17 C
United Kingdom
Sunday, June 21, 2026

More

    ਜਨਮ-ਜਨਮ

    ਦੁੱਖਭੰਜਨ ਰੰਧਾਵਾ
    0351920036369

    ਕੋਈ ਜਨਮ-ਜਨਮ ਦਾ
    ਰਿਸ਼ਤਾ ਏ ਪਤਾ ਏ ਮੈਨੂ਼ੰ |
    ਕਹਿ ਛੱਡਿਆ ਏ ਆਪਾ ਨੇਂ
    ਆਪਣੀ ਜੇ ਤੈਨੂੰ |
    ਫਿਕਰ ਕਰੀਂ ਨਾ ਭੋਰਾ ਤੈਨੂ਼ੰ,
    ਤੇਰਾ ਬਣਕੇ ਵੀ ਵਿਖਾਵਾਂਗਾ |
    ਤੈਥੋਂ ਖੁਸੀ਼ ਦਾ ਸਾਗਰ ਵਾਰ ਦਿਆਂ,
    ਜਲ-ਜਲ ਤੇਰੇ ਲਈ ਹੋਵੇਗਾ,
    ਤੇ ਮੈਂ ਜ਼ਹਿਰ ਸਾਰਾ ਪੀ ਜਾਵਾਂਗਾ |

    ਮੈਂ ਤਾਂ ਪੱਥਰ ਹੋ ਕੇ ਜੀਲਾਂਗਾ,
    ਪੱਥਰ ਤੈਨੂ਼ੰ ਨਈਂ ਰਹਿਣ ਦੇਣਾਂ |
    ਤੇਰਾ ਹਰ ਤਸੀਹਾ ਝੱਲਾਂਗਾ,
    ਤੈਨੂੰ ਭੋਰਾ ਵੀ ਦੁੱਖ ਨਈਂ ਸਹਿਣ ਦੇਣਾਂ |
    ਨੀ ਮੈ ਬਾਜੀ਼ ਹਰ ਇੱਕ ਜਿੱਤ ਲੈਨਾਂ,
    ਤੈਨੂੰ ਵੀ ਨਾਲ ਜੀਤਾਵਾਂਗਾ |
    ਜਲ-ਜਲ ਤੇਰੇ ਲਈ ਹੋਵੇਗਾ

    ਸਾਡਾ ਜਨਮ-ਜਨਮ ਦਾ ਸਾਥ ਜਿੰਦੇ,
    ਤੈਨੂੰ ਪਤਾ ਏ ਤਾਂ ਹੀ ਕਰਨੀ ਏਂ |
    ਨੀ ਮੈਂ ਬੈਠਾ ਪਾਰ ਸਮੁੰਦਰ ਤੋਂ,
    ਤੇ ਤੂੰ ਸਾਹ ਸਾਹੀਂਂ ਮੇਰੇ ਭਰਨੀ ਏ |
    ਨੀ ਜੇ ਪੱਤਣ ਤਰਨੇਂ ਪੈ ਗਏ ਪੰਜ,
    ਉਹਨਾਂ ਨੂੰ ਵੀ ਮੈਂ ਤਰਜਾਵਾਂਗਾ |
    ਜਲ- ਜਲ ਤੇਰੇ ਲਈ ਹੋਵੇਗਾ

    ਨੀ ਤੇਰੇ ਮੇਰੇ ਵਿੱਚ ਜੇਕਰ ਆਇਆ,
    ਮੈ ਉਸ ਰੱਬਦੇ ਨਾਲ ਵੀ ਲੜ ਜਾਣੈਂ |
    ਤੈਨੂੰ ਤੱਤੀ ਵਾ ਨਈਂ ਲੱਗਣ ਦੇਣੀਂ,
    ਖੁਦ ਆਪ ਮੈਂ ਅੱਗ ਵਿੱਚ ਸੜ ਜਾਣੈਂ |
    ਮੈਨੂੰ ਹੀਰੇ ਰਤਨਾਂ ਵਰਗੀ ਤੂੰ,
    ਤੈਨੂੰ ਚੀਰੇ ਉੱਤੇ ਜੜਾਵਾਗਾ |
    ਜਲ-ਜਲ ਤੇਰੇ ਲਈ ਹੋਵੇਗਾ

    ਤੂੰ ਮੈਨੂੰ ਸੌ ਦੁੱਖਾਂ ਦੇ ਦਾਰੂ ਜਈ,
    ਤੈਨੂੰ ਪੀ ਲਾਂ ਤੇ ਮੈਂ ਠਰ ਜਾਵਾ |
    ਕਦੇ ਐਸਾ ਸੂਰਜ ਨਾ ਨਿਕਲੇ,
    ਕਿ ਤੈਨੂੰ ਦੇਖੇ ਬਿਨਾ ਮੈਂ ਮਰ ਜਾਵਾਂ |
    ਤੇਰੇ ਗਲ ਲੱਗੇ ਬਿਨਾਂ ਨਾ ਮੌਤ ਆਵੇ,
    ਨੀ ਮੈਂ ਮੌਤ ਨਾਲ ਵੀ ਲੜਜਾਵਾਂਗਾ |
    ਜਲ-ਜਲ ਤੇਰੇ ਲਈ ਹੋਵੇਗਾ

    ਨੀ ਦੁੱਖਭੰਜਨ ਜਾਣੇਂ ਦੁੱਖਾਂ ਨੂੰ,
    ਉਹਨਾਂ ਉਸਤੋਂ ਕੀ ਲੈਣਾਂ ਏ |
    ਓ ਬਲਦੇ ਅੰਗਿਆਰੇ ਕੋਇਲਿਆਂ ਦੇ,
    ਉਹਨਾਂ ਰਹਿ-ਰਹਿ ਉਸ ਵਿੱਚ ਡਹਿਣਾ ਏ |
    ਮੈਂ ਅੱਗ ਵੀ ਪੀ ਕੇ ਦੇਖਾਂਗਾ,
    ਤੇ ਅੱਗ ਦੀ ਪਾਨ ਚੜਾਵਾਂਗਾ |
    ਜਲ-ਜਲ ਤੇਰੇ ਲਈ ਹੋਵੇਗਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!