12.4 C
United Kingdom
Monday, May 20, 2024

More

    ਨਿਊਜ਼ੀਲੈਂਡ ‘ਚ ਨਸ਼ਿਆਂ ਦੀ ਖੇਪ ਨੂੰ ਬਿਜਲੀ ਵਾਲੀਆਂ ਮੋਟਰਾਂ ਵਿਚ ਲੁਕੋ ਕੇ ਲਿਆਉਣ ਲਈ ਹਰਪ੍ਰੀਤ ਲਿੱਧੜ ਦੋਸ਼ੀ ਕਰਾਰ


    ਔਕਲੈਂਡ 18 ਜੂਨ (ਹਰਜਿੰਦਰ ਸਿੰਘ ਬਸਿਆਲਾ)

    ਨਸ਼ਿਆਂ ਦੇ ਕਾਰੋਬਾਰ ਨੂੰ ਅੰਜ਼ਾਮ ਦੇਣ ਦੇ ਲਈ ਵਿਦੇਸ਼ਾਂ ਦੇ ਵਿਚ ਭਾਰਤੀਆ ਦਾ ਨਾਂਅ ਕੋਈ ਨਵਾਂ ਨਹੀਂ ਹੈ। ਹੁਣ ਨਿਊਜ਼ੀਲੈਂਡ ‘ਚ ਵੀ ਅਜਿਹਾ ਇਕ ਪੰਜਾਬੀ ਨਾਂਅ ਜੁੜ ਗਿਆ ਹੈ ਜਿਸ ਦਾ ਅਸਰ ਭਾਰਤੀ ਭਾਈਚਾਰੇ ਦੀ ਉਭਰਦੀ ਸ਼ਾਖ ਉਤੇ ਪੈ ਸਕਦਾ ਹੈ। ਅੱਜ ਔਕਲੈਂਡ ਹਾਈ ਕੋਰਟ ਜਿੱਥੇ ਇਕ ਨਸ਼ਿਆਂ ਦੀ ਇਕ ਵੱਡੀ ਖੇਪ ਦਾ ਮਾਮਲਾ ਚੱਲ ਰਿਹਾ ਸੀ, ਵਿਖੇ  ਹਰਪ੍ਰੀਤ ਲਿੱਧੜ ਨਾਂਅ ਦਾ ਵਿਅਕਤੀ ਦੋਸ਼ੀ ਪਾਇਆ ਗਿਆ ਜਿਸ ਨੇ ਕਲਾਸ-ਏ ਦਾ ਮੈਥਾਫੇਟਾਮਿਨ  (ਸਿੰਥੈਟਿਕ ਨਸ਼ਾ)  14 ਕਿਲੋਗ੍ਰਾਮ ਅਤੇ ਮੌਲੀ ਨਸ਼ਾ ਜਿਸ ਨੂੰ ਐਮ.ਡੀ.ਐਮ.ਏ. ਕਹਿੰਦੇ ਹਨ 2 ਕਿਲੋਗ੍ਰਾਮ ਤੱਕ ਬਿਜਲੀ ਦੀਆਂ ਵੱਡੀਆਂ ਮੋਟਰਾਂ ਦੇ ਵਿਚ ਲੁਕੋ ਕੇ ਇਥੇ ਮੰਗਵਾਇਆ ਸੀ।

    ਕਾਨੂੰਨ ਅਨੁਸਾਰ ਨਸ਼ਾ ਆਯਾਤ ਕਰਨ ਦੇ ਦੋਸ਼ ਵਿਚ ਹੁਣ ਦੋਸ਼ੀ ਨੂੰ ਜੀਵਨ ਭਰ ਦੀ ਸਜ਼ਾ ਵੀ ਮਿਲ ਸਕਦੀ ਹੈ। ਅੱਜ ਹਰਪ੍ਰੀਤ ਲਿੱਧੜ ਦੀ ਵੀਡੀਓ ਕਾਨਫਰੰਸ ਰਾਹੀਂ ਸੁਣਵਾਈ ਕਰਵਾਈ ਗਈ। ਪਿਛਲੇ ਸਾਲ ਜਦੋਂ ਬਾਰਡਰ ਸਕਿਉਰਿਟੀ ਫੋਰਸ ਨੇ ਨਸ਼ੇ ਦੀ ਅੱਧਾ ਟਨ ਵਾਲੀ ਸ਼ਿਪਮੈਂਟ ਫੜੀ ਸੀ ਤਾਂ ਇਸ ਮਾਮਲੇ ਵਿਚ ਦੋ ਕੈਨੇਡੀਅਨ ਵੀ ਸ਼ਾਮਿਲ ਪਾਏ ਗਏ ਸਨ।  ਇਸ ਮਾਮਲੇ ਵਿਚ ਹਰਪ੍ਰੀਤ ਲਿੱਧੜ ਦੇ ਉਤੇ 14 ਕਿਲੋਗ੍ਰਾਮ ਨਸ਼ੇ ਦੀ ਤਸਕਰੀ ਦਾ ਕੇਸ ਚਲਦਾ ਸੀ। ਜਿਸ ਸਮੇਂ ਇਹ ਨਸ਼ਾ ਫੜਿਆ ਗਿਆ ਸੀ ਉਸ ਵੇਲੇ ਉਸਦੀ  ਬਜ਼ਾਰੂ ਕੀਮਤ 235 ਮਿਲੀਅਨ ਡਾਲਰ ਸੀ।

    ਜਾਂਚ ਦੇ ਵਿਚ ਅੰਤਰਰਾਸ਼ਟਰੀ ਗ੍ਰੋਹਾਂ ਦੀ ਛਾਣਬੀਣ ਕੀਤੀ ਗਈ ਅਤੇ ਨਿਊਜ਼ੀਲੈਂਡ ਅਧਾਰਿਤ ਕੰਪਨੀ ਦੀ ਵੀ ਜਾਂਚ ਹੋਈ ਸੀ। ਪਿਛਲੇ ਸਾਲ ਅਗਸਤ ਮਹੀਨੇ ਇਹ ਸ਼ਿਪਮੈਂਟ ਥਾਈਲੈਂਡ ਤੋਂ ਆਈ ਸੀ ਅਤੇ ਇਸਨੂੰ ਹਾਈ ਰਿਸਕ ਸ਼੍ਰੇਣੀ ਵਿਚ ਰੱਖ ਕੇ ਜਾਂਚ ਕੀਤੀ ਗਈ ਸੀ। ਪਿਛਲੇ ਸਾਲ 6 ਸਤੰਬਰ ਨੂੰ ਇਸ ਖਬਰ ਨੂੰ ਨੈਸ਼ਨਲ ਮੀਡੀਆ ਨੇ ਪ੍ਰਕਾਸ਼ਿਤ ਕੀਤਾ ਸੀ। ਇਸ ਸ਼ਿਪ ਦੇ ਵਿਚ 60 ਬਿਜਲੀ ਵਾਲੀਆਂ ਮੋਟਰਾਂ ਆਈਆਂ ਸਨ ਅਤੇ ਹਰ ਮੋਟਰ ਦੇ ਵਿਚ 8 ਕਿਲੋਗ੍ਰਾਮ ਦੇ ਕਰੀਬ ਨਸ਼ਾ ਲੁਕੋ ਕੇ ਰੱਖਿਆ ਗਿਆ ਸੀ। 65 ਕਸਟਮ ਅਧਿਕਾਰੀਆਂ ਅਤੇ ਪੁਲਿਸ ਸਟਾਫ ਨੇ ਉਸ ਸਮੇਂ ਇਸ ਜਾਂਚ-ਪੜ੍ਹਤਾਲ ਦੇ ਵਿਚ ਹਿੱਸਾ ਲਿਆ ਸੀ ਤੇ ਔਕਲੈਂਡ ਦੀਆਂ 9 ਵੱਖ-ਵੱਖ ਥਾਵਾਂ ਉਤੇ ਛਾਪੇਮਾਰੀ ਕੀਤੀ ਸੀ।

    ਇਸ ਛਾਪੇਮਾਰੀ ਵਿਚ ਵੀ 15 ਕਿਲੋਮਗ੍ਰਾਮ ਮੈਥ, ਇਕ ਬੰਦੂਕ ਅਤੇ ਭਾਰੀ ਮਾਤਰਾ ਵਿਚ ਨਕਦੀ ਫੜੀ ਗਈ ਸੀ। ਇਹ ਸਾਰੀ ਸਪਲਾਈ 6 ਮਹੀਨਿਆਂ ਵਾਸਤੇ ਪਹੁੰਚੀ ਸੀ। ਨਿਊਜ਼ੀਲੈਂਡ ਇਕ ਵਧਾਈ ਦੇਸ਼ ਹੈ ਅਤੇ ਇਥੇ ਨਸ਼ਿਆਂ ਦੀ ਆਯਾਤ ਨੂੰ ਬਹੁਤ ਗੰਭੀਰਤਾ ਨਾਲ ਲਿਆ ਜਾਂਦਾ ਹੈ। ਇਸ ਤਰ੍ਹਾਂ ਦੇ ਮਾਮਲੇ ਵਿਚ ਪੰਜਾਬੀ ਵਿਅਕਤੀ ਦਾ ਨਾਂਅ ਆ ਜਾਣਾ ਸੱਚਮੁੱਚ ਬਹੁਤ ਹੀ ਹੈਰਾਨੀ ਭਰਿਆ ਹੈ।

    PUNJ DARYA

    Leave a Reply

    Latest Posts

    error: Content is protected !!