ਬੀਤੇ ਦਿਨ ਇੱਕ ਵਪਾਰੀ ਦੀ ਹੋਈ ਕਰੋਨਾ ਨਾਲ ਮੌਤ
ਬਰਨਾਲਾ, ਬੰਧਨ ਤੋੜ ਸਿੰਘ
ਅੱਜ ਬਰਨਾਲਾ ਐੱਸ ਐੱਸ ਪੀ ਸੰਦੀਪ ਗੋਇਲ ਨੇ ਇੱਕ ਆਡੀਓ ਜਾਰੀ ਕਰਦਿਆਂ ਸਮੂਹ ਬਰਨਾਲਾ ਵਾਸੀਆਂ ਅਪੀਲ ਕਰਦਿਆਂ ਕਿਹਾ ਕਿ ਕਰੋਨਾ ਕੋਵਿੱਡ ਦੀ ਗੰਭੀਰ ਬਿਮਾਰੀ ਆਪਣੇ ਪੈਰ ਪਸਾਰ ਰਹੀ ਹੈ ਇਸਦਾ ਇਲਾਜ ਕੋਈ ਨਹੀਂ ਸਾਵਧਾਨੀਆਂ ਵਰਤ ਕੇ ਹੀ ਬਚਿਆ ਜਾ ਸਕਦਾ।ਉਹਨਾਂ ਕਿਹਾ ਕਿ ਘਰੋਂ ਬਾਹਰ ਨਿਕਲਣ ਵੇਲੇ ਮਾਸਕ ਲਾਕੇ ਨਿਕਲੋ,ਬਹੁਤ ਹੀ ਜਰੂਰੀ ਕੰਮ ਹੋਵੇ ਤਾਂ ਹੀ ਘਰੋਂ ਬਾਹਰ ਜਾਓ,ਵਿਅਕਤੀਗਤ ਦੂਰੀ ਬਣਾਕੇ ਰੱਖੋ ਘੱਟੋ ਘੱਟ 6 ਫੁੱਟ ਦੂਰੀ ਰੱਖੋ ,ਕਿਸੇ ਨਾਲ ਵੀ ਹੱਥ ਨਾ ਮਿਲਾਓ ਅਤੇ ਨਾ ਹੀ ਆਪਸ ਵਿਚ ਗਲਵਕੜੀ ਪਾਕੇ ਮਿਲੋ,ਹੱਥਾਂ ਨੂੰ ਵਾਰ ਵਾਰ ਧੋਵੋ ਉਹਨਾਂ ਕਿਹਾ ਕਿ ਨਿਰਦੇਸ ਸਿਹਤ ਵਿਭਾਗ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੇ ਗਏ ਹਨ। ਇਹ ਆਡੀਓ ਵੱਡੀ ਗਿਣਤੀ ਵਿੱਚ ਸੋਸ਼ਲ ਮੀਡੀਆ ਉੱਤੇ ਸੇਅਰ ਹੋ ਰਹੀ ਹੈ।ਜਿਕਰਯੋਗ ਹੈ ਕਿ ਬੀਤੇ ਕੱਲ੍ਹ ਇਕ ਬਰਨਾਲਾ ਦੇ ਸੈਲਰ ਵਪਾਰੀ ਹਿਤੇਸ ਕੁਮਾਰ ਦੀ ਕਰੋਨਾ ਬਿਮਾਰੀ ਨਾਲ ਮੌਤ ਹੋ ਗਈ ਹੈ।ਪੂਰੇ ਸ਼ਹਿਰ ਅੰਦਰ ਅਤੇ ਜਿਲ੍ਹੇ ਅੰਦਰ ਭਾਰੀ ਖੌਫ ਪਾਇਆ ਜਾ ਰਿਹਾ ਹੈ।ਪ੍ਰਸਾਸਨ ਨੂੰ ਵੀ ਹਰਕਤ ਵਿੱਚ ਆਉਣਾ ਪਿਆ ਬਰਨਾਲਾ ਦੇ ਬਜਾਰ ਬੰਦ ਕਰ ਦਿੱਤੇ ਹਨ ਜਿਹੜੇ ਇਲਾਕੇ ਵਿੱਚ ਉਕਤ ਵਪਾਰੀ ਦੀ ਦੁਕਾਨ ਅਤੇ ਮਕਾਨ ਸੀ।