ਮੈਂ ਹਰ ਰੋਜ਼ ਦੀ ਤਰ੍ਹਾਂ ਅੱਜ਼ ਤੁਹਾਡੇ ਨਾਲ ਇੱਕ ਆਰਟਿਸਟ , ਗੀਤਕਾਰ, ਕਹਾਣੀਕਾਰ, ਵੀਡੀਓ ਡਰੈਕਟਰ ਨਾਲ ਰੂਬਰੂ ਕਰਵਾਉਣ ਜਾ ਰਿਹਾ ਹਾਂ। ਜਿਸ ਦਾ ਨਾਮ ਹੈ ਜਸਵੰਤ ਸਿੰਘ (ਬੱਬਲੀ ਸੇਖੋਂ) ਦਾ ਜਨਮ ਮਲਕੀਤ ਸਿੰਘ ਤੇ ਮਾਤਾ ਗੁਰਨਾਮ ਕੌਰ ਦੇ ਘਰ ਪਿੰਡ ਠੱਠੀ ਭਾਈ ( ਮੋਗਾ) ਵਿਖੇ ਹੋਇਆ, ਜਿਸ ਨੂੰ ਬਚਪਨ ਤੋਂ ਹੀ
ਪੈਨਸਿਲ ਨਾਲ ਪੁੱਠੀਆਂ ਸਿੱਧੀਆਂ ਲਕੀਰਾਂ ਮਾਰਨ ਦਾ ਸ਼ੌਕ ਸੀ।
ਇਹ ਸ਼ੌਕ ਪੜ੍ਹਦਿਆਂ ਪੜ੍ਹਦਿਆਂ ਹੋਰ ਗੂੜ੍ਹਾ ਹੋ ਗਿਆ।ਜਿਸ ਕਲਾ ਨੇ ਉਸ ਨੂੰ ਸਕਿੱਚ ਆਰਟਿਸਟ ਬਣਾ ਦਿੱਤਾ।
ਬਬਲੀ ਸੇਖੋਂ ਨੂੰ ਆਰਟਿਸਟ ਮੁਕਾਬਲੇ ਵਿੱਚ ਮੋਗਾ ਵਿਖੇ ਸਨਮਾਨਿਤ ਕੀਤਾ ਗਿਆ।
ਇਸ ਤੋਂ ਬਾਅਦ ਉਹਨਾਂ ਨੇ ਪੈਨਸਿਲ ਦੀਆਂ ਲਕੀਰਾਂ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਲਿਆ।ਇਸ ਤੋਂ ਇਲਾਵਾ ਗੀਤਕਾਰੀ ਦੇ ਸ਼ੌਕ ਵਿੱਚ ਵੀ ਮੱਲਾਂ ਮਾਰੀਆਂ ਤੇ 2002 ਨੂੰ ,ਤੇਰੇ ਨਾਲ ਸੋਹਣੀਏਂ , ਗਾਇਕ ਮਨਜੀਤ ਮਾਨ ਦੀ ਆਵਾਜ਼ ਵਿੱਚ ਕੈਸਿਟ ਦਾ ਟਾਈਟਲ ਗੀਤ ਤੇ ਦੋ ਹੋਰ ਗੀਤ ਵੀ ਸੀ। ਆਰਟਿਸਟ ਦੇ ਨਾਲ ਨਾਲ ਰੋਜ਼ੀ ਰੋਟੀ ਲਈ ਫੋਟੋ ਗਰਾਫਰ ਤੇ ਫਿਲਮ ਪ੍ਰੋਡਕਸਨ ਦਾ ਕੰਮ ਕਰ ਰਹੇ ਹਨ। ਉਹਨਾਂ ਦੀਆਂ ਬਹੁਤ ਸਾਰੀਆਂ ਛੋਟ ਫਿਲਮਾਂ ਸੋਸ਼ਲ ਮੀਡੀਆ ਤੇ ਚੱਲ ਰਹੀਆਂ ਹਨ । ਹੁਣੇ ਹੁਣੇ ਇੰਨਾਂ ਦੀ ਕਹਾਣੀ ਤੇ ਟੈਲੀ ਫਿਲਮ ਨਿਰਦੇਸ਼ਕ, ਜਗਦੀਸ਼ ਪ੍ਰੀਤਮ, ਦੁਆਰਾ ਨਿਰਦੇਸ਼ਤ ਇੱਕ ਫਿਲਮ ,ਜਾਦੂ ਦੀ ਪੁੜੀ, ਸਾਹਿਲ ਪ੍ਰੋਡਕਸ਼ਨ ਯੂ ਟਿਊਬ ਚੈਨਲ ਤੇ ਸਫਲਤਾ ਪੂਰਵਕ ਚੱਲ ਰਹੀ ਹੈ। ਅਸੀਂ ਪਰਮਾਤਮਾ ਅੱਗੇ ਕਾਮਨਾਂ ਕਰਦੇ ਹਾਂ ਕੇ ਬਬਲੀ ਸੇਖੋਂ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰੇ।
ਸੁਖਚੈਨ ਸਿੰਘ ,ਠੱਠੀ ਭਾਈ,
8437932924