ਸਿੱਕੀ ਝੱਜੀ ਪਿੰਡ ਵਾਲਾ ( ਇਟਲੀ )
ਪੰਜਾਬ ਦੇ ਜਿਲ੍ਹੇ ਅਮ੍ਰਿਤਸਰ ਦੀ ਧਰਤੀ ਦਾ ਜੰਮਪਲ ਗਾਇਕ ਤੇ ਗੀਤਕਾਰ ਜਸ ਅੌਲਖ ਆਪਣੀ ਅਵਾਜ਼ ਗਾਏ ਪਲੇਠੇ ਗੀਤ ਕਰਕੇ ਹਰ ਪਾਸੇ ਚਰਚਾ ਚ ਹੈ। ਤਕਰੀਬਨ ਦੋ ਕੁ ਦਹਾਕੇ ਪਹਿਲਾਂ ਖਾਲਸਾ ਕਾਲਜ ਅਮ੍ਰਿਤਸਰ ਪੜਦਿਆਂ ਇਹ ਚੋਟੀ ਦਾ ਗੱਭਰੂ ਨੇਜਾ ਸੁੱਟਣ ਵਾਲੇ ਖਿਡਾਰੀਆਂ ਚ ਪਹਿਲਿਆਂ ਦੀ ਕਤਾਰ ਚ ਬਹੁਤ ਦੇਰ ਰਿਹਾ। ਖੇਡਾਂ ਦੇ ਨਾਲ ਨਾਲ ਕਾਲਜ ਦੀਆਂ ਸੱਭਿਆਚਾਰਕ ਗਤੀਵਿਧੀਆਂ ਚ ਵੀ ਰੁਚੀ ਰੱਖਣ ਵਾਲੇ ਜਸ ਅੌਲਖ ਨੇ ਪੰਜਾਬ ਦੀ ਮਿੱਟੀ ਦਾ ਮੋਹ ਪਿਛਲੇ ਲੰਮੇ ਸਮੇਂ ਤੋਂ ਅਮਰੀਕਾ ਰਹਿ ਕੇ ਵੀ ਦਿਲੋਂ ਕਦੇ ਨਹੀਂ ਭੁਲਾਇਆ। ਜਸ ਅੌਲਖ ਦੀ ਪੰਜਾਬੀ ਸੱਭਿਆਚਾਰ ਨਾਲ ਪਿਆਰ ਦੀ ਗੱਲ ਕਰੀਏ ਤਾਂ ਉਸ ਦੇ ਪੰਜਾਬੀ ਮਾਂ ਬੋਲੀ ਨਾਲ ਮੋਹ ਨੂੰ ਦੇਖ ਕੇ ਇੰਝ ਲਗਦਾ ਕਿ ਮਾਂ ਬੋਲੀ ਦਾ ਪੰਜਾਬੀ ਦਾ ਪੁੱਤਰ ਵੀ ਕਹਿ ਲਈਏ ਤਾਂ ਕੋਈ ਅਤਕਥਨੀ ਨਹੀਂ ਹੋਵੇਗੀ। ਪ੍ਰਸਿੱਧ ਗਾਇਕ ਵਾਰਿਸ ਭਰਾ ਮਨਮੋਹਨ ਵਾਰਿਸ, ਕਮਲ ਹੀਰ, ਸੰਗਤਾਰ, ਅਤੇ ਡਾਕਟਰ ਸਤਿੰਦਰ ਸਰਤਾਜ ਦੇ ਅਮਰੀਕਾ ਚ ਪੰਜਾਬੀ ਪ੍ਰੋਗਰਾਮ ਅਕਸਰ ਹੀ ਜਸ ਅੋਲਖ ਵਲੋਂ ਕਰਵਾਏ ਜਾਂਦੇ ਹਨ। ਸਾਫ ਸੁਥਰੀ ਕਲਮ ਦੇ ਮਾਲਿਕ ਜਸ ਅੋਲਖ ਦੇ ਲਿਖੇ ਗੀਤ ਨੂੰ ਗਿੱਲ ਹਰਦੀਪ ਜਿਹੇ ਗਾਇਕ ਵੀ ਗਾ ਕੇ ਮਾਣ ਮਹਿਸੂਸ ਕਰਦੇ ਹਨ। ਅੱਜ ਕੱਲ੍ਹ ਅਾਪਣੀ ਅਵਾਜ਼ ਚ ਗਾਏ ਪਹਿਲੇ ਗੀਤ “ਫੋਨ ਉੱਤੇ ਸੁਣੀ ਪਿੰਡ ਕੋਇਲ ਬੋਲਦੀ” ਨਾਲ ਚਰਚਾ ਚ ਗਾਇਕ ਤੇ ਗੀਤਕਾਰ ਜਸ ਅੋਲਖ ਹਰ ਪਾਸੇ ਸੁਰਖੀਆਂ ਚ ਹੈ। ਸੰਗੀਤਕਾਰ ਦਲਜੀਤ ਸਿੰਘ ਦੇ ਸੰਗੀਤਕ ਧੁਨਾਂ ਚ ਸ਼ਿੰਗਾਰੇ ਇਸ ਗੀਤ ਨੂੰ ਨਾਮਵਰ ਸੰਗੀਤਕ ਕੰਪਨੀ ਸੁਰਖਾਬ ਰਿਕਾਰਡਜ਼ ਵਲੋਂ ਰਿਲੀਜ਼ ਕੀਤਾ ਗਿਆ ਹੈ। ਪ੍ਰਮਾਤਮਾ ਸਾਫ ਸੁਥਰੀ ਗਾਇਕੀ ਤੇ ਲੇਖਣੀ ਦੇ ਮਾਲਿਕ ਜਸ ਅੌਲਖ ਨੂੰ ਇਸੇ ਤਰਾਂ ਚੜਦੀ ਕਲਾ ਚ ਰੱਖੇ।