17 C
United Kingdom
Sunday, June 7, 2026

More

    ਗ੍ਰਿਫ਼ਤਾਰ ਆਗੂਆਂ ਦੀ ਰਿਹਾਈ ਲਈ ਅਰਥੀਆਂ ਸਾੜਨ ਦਾ ਐਲਾਨ

    ਅਸ਼ੋਕ ਵਰਮਾ
    ਸ੍ਰੀ ਮੁਕਤਸਰ ਸਾਹਿਬ ,20ਜੂਨ।  ਕਿਰਤੀ ਕਿਸਾਨ ਯੂਨੀਅਨ,ਪੇਂਡੂ ਮਜਦੂਰ ਯੂਨੀਅਨ ਤੇ ਨੌਜਵਾਨ ਭਾਰਤ ਸਭਾ ਨੇ ਜਨਤਕ ਜੱਥੇਬੰਦੀਆਂ ਦੇ ਆਗੂਆਂ ਨੂੰ ਰਿਹਾ ਨਾਂ ਕਰਨ ਦੀ ਸੂਰਤ ’ਚ ਸੰਘਰਸ਼ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇੰਨਾਂ ਜੱਥੇਬੰਦੀਆਂ ਦਾ ਵਫਦ ਅੱਜ ਮੋਗਾ ਪੁਲੀਸ ਦੇ ਡੀਐਸਪੀ ਬਰਜਿੰਦਰ ਸਿੰਘ ਭੁੱਲਰ ਨੂੰ ਮਿਲਿਆ ਅਤੇ ਗਿ੍ਰਫਤਾਰ ਆਗੂਆਂ ਨੁੂੰ ਫੌਰੀ ਰਿਹਾ ਕਰਨ ਤੇ ਮੱਛੀ ਮਾਰਕੀਟ ਵਾਲਿਆਂ ਦੇ ਰੁਜਗਾਰ ਨੂੰ ਖਤਮ ਕਰਨ ਦੀ ਨੀਤੀ ਰੋਕਣ ਦੀ ਮੰਗ ਕੀਤੀ। ਜਥੇਬੰਦੀਆਂ ਦੇ ਆਗੂ  ਗਿ੍ਰਫਤਾਰ ਆਗੂਆਂ ਨੂੰ ਮਿਲੇ ਜਿਹਨਾਂ ਨੂੰ ਗੋਧੇਵਾਲਾ ਸਟੇਡੀਅਮ ਦੇ ਹਾਲ ਚ ਬੰਦ ਕੀਤਾ ਹੋਇਆ ਹੈ।
                        ਇਹ ਜਾਣਕਾਰੀ ਦਿੰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਮੀਤ ਪ੍ਰਧਾਨ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਤੇ ਪੇਂਡੂ ਮਜਦੂਰ ਯੂਨੀਅਨ ਦੇ ਮੰਗਾ ਵੈਰੋਕੇ ਨੇ ਕਿਹਾ ਕੇ ਨਜਰਬੰਦ ਸਾਥੀਆਂ ਨੂੰ ਗੈਰਮਨੁੱਖੀ ਹਾਲਤਾਂ ਚ ਰੱਖਿਆ ਹੋਇਆ ਹੈ ਜਿਥੇ ਅੱਤ ਦੀ ਗਰਮੀ ਦੇ ਬਾਵਜੂਦ ਪੱਖਿਆ ਦਾ ਪ੍ਰਬੰਧ ਤੱਕ ਨਹੀ ਹੈ। ਸਟੇਡੀਅਮ ਦਾ ਹਾਲ ਗੰਦਗੀ ਨਾਲ ਭਰਿਆ ਹੋਇਆ ਹੈ , ਕਬੂਤਰ ਤੇ ਹੋਰ ਪੰਛੀ ਰਹਿ ਰਹੇ ਹਨ ਅਤੇ ਬਾਥਰੂਮ ਤੇ ਪੀਣ ਯੋਗ ਪਾਣੀ ਦਾ ਵੀ ਪ੍ਰਬੰਧ ਨਹੀ ਕੀਤਾ ਗਿਆ। ਆਗੂਆਂ ਕਿਹਾ ਕੇ ਖਾਣਾ ਵੀ ਘਟੀਆ ਕਿਸਮ ਦਾ ਦਿੱਤਾ ਜਾ ਰਿਹਾ ਹੈ ਜਦੋਂਕਿ ਨਜਰਬੰਦ ਲੋਕਾਂ ਚ ਕਈ ਬਜੁਰਗ ਤੇ ਸ਼ੂਗਰ ਦੇ ਮਰੀਜ ਹਨ ਅਤੇ ਉਨਾਂ ਨੁੂੰ ਮੰਗਣ ਦੇ ਬਾਵਜੂਦ ਦਵਾਈ ਵੀ ਨਹੀ ਦਿੱਤੀ ਗਈ।
                             ਆਗੂਆਂ ਕਿਹਾ ਕਿ ਜੇਕਰ ਕਿਸੇ ਨਜਰਬੰਦ ਸਾਥੀ ਦਾ ਨੁਕਸਾਨ ਹੁੰਦਾ ਹੈ ਤਾਂ ਇਸਦੀ ਜਿੰਮੇਵਾਰੀ ਕਾਗਰਸੀ ਵਿਧਾਇਕ ਕੈਪਟਨ ਸਰਕਾਰ ਅਤੇ ਮੋਗਾ ਪੁਲਿਸ ਦੀ ਹੋਵੇਗੀ। ਉਨਾਂ ਦੱਸਿਆ ਕਿ ਜੱਥੇਬੰਦੀਆਂ ਮੋਗਾ ਪੁਲਿਸ ਖਿਲਾਫ ਮਨੁੱਖੀ ਅਧਿਕਾਰ ਕਮਿਸ਼ਨ ਕੋਲ ਵੀ ਪਹੁੰਚ ਕਰਨਗੀਆਂ। ਉਨਾਂ  ਆਖਿਆ ਕਿ ਕਿਰਤੀ ਕਿਸਾਨ ਯੂਨੀਅਨ ਨੇ ਗਿ੍ਰਫਤਾਰ ਆਗੂਆਂ ਦੀ ਰਿਹਾਈ ਤੇ ਮੱਛੀ ਮਾਰਕੀਟ ਦੇ ਓੁਜਾੜੇ ਖਿਲਾਫ ਕੱਲ ਤੋਂ ਪੂਰੇ ਪੰਜਾਬ ਚ ਮੋਗਾ ਪ੍ਰਸ਼ਾਸ਼ਨ ਤੇ ਕਾਗਰਸੀ ਵਿਧਾਇਕ ਦੀਆਂ ਦੋ ਦਿਨ ਅਰਥੀਆਂ ਫੂਕਣ ਦਾ ਐਲਾਨ ਕੀਤਾ ਹੈ।ਪੁਲਿਸ ਅਧਿਕਾਰੀਆਂ ਨੂੰ ਮਿਲਣ ਵਾਲੇ ਵਫਦ ਵਿੱਚ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਅਮਰਜੀਤ ਹਨੀ,ਚਮਕੌਰ ਰੋਡੇ,ਫੋਰਸ ਵਨ ਦੇ ਰਜਿੰਦਰ ਰਿਆੜ,ਨੌਜਵਾਨ ਭਾਰਤ ਸਭਾ ਦੇ ਨੌਨਿਹਾਲ ਸਿੰਘ ਦੀਪ ਸਿੰਘ ਵਾਲਾ  ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!