ਇਤਹਾਸਕ ਪਿਛੋਕੜ ਪੱਖੈ ਕਾਦੀਆਂ ਸ਼ਹਿਰ ਦਾ ਆਪਣਾ ਹੀ ਰੁਤਬਾ ਤੇ ਸਥਾਨ ਹੈ।2011 ਦੀ ਮਰਦਮਸ਼ੁਮਾਰੀ ਅਨੁਸਾਰ ਇਸ ਸ਼ਹਿਰ ਦੀ ਅਬਾਦੀ 21899 ਹੈ। ਇਸਨੂੰ ਮਿਰਜ਼ੇ ਦੀਆਂ ਕਾਦੀਆਂ ਵੀ ਕਹਿੰਦੇ ਹਨ। ਹਜ਼ਰਤ ਮਿਰਜ਼ਾ ਗੁਲਾਮ ਅਹਿਮਦ ਜੀ ਨੇ ਅਹਿਮਦੀਆ ਮੁਸਲਿਮ ਜਮਾਤ ਦੀ ਸਥਾਪਨਾ1889 ਈ: ਵਿੱਚ ਇਸ ਪਾਕ ਪਵਿੱਤਰ ਧਰਤੀ ਤੇ ਕੀਤੀ ਸੀ। ਦੁਨੀਆਂ ਤੇ ਕੁੱਲ ਮੁਸਲਮਾਨਾਂ ਦੇ 72 ਫਿਰਕੇ ਹਨ,ਪਰ 73 ਵਾ ਫਿਰਕਾ ਰੱਬ ਦੀ ਰਜ਼ਾ ਵਿੱਚ ਰਹਿਣ ਵਾਲਾ, ਅਨੁਸ਼ਾਸਿਤ,ਪੰਜ ਪੰਜ ਨਮਾਜ਼ੀ,ਹਾਜੀ, ਰੋਜੇ ਰੱਖਣ ਵਾਲੇ, ਤੇ ਪਰਮਾਤਮਾ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਵਾਲੇ ਹਨ । ਇਹ ਸੱਭ ਧਰਮਾ ਦਾ ਆਦਰ ਕਰਨ ਵਾਲੇ ਹਨ। ਇਹਨਾਂ ਦਾ ਮਾਟੋ ਮਹੁੱਬਤ ਸੱਭ ਨਾਲ ਤੇ ਨਫ਼ਰਤ ਕਿਸੇ ਨਾਲ ਨਹੀਂ ਹੈ।ਇਹ ਜਮਾਤ 209 ਦੇਸ਼ਾਂ ਵਿਚ ਫੈਲੀ ਹੋਈ ਹੈ।ਦਸੰਬਰ ਨੂੰ ਸਲਾਨਾ ਜਲਸੇ ਤੇ ਹਰ ਦੇਸ਼ ਦੇ ਬਸ਼ਰ ਦੇ ਪਾਕ ਪਵਿੱਤਰ ਕਦਮ ਮੇਰੇ ਸ਼ਹਿਰ ਦੀ ਮੁਕੱਦਸ ਧਰਤੀ ਤੇ ਪੈਂਦੇ ਹਨ। ਲੋਕ ਦੇਸ਼ਾਂ ਵਿਦੇਸ਼ਾਂ ਵਿੱਚੋਂ ਇਬਾਦਤ ਕਰਨ ਲਈ ਇੱਥੇ ਆਉਂਦੇ ਹਨ ਤੇ ਇਸ ਮਿੱਟੀ ਨੂੰ ਸਿਜਦਾ ਕਰਦੇ ਹਨ ਤੇ ਇਸ ਮਿੱਟੀ ਦੀ ਖ਼ੁਸ਼ਬੋ ਨੂੰ ਆਪਣੇ ਵਤਨ ਵੀ ਲੈ ਜਾਂਦੇ ਹਨ। ਸਲਾਨਾ ਸਾਡੇ ਦੇਸ਼ ਦੀ ਆਰਥਿਕਤਾ ਵਿੱਚ ਅਹਿਮ ਯੋਗਦਾਨ ਪਾਉਂਦਾਂ ਹੈ। ਚੋਧਰੀ ਜ਼ਫ਼ਰ ਉੱਲਾ ਖਾਨ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ ਸਨ, ਅਤੇ ਏਸ਼ੀਆ ਦੇ ਪਹਿਲੇ ਸੰਨ 1970ਤੋ 1973 ਤੱਕ ਅੰਤਰਰਾਸ਼ਟਰੀ ਕੋਰਟ ਚ ਚੀਫ਼ ਜਸਟਿਸ ਰਹੇ ਹਨ।ਇੱਕ ਹੋਰ ਅਹਿਮਦੀ ਸਾਇੰਸਦਾਨ ਅਬਦੁਸ ਸਲਾਮ ਨੂੰ 1979 ਈ: ਵਿੱਚ ਫਿਜਕਸ ਵਿੱਚ ਨੋਬਲ ਇਨਾਮ ਮਿਲਿਆ ਅਤੇ 50 ਸਾਲ ਬਾਅਦ ਉਹ ਆਪਣੇ ਅਧਿਆਪਕ ਨੂੰ ਭਾਰਤ ਆਕੇ ਮਿਲ਼ੇ ਸਨ ਅਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਲਿਆ ਸੀ।।
ਰਾਜਨੀਤਕ ਪੱਖੋਂ ਵੀ ਇਸ ਸ਼ਹਿਰ ਦਾ੍ ਆਪਨਾ ਹੀ ਰੁਤਬਾ ਹੈ।ਸਵਰਗ ਵਾਸੀ ਸ੍ਰ: ਸਤਨਾਮ ਸਿੰਘ ਬਾਜਵਾ ਸਾਬਕਾ ਮੰਤਰੀ ਰਹੇ ਸਨ ਅਤੇ ੳੁਹ ਬੜੇ ਰੋਹਬਦਾਰ ਨੇਤਾ ਤੇ ਸਿਆਸਤਦਾਨ ਸਨ ਮੋਜੂਦਾ ਸਮੇਂ ਉਹਨਾਂ ਦੇ ਸਪੁੱਤਰ ਸਰਦਾਰ ਪਰਤਾਪ ਸਿੰਘ ਬਾਜਵਾ ਜੀ ਰਾਜ ਸਭਾ ਦੇ ਮੈਂਬਰ ਅਤੇ ਪੈਨਲ ਚੀਫ਼ ਰਾਜ ਸਭਾ ਹਨ। ਲੋਕ ਪ੍ਰਤਾਪ ਸਿੰਘ ਬਾਜਵਾ ਨੂੰ ਭਵਿੱਖ ਦੇ ਮੁੱਖ ਮੰਤਰੀ ਵੀ ਮੰਨਦੇ ਹਨ। ਇਹਨਾਂ ਦੇ ਭਰਾ ਸ੍ਰ: ਫਤਿਹ ਜੰਗ ਸਿੰਘ ਬਾਜਵਾ ਸ਼ਹਿਰ ਦੇ ਐਮ,ਐਲ,ਏ ਹਨ। ਸ੍ਰ:ਤਿਰਪਤ ਸਿੰਘ ਬਾਜਵਾ ਮੋਜੂਦਾ ਸਰਕਾਰ ਵਿਚ ਕੈਬਨਿਟ ਮੰਤਰੀ ਹਨ ਅਤੇ ਸਰਕਾਰ ਤੇ ਇਹਨਾਂ ਦੀ ਪਕੜ ਵੀ ਮਜ਼ਬੂਤ ਹੈ। ਇਹਨਾਂ ਦੇ ਸਪੁੱਤਰ ਸ੍ਰ: ਰਵੀਨੰਦਨ ਸਿੰਘ ਬਾਜਵਾ ਜੀ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਹਨ। ਇਹਨਾਂ ਦੇ ਪਿਤਾ ਜੀ ਸ੍ਰ; ਗੁਰਬਚਨ ਸਿੰਘ ਬਾਜਵਾ ਜੀ ਭਾਰਗਵ, ਅਤੇ ਸ੍ਰ:ਕੇਰੋ ਦੀ ਵਜਾਰਤ ਵਿਚ ਕੈਬਨਿਟ ਮੰਤਰੀ ਰਹੇ ਸਨ। ਮੋਜੂਦਾ ਸਮੇਂ ਸ੍ਰ ਗੁਰਿੰਦਰ ਪਾਲ ਸਿੰਘ ਗੋਰਾ ਸ਼੍ਰੋਮਣੀ ਕਮੇਟੀ ਦੇ ਬੇਦਾਗ਼ ਮੈਂਬਰ ਹਨ। ਸ੍ਰ : ਬ੍ਰਿਜ ਭੂਸ਼ਨ ਜੀ ਬੇਦੀ ਆਰ ਐੱਸ ਐੱਸ ਦੇ ਪੰਜਾਬ ਦੇ ਪ੍ਰਧਾਨ ਹਨ। ਮੋਜੂਦਾ ਸਮੇਂ ਸ਼ਹਿਰ ਦੀ ਅਹਿਮ ਹਸਤੀ ਸ੍ਰ ਜਰਨੈਲ ਸਿੰਘ ਮਾਹਲ, ਸ੍ਰ ਗੁਰੲਇਕਬਾਲ ਸਿੰਘ,(ਬਿੱਲਾ)ਮਾਹਲ ਪਰਿਵਾਰ ਹੈ। ਲੋਕ ਇਹਨਾਂ ਦੀ ਪਕੜ ਤੋਂ ਚੰਗੀ ਤਰ੍ਹਾਂ ਜਾਣੂ ਹਨ। ਸ੍ਰ: ਅਮਰਜੀਤ ਸਿੰਘ ਬਾਜਵਾ ਰਿਟਾਇਰਡ ਐਕਸੀਅਨ ਥੀਨ ਡੈਮ ਵੀ ਇਸ ਸ਼ਹਿਰ ਦਾ ਸ਼ਿੰਗਾਰ ਹਨ।
ਸ਼ਹਿਰ ਦੀ ਖਾਸ ਗੱਲ ਇਹ ਹੈ ਕਿ ਸਾਰੇ ਇੱਥੇ ਮਿਲਕੇ ਅਤੇ ਪਿਆਰ ਨਾਲ ਰਹਿੰਦੇ ਹਨ । ਹਿੰਦੂ, ਸਿੱਖ, ਮੁਸਲਮਾਨਾਂ ਦੇ ਰੋਜ਼ੇ ਖਲਾਉਂਦੇ ਹਨ ਅਤੇ ਰਲਕੇ ਈਦ ਮਨਾਉਂਦੇ ਹਨ। ਮੁਸਲਿਮ ਭਾਈਚਾਰਾ ਦੁਸਹਿਰਾ, ਦੀਵਾਲੀ ਮਨਾਉਂਦੇ ਹਨ। ਖੁਸ਼ੀ ਗਮੀ ਤੇ ਰਲ਼ ਕੇ ਇੱੜਠੇ ਬੈਠਦੇ ਹਨ।ਊਹ ਸਾਡੀਆਂ ਮਾਤਮੀ ਸਮੇਂ ਹਾਜਰ ਹੁੰਦੇ ਹਨ ਤੇ ਅਸੀਂ ੳਹਨਾਂ ਦੇ ਜਨਾਜਿਆ ਤੇ ਦੋ ਬੁੱਕ ਮਿੱਟੀ ਪਾਕੇ,ਫਾਤਿਆ ਪੜਦੇ ਹਾਂ। ਸਲਾਨਾ ਜਲਸੇ ਤੇ ਸਾਰੇ ਸ਼ਹਿਰ ਵਾਸੀ , ਬਾਹਰੋਂ ਆਏ ਭੈਣਾ ਭਰਾਵਾਂ ਦੀ ਖ਼ਿਦਮਤ ਕਰਦੇ ਹਨ ਅਤੇ ਮੁਸਲਮਾਨ ਵੀਰ ਵੀ ਸਾਡੇ ਸੰਗ ਦੇ ਮੇਲੇ ਤੇ ਲੰਗਰ ਦੀ ਸੇਵਾ ਕਰਦੇ ਹਨ।
ਸਵੇਰੇ ਮੰਦਰ, ਮਸਜਿਦ, ਗੁਰਦੁਆਰਿਆਂ ਵਿੱਚੋਂ ਰੱਬ ਦੇ ਨਾਂ ਦੀਆਂ ਅਵਾਜ਼ਾਂ ਸੁਣਦੀਆਂ ਹਨ। ਸਾਰੇ ਲੋਕ ਇੱਥੇ ਦੁੱਖ ਸੁੱਖ ਸਾਂਝੇ ਕਰਦੇ ਹਨ। ਇੱਥੇ ਫਿਰਕੂਵਾਦ, ਜਾਤੀਵਾਦ,,ਤੰਗ ਦਿਲੀਆਂ ਭੱਜ ਜਾਂਦੀਆਂ ਹਨ। ਇਹ ਧਰਤੀ ਤੇ ਸਵਰਗ ਹੈ, ਮੁਹੱਬਤਾਂ ਦਾ ਗੁਲਦਸਤਾ ਹੈ। ਮੇਰੀ ਆਪਣੀ ਆਖਰੀ ਇੱਛਾ ਆਪਣੇ ਸ਼ਹਿਰ ਵਿੱਚ ਆਖਹੀ ਸਾਹ ਲੈਣ ਦੀ ਹੈ। ਜਿਹੜੇ ਲੋਕੀ ਇੱਥੇ ਪਲ ਪੋਸ ਕੇ ਵੱਢੇ ਹੋ ਕੇ ,ਉੱਚੇ ਅਹੁਦਿਆਂ ਤੇ ਬਿਰਾਜਮਾਨ ਹੋ ਕੇ ਆਪਣੀ ਮਾਂ ਮਿੱਟੀ ਛੱਡ ਕੇ ਚਲੇ ਜਾਂਦੇ ਹਨ, ਦੁੱਖ ਲੱਗਦਾ ਹੈ ਜੀ।
ਲਾਡੀ ਸਲੋਤਰਾ, ਕਾਦੀਆਂ