ਹੁਣ ਸੇਵਾ ਕੇਦਰ ਸਵੇਰੇ 7:30 ਤੋ ਦੁਪਹਿਰ 3:30 ਵਜੇ ਤੱਕ ਰਹਿਣਗੇ ਖੁੱਲ੍ਹੇ
ਮੋਗਾ (ਮਿੰਟੂ ਖੁਰਮੀ)
ਡਿਪਟੀ ਕਮਿਸ਼ਨਰ ਮੋਗਾ ਸ੍ਰੀ ਸੰਦੀਪ ਹੰਸ ਨੇ ਦੱਸਿਆ ਕਿ ਗਰਮੀ ਕਾਰਣ ਪੰਜਾਬ ਸਰਕਾਰ ਵੱਲੋ ਸੇਵਾ ਕੇਦਰਾਂ ਦੇ ਕੰਮਕਾਜ ਦੇ ਸਮੇ ਚ ਬਦਲਾਅ ਕੀਤਾ ਗਿਆ ਹੈ ਤਾਂ ਜੋ ਆਮ ਜਨਤਾ ਨੂੰ ਕਿਸੇ ਵੀ ਪ੍ਰਕਾਰ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ।
ਉਨ੍ਹਾ ਦੱਸਿਆ ਕਿ 18 ਜੂਨ ਤੋ 30 ਸਤੰਬਰ ਤੱਕ ਸੇਵਾ ਕੇਦਰ ਸਵੇਰੇ 7:30 ਵਜੇ ਤੋ 3:30 ਵਜੇ ਤੱਕ ਖੁੱਲ੍ਹੇ ਰਹਿਣਗੇ। ਇਸੇ ਤਰ੍ਹਾਂ ਕਰੋਨਾ ਵਾਈਰਸ ਕਾਰਣ ਸੇਵਾ ਕੇਦਰਾਂ ਵਿਖੇ ਘੱਟੋ-ਘੱਟ ਲੋਕਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਪੰਜਾਬ ਸਰਕਾਰ ਵੱਲੋ ਲੋਕਾਂ ਨੂੰ ਪਹਿਲਾਂ ਮਿਲਣ ਦਾ ਸਮਾਂ ਲੈ ਕੇ ਸੇਵਾ ਕੇਦਰਾਂ ਵਿਖੇ ਆਉਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਜਿਸ ਵੀ ਕਿਸੇ ਵਿਅਕਤੀ ਨੂੰ ਸੇਵਾ ਕੇਦਰ ਵਿੱਚ ਕੋਈ ਕੰਮ ਹੈ ਉਹ ਮਿਲਣ ਦਾ ਸਮਾਂ msevaapp,covaapp, dgrpg.Punjab.gov.in ਵੈਬਸਾਈਟ ਜਾਂ ਫਿਰ ਸੰਪਰਕ ਨੰਬਰ 89685-93812-13 ਤੇ ਫੋਨ ਕਰਕੇ ਵੀ ਮਿਲਣ ਦਾ ਸਮਾਂ ਲੈ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਸੇਵਾ ਕੇਦਰਾਂ ਵਿਖੇ ਆਉਣ ਵਾਲੇ ਵਿਅਕਤੀ ਲਾਜ਼ਮੀ ਤੌਰ ਮਾਸਕ ਪਾ ਕੇ ਆਉਣ, ਸੈਨੇਟਾਈਜ਼ਰ ਨਾਲ ਹੱਥ ਸੈਨੇਟਾਈਜ ਕਰਨ, ਸਮਾਜਿਕ ਦੂਰੀ ਦਾ ਖਿਆਲ ਰੱਖਣ ਅਤੇ ਵਾਰ ਵਾਰ ਹੱਥ ਧੋਣਾ ਯਕੀਨੀ ਬਣਾਉਣ। ਨਾਲ ਹੀ ਸੇਵਾ ਕੇਦਰਾਂ ਨੂੰ ਵੀ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਪੰਜਬ ਸਰਕਾਰ ਵੱਲੋ ਇਸ ਸਬੰਧੀ ਜਾਰੀ ਕੀਤੇ ਗਏ ਹੁਕਮਾਂ ਦੀ ਇੰਨ ਬਿੰਨ ਪਾਲਣਾ ਕਰਨ।
ਜਿਕਰਯੋਗ ਹੈ ਕਿ ਜ਼ਿਲ੍ਹਾ ਮੋਗਾ ਵਿੱਚ ਕੁੱਲ 13 ਸੇਵਾ ਕੇਦਰ ਹਨ ਜਿੰਨ੍ਹਾਂ ਵਿੱਚ ਜ਼ਿਲ੍ਹਾ ਪ੍ਰਬ਼ੰਧਕੀ ਕੰਪਲੈਕਸ਼ ਵਿਖੇ ਟਾਈਪ 1 ਸੇਵਾ ਕੇਦਰ, ਨਗਰ ਨਿਗਮ ਮੋਗਾ ਨੇੜੇ ਗਿੱਲ ਪੈਲੇਸ, ਬੱਸ ਸਟੈਡ ਨੇੜੇ ਬਾਘਾਪੁਰਾਣਾ, ਐਸ.ਡੀ.ਐਮ. ਦਫ਼ਤਰ ਨਿਹਾਲ ਸਿੰਘ ਵਾਲਾ, ਸਬ ਤਹਿਸੀਲ ਬੱਧਨੀ ਕਲਾਂ, ਬੀ.ਡੀ.ਪੀ.ਓ. ਦਫ਼ਤਰ ਧਰਮਕੋਟ ਅਤੇ ਬੀ.ਡੀ.ਪੀ.ਓ ਦਫ਼ਤਰ ਕੋਟ ਈਸੇ ਖਾਂ ਟਾਈਪ 2 ਸੇਵਾ ਕੇਦਰਾਂ ਵਜੋ ਸ਼ਾਮਿਲ ਹਨ। ਨਾਲ ਹੀ ਅਜੀਤਵਾਲ, ਸਮਾਲਸਰ, ਮਾੜੀ ਮੁਸਤਫਾ, ਜਲਾਲਾਬਾਦ ਅਤੇ ਫਤਿਹਗੜ੍ਹ ਪੰਜਤੂਰ ਵਿਖੇ ਵੀ ਟਾਈਪ 3 ਸੇਵਾ ਕੇਦਰ ਸ਼ਾਮਿਲ ਹਨ।