ਭੁਪਿੰਦਰ ਸਿੰਘ ਬਰਗਾੜੀ

ਅੱਠ ਦਸ ਸਾਲ ਪਹਿਲਾਂ ਜਦੋਂ ਕਦੇ ਭੈਣ ਭਣੋਈਏ ਕੋਲ ਚੰਡੀਗੜੵ ਜਾਂਦੇ ਤਾਂ ਮੈਂ ਤੇ ‘ਬਾਈ’ ਦੁਨੀਆਂਦਾਰੀ ਦੇ ਰੰਗ ਢੰਗ ਦੇਖਣ ਲਈ ਸ਼ਾਮ ਨੂੰ ਕਿਸੇ ਪੱਬ ਕਲੱਬ ਨੂੰ ਤੁਰ ਜਾਂਦੇ।ਛੁੱਟੀਆਂ ਦੇ ਹਿਸਾਬ ਕਿਤਾਬ ਲਾ ਕੇ ਜਾਣ ਕਰਕੇ ਜਿਆਦਾਤਰ ਵੀਕੈਂਡ ਤੇ ਹੀ ਜਾਂਦੇ ਤਾਂ ਕਿਤੇ ਨਾ ਕਿਤੇ ਆਲੇ ਦੁਆਲੇ ਦੇ ਮੇਜਾਂ ਤੇ ਬੈਠੀਆਂ ਬੀਬੀਆਂ ਵੀ ਵਾਈਨ ਜਾਂ ਜਿੰਨ ਦੇ ਗਲਾਸ ਸਿੱਪ ਕਰਦੀਆਂ ਦਿਖਾਈ ਦਿੰਦੀਆਂ।

ਪਹਿਲਾਂ ਤਾਂ ਔਰਤਾਂ ਦਾ ਦਾਰੂ ਪੀਣਾ ਬਹੁਤ ਅਚੰਭਤ ਕਰਦਾ ਸੀ, ਫੇਰ ਸੋਚਦੇ ‘ਯਾਰ, ਚੰਡੀਗੜੵ ਆ ਫਾਰਵਰਡ ਲੋਕ ਰਹਿੰਦੇ ਕੰਪਨੀ ਸੇਕ ਮਾੜਾ ਮੋਟਾ ਲਾ ਲੈਂਦੀਆਂ ਹੋਣੀਆਂ। ਜਦੋਂ’ ਇਲਾਂਤੇ ਮਾਲ’ ਨਵਾਂ ਖੁੱਲਿਆ ਤਾਂ ਏਹਦੇ ਚ ਇੱਕ ਮਾਈਕਰੋਬਰੇਵਰੀ ਖੁੱਲੀ ਜਿੱਥੇ ਬੀਅਰ ਬਾਰ’ ਚ ਹੀ ਬੀਅਰ ਬਣਦੀ ਨਾਂ ਸੀ ‘ਦ ਬੀਅਰ ਲਾਊਂਜ’…. ਭਾਈਏ ਕੋਲ ਕੂਪਨ ਉਹਦੇ…. ਅਸੀਂ ਚਲੇ ਗਏ। ਅਸੀਂ ਜਾ ਬੈਠੇ…. ਤੇ ਆਰਡਰ ਕਰ ਦਿੱਤਾ… ਸਾਡੇ ਨਾਲ ਵਾਲੇ ਟੇਬਲ ਤੇ ਭਾਈ ਚੌਵੀ ਪੱਚੀ ਕੁ ਸਾਲ ਦੀਆਂ ਚਾਰ ਪੰਜ ਕੁੜੀਆਂ ਆ ਕੇ ਬਹਿ ਗਈਆਂ…. ਪੜੵਨ ਵਾਲੀਆਂ ਲੱਗਦੀਆਂ ਸੀ….. ।’ ਬਾਈ’ ਤਾਂ ਸਾਡਾ ਪੀਂਦਾ ਨੀਂ….. ਮੇਰੇ ਕੋਲ ਇੱਕ ਮੱਘ ਜਿਹਾ ਵੇਖ ਕੇ ਇੱਕ ਦੁਜੀ ਨਾਲ ਅੱਖਾਂ ਹੀ ਅੱਖਾਂ ‘ਚ ਹੱਸੀਆਂ। ਭਾਈ ਓਹਨਾਂ ਨੇ ਟੰਬਲਰ ਆਰਡਰ ਕਰ ਦਿੱਤਾ ਪੰਜ ਲੀਟਰ ਵਾਲਾ .. ਤੇ ਬਿੰਦ ‘ਚ ਹੀ ਵਿਹਲਾ ਕਰ ਦਿੱਤਾ…. ਮੇਰੇ ਅੰਦਰ ਬੀਅਰ ਦੀ ਘੁੱਟ ਨਾ ਲੰਘੇ। ਮੇਰੇ ਅੰਦਰਲਾ ਪੇਂਡੂ ਜਾਗ ਪਿਆ….. ਸੋਚਿਆ ਮੁਲਖ ਤੁਰ ਕਿੱਧਰ ਨੂੰ ਪਿਆ….. ਉਨਾਂ ਨੂੰ ਪੁੱਛਣਾ ਚਾਹੁੰਦਾ ਸੀ,’ਥੋਡੇ ਮਾਂ ਪਿਉ ਨੂੰ ਪਤਾ ਵਈ ਤੁਸੀਂ ਏਥੇ…. ਜੱਗ ਜਿੱਡੇ ਜਿੱਡੇ ਮੱਘ ਚਾੜੵੀ ਜਾਨੀਆਂ ….? ਭਾਈਏ ਨੂੰ ਮੇਰੇ ਕੱਬੇ ਸੁਭਾਅ ਦਾ ਪਤਾ ਸੀ…ਸਿਆਪਾ ਪੈਣ ਦੇ ਡਰੋਂ ਵਰਾ ਕੇ ਘਰੇ ਲੈ ਆਇਆ।
ਚਲੋ ਸਮਾਂ ਲੰਘਿਆ, ਗੱਲ ਆਈ ਗਈ ਹੋ ਗਈ….। ਮਹੀਨਾ ਕੁ ਹੋਇਆ ਇੱਕ ਮਿੱਤਰ ਦੀ ਜਨਮ ਦਿਨ ਦੀ ਪਾਰਟੀ ਸੀ, ਬਠਿੰਡੇ ਇੱਕ ਬੀਅਰ ਬਾਰ ਤੇ ਬੈਠੇ…… ਸਾਡੇ ਟੇਬਲ ਤੋਂ ਇੱਕ ਟੇਬਲ ਛੱਡ ਕੇ ਇੱਕ ਜੋੜਾ ਆ ਬੈਠਿਆ … ਤੀਹਾਂ ਤੋਂ ਹੇਠਾਂ ਹੀ ਹੋਣੇ….. ਕੋਲ ਜੁਆਕ ਡੇਢ ਕੁ ਸਾਲ ਦਾ… .. ਉਨਾਂ ਆਉਣ ਸਾਰ ਈ ਦੋ ਦੋ ਮੱਘ ਖਿੱਚੇ… …… ਓਨਾਂ ਦੇ ਹਾਣ ਪਰਵਾਣ ਦੀ ਇੱਕ ਹੋਰ ਕੁੜੀ ਆ ਬੈਠੀ…….. ਉਹਨੇ ਪਹਿਲਾਂ ਮੱਘ ਬੌਟਮ ਅੱਪ ਕੀਤਾ…. ਤੇ ਏਵੇਂ ਜਿਹੇ ਜਾਹਰ ਕੀਤਾ ਜਿਵੇਂ ਬੀਅਰ ਤਾਂ ਊਈਂ ਹੋਵੇ… ਵਿਸਕੀ ਦਾ ਲਾਰਜ ਮੰਗਾ ਲਿਆ…… ਮੇਰੇ ਤਾਂ ਲੰਘਣੋਂ ਹਟ ਗਈ…. ਮੱਲਾ ਕੰਮ ਚੰਡੀਗੜੵ ਤੋਂ ਚੱਲ ਕੇ ਬਠਿੰਡੇ ਆ ਪਹੁੰਚਿਆ…. ਤੇ ਪਿੰਡ ਦੀ ਤਾਂ ਏਥੋਂ ਵਾਟ ਈ ਥੋੜੵੀ….?ਬਣੂ ਕੀ…..?
ਕੱਲੵ ਪਰਸੋਂ ਮੈਂਨੂੰ ਫੋਨ ਆਇਆ…. ਸਾਡੇ ਇੱਕ ਪੁਰਾਣੇ ਗਾਹਕ ਦਾ… ਕੰਮ ਸੀ ਕੋਈ । ਮਿੱਤਰਚਾਰਾ ਵਾਹਵਾ ਬਣਗਿਆ…. ਸਾਡਾ… ਓਨਾਂ ਨਾਲ…… ਮੈਂ ਕਿਹਾ ‘ਲੌਕ ਡਾਊਨ’ ਕਰਕੇ ਵਿਹਲਿਆਂ ਦਾ ਕਿਵੇਂ ਸਮਾਂ ਲੰਘਦਾ….ਬਾਈ ਅੱਗੋਂ ‘ਕਹਿੰਦਾ ਸਾਡਾ ਤਾਂ ਪਹਿਲਾਂ ਵੀ ਏਵੇਂ ਹੀ ਚੱਲਦਾ ਹੁੰਦਾ… ਮੈਂ ਕਿਹਾ, ਕਿਵੇਂ….? ਕਹਿੰਦਾ… ਦੋਵੇਂ ਜੀਅ ਆਂ ਅਸੀਂ….ਫੈਲੀ ਠੇਕੇ ਤੇ ਆ….. . ਇੱਕੋ ਮੁੰਡਾ ਸਾਡਾ… ਉਹ ਕਨੇਡਾ ਰਹਿੰਦਾ ਪੀ ਆਰ….. …. ਨਾਲ ਦੇ ਪਲਾਟ ‘ਚ ਸਬਜੀ ਲਾਈ…ਓਥੇ ਗੁੱਡ ਗੁਡਾਈ ਕਰ ਲਈਦੀ…. ਅਖਬਾਰ ਪੜੵ ਲਈਦਾ…… ਸੌਂ ਲਈਦਾ… ਆਥਣੇ ਸਲਾਦ ਸਲੂਦ ਚੀਰ ਕੇ ਦੋ ਦੋ ਲਾ ਕੇ… ਰੋਟੀਆਂ ਖਾ ਲਈਦੀਆਂ….. ਸੈਰ ਕਰ ਲਈਦੀ.. ਤੇ ਜੁਆਕਾਂ ਨੂੰ ਵੀਡੀਓ ਕਾਲ ਲਾ ਲਈਦੀ….ਸਾਡਾ ਤਾਂ ਐਂ ਹੀ ਹੁੰਦਾ ਤੇਰੇ ਆਲਾ’ ਲਈਅਰ ਟੈਮ’। ਮੈਂ ਕਿਹਾ ਦੋ ਦੋ ਤੋਂ ਮਤਲਬ… ਕਹਿੰਦਾ.. ਮੈਡਮ ਵੀ ਲਾ ਲੈਂਦੀ….।
ਸਹੁੰ ਲੱਗੇ… ਮੈਨੂੰ ਸਾਰੀ ਰਾਤ ਨੀਂਦ ਨੀਂ ਆਈ…
ਸਾਲਾ ਬਣਦਾ ਕੀ ਜਾਂਦਾ…..? ਪੰਜ ਪਾਂਜੇ ਤਾਂ ਓਨਾਂ ਦੇ ਨੀਂ ਪੂਰੇ ਆਉਂਦੇ… ਜਿਨਾਂ ਦੇ ਕੱਲੇ ਬੰਦੇ ਪੀਂਦੇ….. ਜੇ ਬੀਬੀਆਂ ਵੀ ਬਰਾਬਰ ਖਿੱਚਣ ਲੱਗ ਪਈਆਂ…. ਫੇਰ ਤਾਂ ‘ਘਰਦੀ ਇਕਾਨੌਮੀ’ ਨੂੰ ਦੂਹਰਾ ਖਤਰਾ…. ਤੇ ਜਿਹੜੀ ਘਰਦੇ ਮਾਹੌਲ ਚ ਤਬਦੀਲੀ ਆਊ…. ਉਹਦੇ ਬਾਰੇ ਹਾਲੇ ਸੋਚਿਆ ਨੀਂ……?
ਇਸ ਬਾਰੇ ਪਹਿਲਾਂ ਲਿਖਣਾ ਚਾਹੁੰਦਾ ਸੀ… ਪਰ ਵਿਸ਼ਾ ਸਾਲਾ ਟੇਢਾ ਜਾ ਸੀ… ਹੁਣ ਵਿਹਲ ਕਰਕੇ ਲਿਖਿਆ… ਬਹੁਤੇ ਸਿਆਣਿਆਂ ਤੋਂ ਅਗਾਊਂ ਮੁਆਫ਼ੀ…. ਇਸ ਦੀ ਚਰਚਾ ਕਰੀਏ ਕਿ ਕਿੱਧਰ ਨੂੰ ਜਾ ਸਕਦੀ ਕਹਾਣੀ….? ਕਿਹੋ ਜਿਹੇ ਹਾਲਾਤ ਬਣ ਸਕਦੇ……?’ਕੀ ਬਣੂ…..?’