ਮਹਿਲ ਕਲਾਂ ( ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਹਰ ਸਾਲ ਦੀ ਤਰਾਂ ਇਸ ਵਾਰ ਵੀ ਦੇਸ ਵਿਦੇਸ਼ ਚੋ 21 ਜੂਨ ਦਿਨ ਐਤਵਾਰ ਨੂੰ ਗੱਤਕਾ ਦਿਵਸ ਪਿੰਡਾਂ ਅੰਦਰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਪਰ ਇਸ ਕਰੋਨਾ ਵਰਗੀ ਮਹਾਂਮਾਰੀ ਦੇ ਕਾਰਨ ਇੱਕ ਥਾਂ ਦੀ ਬਜਾਏ ਪਾਰਟੀ ਵਰਕਰਾਂ ਵੱਲੋਂ ਆਪਣੇ ਪਿੰਡਾਂ ਅਤੇ ਗੁਰੂ ਘਰਾਂ ਵਿੱਚ ਮਨਾਇਆ ਜਾਵੇਗਾ, ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਲਾ ਜੱਥੇਦਾਰ ਦਰਸਨ ਸਿੰਘ ਮੰਡੇਰ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਲਾ ਬਰਨਾਲਾ ਬਰਨਾਲਾ ਆਉਦੇ ਪਿੰਡ ਸੰਘੇੜਾ, ਖੁੱਡੀ ਕਲਾਂ, ਭੂਰੇ, ਹਰੀਗੜ੍ਹ, ਭੱਠਲਾ ਆਦਿ ਪਿੰਡਾਂ ਵਿੱਚ ਗੱਤਕਾ ਦਿਵਸ ਮਨਾਇਆ ਜਾਵੇਗਾ ਉਨ੍ਹਾਂ ਨੇ ਦੱਸਿਆ ਕਿ ਪਿਛਲੇ ਸਮੇਂ ਦੇਸ ਦੀ ਹਿੰਦੂਤਵ ਤਾਕਤਾਂ ਨੇ ਦੇਸ ਨੂੰ ਭਾਵੇ ਰੰਗ ਚੋ ਰੰਗਣ ਲਈ 21 ਜੂਨ ਕੇਦਰ ਦੀ ਮੋਦੀ ਸਰਕਾਰ ਨੇ ਯੋਗਾ ਦਿਵਸ ਮਨਾਉਣ ਦਾ ਐਲਾਨ ਕੀਤਾ ਸੀ ।ਉਨ੍ਹਾਂ ਨੇ ਦੱਸਿਆ ਕਿ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੋਮੀ ਪ੍ਰਧਾਨ ਤੇ ਸਿੱਖ ਕੌਮ ਦੀ ਅਵਾਜ਼ ਨੂੰ ਬੁਲੰਦ ਕਰਨ ਵਾਲੇ ਸ ਸਿਮਰਨਜੀਤ ਸਿੰਘ ਮਾਨ ਸਾਬਕਾ ਮੈਬਰ ਪਾਰਲੀਮੈਂਟ ਨੇ ਸਿੱਖ ਕੌਮ ਨੂੰ 21 ਜੂਨ ਨੂੰ ਗੱਤਕਾ ਦਿਵਸ ਮਨਾਉਣ ਦਾ ਸੱਦਾ ਦਿੱਤਾ ਸੀ ਜਥੇਦਾਰ ਮੰਡੇਰ ਨੇ ਦੱਸਿਆ ਕਿ ਉਦੋ ਤੋਂ ਹੀ ਸਾਡੀ ਪਾਰਟੀ ਹਰ ਸਾਲ ਦੀ ਤਰਾਂ ਇਸ ਵਾਰ ਵੀ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਉਨਾ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਗੱਤਕਾ ਖਾਲਸਾਈ ਮਾਰਸ਼ਲ ਆਰਟ ਖੇਡ ਹੈ ਜੋ ਸਵੈ ਰੱਖਿਆ ਲਈ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਬਖਸੀਸ ਕੀਤੀ ਹੈ ਉਨਾ ਨੇ ਕਿਹਾ ਕਿ ਗੱਤਕਾ ਸਾਡੀ ਨੌਜਵਾਨ ਪੀੜ੍ਹੀ ਲੜਕੇ ਲੜਕੀਆਂ ਨੂੰ ਜਰੂਰ ਸਿੱਖਣਾ ਚਾਹੀਦਾ ਹੈ ਇਸ ਮੌਕੇ ਉਨਾਂ ਨਾਲ ਸੀਨੀਅਰ ਆਗੂ ਸਰਬਜੀਤ ਸਿੰਘਬੈਲਜੀਅਮ, ਯੂਥ ਵਿੰਗ ਦੇ ਸਹਿਰੀ ਪਧਾਨ ਮਿਲਣਪ੍ਰੀਤ ਸਿੰਘ, ਸੁਖਚੈਨ ਸਿੰਘ ਸੰਘੇੜਾ ਸਿਮਰਨਜੀਤ ਸਿੰਘ ਸੰਘੇੜਾ ਗੁਰਤੇਜ ਸਿੰਘ ਅਸਪਾਲ ਕਲਾਂ ਆਦਿ ਆਗੂ ਹਾਜ਼ਰ ਸਨ