24.8 C
United Kingdom
Wednesday, June 24, 2026

More

    ਗੁਆਚਿਆ ਸੱਚ

    ਪਤਾ ਨਹੀਂ ਕਿਓਂ?
    ਕੁਝ ਅਕਸਰ ਗਵਾਚ ਜਾਂਦੈ।
    ਜਿਸਨੂੰ ਲੱਭਣ ਵਿੱਚ
    ਬਹੁਤ ਜੱਦੋ ਜਹਿਦ ਕਰਦਾਂ
    ਹਰ ਵਾਰ।।
    ਜ਼ਹਿਨ ਦੇ ਆਲ਼ੇ ਫਰੋਲਦਾਂ,
    ਮਨ ਦੀਆਂ ਸੈਲਫ਼ਾਂ ਛਾਣਦਾ,
    ਚਿੱਤ ਦੀ ਗੁੱਥਲੀ ਟੋਹ ਟੋਹ ਕੇ ਵੇਖਦਾਂ
    ਤਸੱਵੁਰ ਨੂੰ ਸੋਚ ਦੀ ਰੋਸ਼ਨੀ ਵਿੱਚ ਪੜਚੋਲਦਾ
    ਯਾਦਾਂ ਨੂੰ ਥਲ ਪਥੱਲ ਕਰਦਾਂ
    ਪਰ
    ਪੂਰਾ ਸੱਚ ਨਾ ਮਿਲਦਾ ਕਦੇ ਵੀ।
    ਹੌਲ਼ੀ ਹੌਲ਼ੀ ਕਰਕੇ ਗਵਾਚ ਰਿਹਾ।
    ਸ਼ਾਇਦ!
    ਅਸੀਮ ਸੱਚ ਵਿੱਚ ਮਿਲ ਰਿਹੈ,
    ਕਤਰਾ ਕਤਰਾ ਕਰਕੇ।
    ਮੇਰਾ ਗੁਆਚਿਆ ਸੱਚ।

    ਅਮਨਪ੍ਰੀਤ ਸਿੰਘ , ਮੋਰਿੰਡਾ
    +91 6280932905 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!