3.5 C
United Kingdom
Sunday, March 8, 2026

More

    ਸੰਗਿਨੀ ਸਹੇਲੀ ਦੇ ਸਹਿਯੋਗ ਨਾਲ ਔਰਤਾਂ ਨੂੰ ਸੈਨੇਟਰੀ ਪੈਡ ਵੰਡੇ

    ਅੰਮ੍ਰਿਤਸਰ,(ਰਾਜਿੰਦਰ ਰਿਖੀ)
    ਦਿੱਲੀ ਦੇ ਗੈਰ ਸਰਕਾਰੀ ਸੰਸਥਾ ਸੰਗਿਨੀ ਸਹੇਲੀ, ਜੋ ਕਿ ਦੇਸ਼ ਭਰ ਵਿਚ ਸਾਫ-ਸਫਾਈ ਦੇ ਵਿਸ਼ੇ ਉਤੇ ਕੰਮ ਕਰ ਰਹੀ ਹੈ, ਵੱਲੋਂ ਇਸ ਜਾਗਰੂਕਤਾ ਅਭਿਆਨ ਤਹਿਤ ਅੰਮ੍ਰਿਤਸਰ ਵਿਚ ਵੱਖ-ਵੱਖ ਸੰਸਥਾਵਾਂ ਵਿਚ ਰਹਿ ਰਹੀਆਂ 150 ਲੜਕੀਆਂ ਨੂੰ ਸੈਨੇਟਰੀ ਪੈਡ ਵੰਡੇ ਗਏ। ਇਹ ਜਾਣਕਾਰੀ ਦਿੰਦੇ ਸਮਾਜਿਕ ਸੁਰੱਖਿਆ ਅਧਿਕਾਰੀ ਨਰਿੰਦਰ ਸਿੰਘ ਪੰਨੂੰ ਨੇ ਦੱਸਿਆ ਕਿ ਅਮਨਪ੍ਰੀਤ (ਆਈ. ਆਰ. ਐਸ.), ਜੋ ਕਿ ਅੱਜ ਕੱਲ ਦਿੱਲੀ ਵਿਖੇ ਤਾਇਨਾਤ ਹਨ, ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸੰਸਥਾ ਵੱਲੋਂ ਨੇਹਾ ਅਰੋੜਾ, ਪੂਜਾ ਅਰੋੜਾ ਅਤੇ ਰੀਤੂ ਖੇਰਾ ਵੱਲੋਂ ਖ਼ੁਦ ਆ ਕੇ ਇਹ ਸੇਵਾ ਕੀਤੀ ਗਈ। ਉਨਾਂ ਦੱਸਿਆ ਕਿ ਉਕਤ ਸੰਸਥਾ ਦੀ ਸੰਚਾਲਿਕਾ ਫੈਸ਼ਨ ਡਿਜ਼ਾਇਨਰ ਪ੍ਰੀਅਲ ਭਾਰਦਵਾਜ ਹਨ ਅਤੇ ਸੰਸਥਾ ਇਸ ਵੇਲੇ ਤੱਕ 11 ਰਾਜਾਂ ਵਿਚ ਸੈਨੇਟਰੀ ਪੈਡ ਵੰਡ ਚੁੱਕੀ ਹੈ। ਵਿਭਾਗ ਵੱਲੋਂ ਜਿਲਾ ਬਾਲ ਸੁਰੱਖਿਆ ਅਧਿਕਾਰੀ ਪਵਨਦੀਪ ਕੌਰ ਰੰਧਾਵਾ, ਸੁਪਰਡੈਂਟ ਆਸ਼ਾ ਰਾਣੀ ਅਤੇ ਸੁਪਰਡੈਂਟ ਮਨਪ੍ਰੀਤ ਕੌਰ ਨੇ ਲੋੜਵੰਦ ਲੜਕੀਆਂ ਤੱਕ ਪਹੁੰਚਣ ਵਿਚ ਸੰਸਥਾ ਦੇ ਮੈਂਬਰਾਂ ਦਾ ਸਾਥ ਦਿੱਤਾ। ਉਨਾਂ ਕਿਹਾ ਕਿ ਕੋਵਿਡ-19 ਦੇ ਚੱਲਦੇ, ਜਦੋਂ ਕਿ ਜ਼ਿਆਦਾਤਰ ਲੋਕ ਰੋਜ਼ੀ-ਰੋਟੀ ਦੀ ਜ਼ਰੂਰਤ ਪੂਰੀ ਕਰਨ ਵਿਚ ਹੀ ਸੀਮਤ ਹੋ ਕੇ ਰਹਿ ਗਏ ਹਨ, ਦੀਆਂ ਸਿਹਤ ਸਬੰਧੀ ਲੋੜਾਂ ਨੂੰ ਪੂਰਾ ਕਰ ਰਹੀਆਂ ਸੰਸਥਾ ਦਾ ਸਹਿਯੋਗ ਮਿਲਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!