ਚੰਡੀਗੜ੍ਹ (ਰਾਜਿੰਦਰ ਭਦੌੜੀਆ)

ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਸਾਬਕਾ ਕੈਬਨਿਟ ਮੰਤਰੀ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਇੰਜੈਕਸ਼ਨ ਨਾਲ ਹੋਈ ਇਨਫੈਕਸ਼ਨ ਕਾਰਨ ਪੀਜੀਆਈ ਦੇ ਆਈਸੀਯੂ ਵਿੱਚ ਦਾਖਲ ਸਨ । ਬੀਤੇ ਕੱਲ ਮੈ ਉਹਨਾਂ ਦਾ ਹਾਲ ਚਾਲ ਜਾਣਿਆ ਉਹਨਾਂ ਨਾਲ ਕੁਝ ਸਮਾ ਗੱਲਬਾਤ ਕੀਤੀ ਉਹ ਹੁਣ ਹੋਲੀ ਹੋਲੀ ਸਿਹਤਯਾਬ ਹੋ ਰਹੇ ਹਨ । ਸ੍ਰੌਮਣੀ ਅਕਾਲੀ ਦਲ ਦੇ ਸੀਨੀਅਰ ਟਕਸਾਲੀ ਨੇਤਾ ਸ੍ ਸੁਖਦੇਵ ਸਿੰਘ ਢੀਡਸਾ ਨੇ ਵੀ ਉਹਨਾ ਦਾ ਹਾਲ ਚਾਲ ਜਾਣਿਆ । ਮੇਰੀ ਸਮੂਹ ਅਕਾਲੀ ਟਕਸਾਲੀ ਨੇਤਾਵਾ ਵਰਕਰਾ ਨੂੰ ਅਪੀਲ ਹੈ ਕਿ ਬਹੁਤ ਜਲਦੀ ਜਥੇ ਬ੍ਰਹਮਪੁਰਾ ਨੂੰ ਹਸਪਤਾਲ ਤੋ ਛੁੱਟੀ ਮਿਲ ਜਾਵੇਗੀ ਇਸ ਕਰਕੇ ਕਰੋਨਾ ਵਾਇਰਸ ਦੇ ਚੱਲਦਿਆ ਕੋਈ ਵੀ ਸੱਜਣ ਉਹਨਾੰ ਦਾ ਪਤਾ ਲੈਣਾ ਚਾਹਵੇ ਤਾ ਸਿਰਫ ਫੋਨ ਤੇ ਉਹਨਾਂ ਦੇ ਬੇਟੇ ਸਾਬਕਾ ਵਿਧਾਇਕ ਸ੍ ਰਵਿੰਦਰ ਸਿੰਘ ਬ੍ਰਹਮਪੁਰਾ ਨਾਲ ਸੰਪਰਕ ਕਰਨ । ਅਕਾਲ ਪੁਰਖ ਉਹਨਾ ਨੂੰ ਜਲਦੀ ਪੂਰੀ ਤਰਾ ਤੰਦਰੁੲਤ ਕਰਨ ਇਹ ਮੇਰੀ ਕਾਮਨਾ ਹੈ ।