ਤੋਤਾ ਸਿੰਘ ਦੀਨਾ
ਲੰਘੇ ਹੋਏ ਵਕਤ ਨੂੰ ਤਸਵੀਰਾਂ ਯਾਦਾਂ ਦੇ ਫਰੇਮ ਵਿੱਚ ਸਾਂਭ ਰੱਖਦੀਆਂ ਨੇ। ਤਸਵੀਰ ਨੂੰ ਬੋਲਣ ਲਾ ਦੇਣ ਵਾਲਾ, ਕਲਾਕਾਰ ਹੋ ਜਾਂਦਾ ਹੈ। ਪਰ ਫੋਟੋਗ੍ਰਾਫੀ ਨਾਲ ਜੁੜੇ ਅਕਸਰ ਮੁੰਡੇ ਹੀ ਦਿਖਦੇ ਨੇ। ਭਾਵੇਂ ਫੋਟੋ ਹਰ ਕੋਈ ਖਿੱਚ ਲੈਂਦਾ ਹੈ, ਅੱਜ ਮੈਂ ਇੱਕ ਕੁੜੀ ਦਾ ਇਸ ਖੇਤਰ ਵਿੱਚ ਜ਼ਿਕਰ ਕਰਾਂਗਾ। ਮਾਨਸਾ ਤੋਂ ਮਿੱਟੀ ਦੀ ਖੁਸ਼ਬੂ ਲੈ ਕਿ ਮੁਹਾਲੀ ਜੰਮੀ ਪਲੀ ਕਿਰਨਦੀਪ ਚਰਚਿਤ ਫੋਟੋਗ੍ਰਾਫਰਾਂ ਦੀ ਗਿਣਤੀ ਵਿੱਚ ਆਉਂਦੀ ਹੈ। ਸ਼ਾਇਦ ਇੰਜੀਨੀਅਰਿੰਗ ਤੋਂ ਬਾਅਦ ਹੀ ਪਤਾ ਲਗਦਾ ਬੰਦੇ ਨੇ ਕੀ ਕਰਨਾ ਹੈ। ਇੰਜੀਨੀਅਰਿੰਗ ਦੀ ਪੜ੍ਹਾਈ ਕਰਕੇ ਵੀ ਉਹ ਫੋਟੋਗ੍ਰਾਫੀ ਵੱਲ ਖਿੱਚੀ ਗਈ ਤੇ ਇਸ ਰਸਤੇ ਹੋ ਤੁਰੀ।
ਸ਼ਾਇਦ ਮਿਹਨਤ ਲਗਨ ਤੇ ਮਾਪਿਆਂ ਦੀ ਹੱਲਾਸ਼ੇਰੀ ਨੇ ਸਮਾਜ ਦੀਆਂ ਨਜ਼ਰਾਂ ਦੇ ਊਣੇ ਪੱਧਰ ਤੋਂ ਪਾਰ ਕਰਕੇ ਕਿਰਨਦੀਪ ਨੂੰ ਸਥਾਪਿਤ ਕਰਨ ਵਿੱਚ ਤਕੜੀ ਮਦਦ ਕੀਤੀ। ਪਹਿਲਾਂ ਫੋਟੋਗ੍ਰਾਫਰ ਕੁੜੀ ਨੂੰ ਵੇਖ ਕੇ ਲੋਕ ਹੈਰਾਨ ਹੁੰਦੇ ਸਨ। ਹੁਣ ਕਿਰਨਦੀਪ ਆਪਣੇ ਹੁਨਰ ਨਾਲ ਹੈਰਾਨ ਕਰ ਦਿੰਦੀ ਹੈ। ਇਸ ਕੁੜੀ ਨੇ ਨਵੀਂ ਲੀਹ ਪਾ ਕੇ ਨਿਵੇਕਲੀਆਂ ਪੈੜਾਂ ਪਾਈਆਂ। ਨਾਲ ਹੀ ਸਵੈ ਰੁਜ਼ਗਾਰ ਵਿੱਚ ਆਪਣਾ ਮਿਆਰ ਪੱਧਰ ਸਥਾਪਿਤ ਕਰ ਲਿਆ। ਇਸ ਬੇਵਿਸ਼ਵਾਸ਼ੀ ਦੇ ਮਾਹੌਲ ਵਿੱਚ ਅਜਿਹੀਆਂ ਹੌਂਸਲੇ ਭਰੀਆਂ ਕਹਾਣੀਆਂ ਮਨ ਨੂੰ ਠਹਿਰਾ ਦਿੰਦੀਆਂ ਨੇ।
ਜ਼ਿਦੰਗੀ ਜ਼ਿੰਦਾਬਾਦ