦਿਹਾੜੇ,
ਜਿੰਦਗੀ ਕੋਲ ਗੁਜ਼ਾਰ ਲਈਏ |
ਤੂੰ ਕਿੱਥੇ ਮੈਂ ਕਿੱਥੇ ਸਾਈਂਆ,
ਇੱਕ ਦੂਜੇ ਦਾ ਪਿਆਰ ਲਈਏ |
ਰਜਨੀ ਦੇ ਹੁਣ ਹਾਲ ਨੇ ਮੰਦੜੇ,
ਔਖੀ-ਸੌਖੀ ਖਲੋ ਲੈਨੀ ਆਂ |
ਕਦੀ ਮੈਂ ਹੱਸ ਪੈਨੀਂ ਆਂ