ਬਰੈਂਪਟਨ / ਮਨਜੀਤ ਸਿੰਘ ਸਰਾਂ
ਬਰੈਂਪਟਨ ਦੇ ਟੌਰਬਨ / ਕੰਟਰੀ ਸਾਈਡ ਦੇ ਚੌਂਕ ਚ’ 4 ਕਾਰਾਂ ਵਿਚਕਾਰ ਦਿਲ ਦਹਿਲਾ ਦੇਣ ਵਾਲਾ ਇੱਕ ਭਿਅਾਨਕ ਹਾਦਸਾ ਦੁਪਿਹਰ 12 ਵਜੇ ਦੇ ਕਰੀਬ ਹੋਇਅਾ | ਜਿਸ ਵਿੱਚ 3 ਬੱਚੇ ਤੇ ਇੱਕ ਔਰਤ ਦੀ ਮੌਤ ਹੋ ਗਈ। ਇਸ ਤੋ ਇਲਾਵਾ ਕਈ ਗੰਭੀਰ ਜਖਮੀ ਹੋ ਗਏ ਹਨ।
ਇਹ ਹਾਦਸਾ ਬਰੈਮਲੀ ਤੇ ਫਾਦਰ ਟੌਰਬਨ ਨੇੜੇ ਹੋਇਅਾ। ਪਤਾ ਲੱਗਿਅਾ ਹੈ ਕਿ ਹਾਦਸਾ ਗ੍ਸਤ ਹੋਈ ਨੀਲੇ ਰੰਗ ਦੀ ਕਾਰ ਕੁੱਝ ਲੋਕਾਂ ਨੇ ਚੋਰੀ ਕਰ ਲਈ ਸੀ। ਜਿਸ ਦਾ ਪਿੱਛਾ ਪੁਲਿਸ ਕਰ ਰਹੀ ਸੀ। ਜਿਸ ਕਾਰਣ ਓਵਰ ਸਪੀਡ ਕਾਰਣ ਉਹ ਗੱਡੀ ਨੂੰ ਰੋਕ ਨਾਂ ਸਕੇ ਤੇ ਸਾਹਮਣੇ ਜਾ ਰਹੀਅਾਂ ਗੱਡੀਅਾਂ ਚ ਠੋਕ ਦਿੱਤਾ ਤੇ ਭਿਅਾਨਕ ਹਾਦਸਾ ਕਰ ਬੈਠੇ।
ਪੀਲ ਰਿਜੀਨਲ ਪੁਲਿਸ ਦੇ ਅਧਿਕਾਰੀ ਅਖਿਲ ਮੋਕੈਨ ਨੇ ਪੱਤਰਕਾਰਾਂ ਨੂੰ ਦੱਸਿਅਾ ਕਿ ਇਹ ਹਾਦਸਾ ਤਕਰੀਬਨ 12.15 ਤੇ ਹੋਇਅਾ ਤੇ ਇਸ ਚ 4 ਮੌਤਾਂ ਹੋ ਗਈਅਾਂ ਤੇ ਕਈ ਗੰਭੀਰ ਜਖਮੀ ਹਨ, ਜਿਹਨਾਂ ਨੂੰ ਹਸਪਤਾਲ ਚ ਦਾਖਲ ਕਰਾਇਅਾ ਗਿਅਾ ਹੈ | ਅਧਕਾਰੀ ਨੇ ਦੱਸਿਅਾ ਕਿ ਇਹ ਸਭ ਜਾਂਚ ਤੋ ਬਾਅਦ ਪਤਾ ਲੱਗੇਗਾ ਕਿ ਗੱਡੀ ਚੁਰਾੳੁਣ ਵਾਲੇ, ਮਰਨ ਵਾਲੇ ਤੇ ਜਖਮੀ ਕੌਣ ਕੌਣ ਹਨ?