ਬੈਲਜ਼ੀਅਮ (ਪਰਗਟ ਸਿੰਘ ਜੋਧਪੁਰੀ, ਧਰਮਿੰਦਰ ਸਿੱਧੂ)
ਬੈਲਜ਼ੀਅਮ ਵਿੱਚ ਪਿਛਲੇ 24 ਘੰਟਿਆਂ ਦੌਰਾਂਨ ਕਰੋਨਾਂ ਦੇ ਨਵੇਂ 1260 ਮਰੀਜਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ‘ਚੋਂ 499 ਮਰੀਜ਼ ਦਾਖਲ ਕੀਤੇ ਗਏ ਹਨ। ਪਿਛਲੇ 24 ਘੰਟਿਆਂ ਵਿੱਚ ਹੋਰ 164 ਮੌਤਾਂ ਨਾਲ ਮੌਤਾਂ ਦਾ ਅੰਕੜਾ ਹੁਣ 1447 ਹੋ ਗਿਆ ਹੈ।
ਬੈਲਜ਼ੀਅਮ ਵਿੱਚ ਕੁੱਲ ਕਰੋਨਾਂ ਪੀੜਤਾਂ ਦੀ ਗਿਣਤੀ 19691 ਹੈ। 15 ਮਾਰਚ ‘ਤੋਂ ਹੁਣ 3751 ਮਰੀਜ ਠੀਕ ਵੀ ਹੋ ਚੁੱਕੇ ਹਨ। ਵਧੀਆ ਮੌਸਮ ਕਾਰਨ ਸਮੁੰਦਰੀ ਤੱਟਾਂ ਤੇ ਸੰਭਾਵੀਂ ਇਕੱਠਾਂ ਦੀ ਸਖਤ ਮਨਾਹੀ ਹੈ ਤੇ ਪੁਲਿਸ ਵੱਲੋਂ ਬਾਰ-ਬਾਰ ਬੇਨਤੀਆਂ ਕਰਨ ਦੇ ਬਾਵਜੂਦ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਠੋਕੇ ਜਾ ਰਹੇ ਹਨ।