ਕਾਵੈਂਟਰੀ (ਦਵਿੰਦਰ ਸਿੰਘ ਸੋਮਲ)

ਸਸਤੀ ਤੇ ਤਕਰੀਬਨ ਹਰ ਜਗ੍ਹਾ ਮਿਲਣ ਵਾਲੀ ਦਵਾਈ ਡੈਕਸਾਮੈਥਾਸੋਨ ਕੋਰੋਨਾਵਾਇਰਸ ਨਾਲ ਗੰਭੀਰ ਤੌਰ ‘ਤੇ ਪੀੜਤ ਮਰੀਜਾਂ ਦੀ ਜਾਨ ਬਚਾਉਣ ਵਿੱਚ ਸਹਾਈ ਹੋ ਸਕਦੀ ਹੈ। ਇਹ ਦਾਅਵਾ ਕੀਤਾ ਹੈ ਯੂਕੇ ਦੇ ਮਾਹਿਰਾਂ ਨੇ। ਉਹਨਾਂ ਕਿਹਾ ਕਿ ਘੱਟ ਖੁਰਾਕ ਵਾਲੇ ਇਸ ਸਟੀਰੋਇਡ ਦੇ ਨਾਲ ਇਲਾਜ ਮਾਰੂ ਕੋਰੋਨਾ ਵਾਇਰਸ ਖਿਲਾਫ ਲੜਾਈ ਵਿੱਚ ਇੱਕ ਵੱਡੀ ਸਫਲਤਾ ਹੈ। ਕੋਵਿਡ ਕਾਰਣ ਜਿਹਨਾਂ ਮਰੀਜਾ ਨੂੰ ਵੈਂਟੀਲੈਟਰ ‘ਤੇ ਲਿਜਾਣਾ ਪੈਂਦਾ ਹੈ, ਉਹਨਾਂ ਦੀ ਮੌਤ ਦਾ ਖਤਰਾ ਇਸ ਦਵਾਈ ਨਾਲ ਕਰੀਬ ਇੱਕ ਤਿਹਾਈ ਘੱਟ ਹੋ ਜਾਂਦਾ ਹੈ। ਜਿਹਨਾਂ ਨੂੰ ਆਕਸੀਜਨ ਦੇਣ ਦੀ ਜਰੂਰਤ ਪੈ ਰਹੀ ਹੈ ਉਹਨਾਂ ਦੇ ਪੰਜਵੇ ਹਿੱਸੇ ਦੇ ਬਰਾਬਰ ਮਰਣ ਦਾ ਖਤਰਾ ਇਸ ਦਵਾਈ ਨਾਲ ਘੱਟ ਜਾਂਦਾ ਹੈ। ਇਹ ਦਵਾਈ ਡੈਕਸਾਮੈਥਾਸੋਨ
1960ਵਿਆਂ ਤੋਂ ਗਠੀਆ ਤੇ ਅਸਥਮਾ ਦੇ ਇਲਾਜ ‘ਚ ਕੰਮ ਆਉਣ ਵਾਲੀ ਦਵਾਈ ਹੈ। ਬੀਬੀਸੀ ਦੀ ਰਿਪੋਰਟ ਅਨੁਸਾਰ ਕੋਰੋਨਾ ਦੇ ਜਿਹਨਾਂ ਮਰੀਜਾ ਨੂੰ ਵੈਟੀਲੈਟਰ ਦੀ ਜਰੂਰਤ ਪੈਂਦੀ ਹੈ, ਉਹਨਾਂ ਚੋਂ ਅੱਧੇ ਨਹੀਂ ਬਚ ਪਾ ਰਹੇ, ਇਸ ਲਈ ਇਸ ਜੋਖਮ ਨੂੰ ਇੱਕ ਤਿਹਾਈ ਘੱਟ ਕਰਨਾ ਇੱਕ ਵੱਡੀ ਕਾਮਯਾਬੀ ਹੈ। ਰਿਸਰਚਰਾਂ ਦਾ ਅਨੁਮਾਨ ਹੈ ਕਿ ਜੇਕਰ ਇਸ ਦਵਾਈ ਦਾ ਇਸਤੇਮਾਲ ਮਹਾਂਮਾਰੀ ਦੇ ਸ਼ੁਰੂਆਤੀ ਦਿਨਾਂ ਤੋਂ ਹੀ ਕੀਤਾ ਜਾ ਸਕਦਾ ਤਾਂ ਤਕਰੀਬਨ ਪੰਜ ਹਜ਼ਾਰ ਮਰੀਜਾਂ ਦੀ ਜਾਨ ਬਚਾਈ ਜਾ ਸਕਦੀ ਸੀ। ਸਸਤੀ ਹੋਣ ਦੇ ਕਾਰਣ ਇਹ ਦਵਾਈ ਗਰੀਬ ਦੇਸ਼ਾਂ ਦੇ ਵੀ ਕੰਮ ਆ ਸਕੇਗੀ। ਕੋਰੋਨਾ ਦੇ ਵੀਹਾਂ ਚੋਂ ਉੱਨੀ ਮਰੀਜ ਬਿਨਾਂ ਹਸਪਤਾਲ ਦਾਖਿਲ ਹੋਏ ਠੀਕ ਹੋ ਰਹੇ ਨੇ। ਹਸਪਤਾਲ ਚ ਦਾਖਿਲ ਹੋਣ ਵਾਲਿਆਂ ਚੋਂ ਵੀ ਬਹੁਤੇ ਠੀਕ ਹੋ ਰਹੇ ਨੇ ਪਰ ਕੁਝ ਨੇ ਜਿਹਨਾ ਨੂੰ ਵੈਟੀਲੈਟਰ ਜਾਂ ਆਕਸੀਜਨ ਦੀ ਜਰੂਰਤ ਪੈਦੀ ਹੈ ਤੇ ਇਹ ਦਵਾਈ ਐਸੇ ਹੀ ਜਿਆਦਾ ਸੀਰਅਸ ਮਰੀਜਾਂ ਨੂੰ ਮੱਦਦ ਪਹੁੰਚਾਉਦੀ ਹੈ। ਆਕਸਫੋਰਡ ਯੂਨੀਵਰਸਟੀ ਦੀ ਇੱਕ ਟੀਮ ਨੇ ਹਸਪਤਾਲ ‘ਚ ਭਰਤੀ ਦੋ ਹਜ਼ਾਰ ਮਰੀਜਾਂ ਨੂੰ ਇਹ ਦਵਾਈ ਦਿੱਤੀ ਤੇ ਇਸਦਾ ਤੁਲਨਾਤਮਕ ਅਧਿਐਨ ਉਹਨਾਂ ਚਾਰ ਹਜ਼ਾਰ ਮਰੀਜਾਂ ਨਾਲ ਕੀਤਾ ਜਿਹਨਾਂ ਨੂੰ ਇਹ ਦਵਾਈ ਨਹੀ ਦਿੱਤੀ ਗਈ ਸੀ। ਇਸ ਦਲ ਦੇ ਮੁੱਖ ਅਧਿਐਨ ਕਰਤਾ ਪ੍ਰੋ.ਪੀਟਰ ਹੌਰਬੀ ਨੇ ਕਿਹਾ ਕੇ ਇਹ ਇੱਕ ਮਾਤਰ ਐਸੀ ਦਵਾਈ ਹੈ ਜਿਸ ਨਾਲ ਮੌਤ ਦਰ ‘ਚ ਕਮੀ ਪਾਈ ਜਾ ਰਹੀ ਹੈ, ਤੇ ਇਹ ਕਾਫੀ ਅਹਿਮ ਹੈ। ਇੱਕ ਹੋਰ ਸ਼ੋੋਧ ਕਰਤਾ ਪ੍ਰੋ ਮਾਟਰਟੀਨ ਲੈਡਰੈਨੇ ਕਿਹਾ ਹੈ ਕੀ ਇਸ ਦਵਾਈ ਦੀ ਮੱਦਦ ਨਾਲ ਤੁਸੀਂ ਵੈਟੀਲੈਟਰ ਸਹਾਰੇ ਜੀਵਤ ਹਰ ਅੱਠਾਂ ਚੋਂ ਇੱਕ ਦੀ ਜਾਨ ਬਚਾ ਸਕਦੇ ਹੋ ਤੇ ਜਿਹਨਾਂ ਨੂੰ ਆਕਸੀਜਨ ਦੀ ਜਰੂਰਤ ਪੈਦੀ ਹੈ, ਉਹਨਾਂ ਹਰ ਵੀਹ-ਪੱਚੀਆਂ ਚੋ ਤੁਸੀ ਇੱਕ ਦੀ ਜਾਨ ਬਚਾ ਸਕੋਗੇ। ਇਸ ਦਵਾਈ ਦੀ ਕੀਮਤ ਵੀ ਕਾਫੀ ਘੱਟ ਹੈ ਤਕਰੀਬਨ ਸਾਢੇ ਤਿੰਨ ਹਜ਼ਾਰ ਭਾਰਤੀ ਰੁਪਏ ਚ ਇੱਕ ਮਰੀਜ ਦੀ ਜਾਨ ਬਚਾਈ ਜਾ ਸਕਦੀ ਹੈ। ਇਹ ਦਵਾਈ ਉਹਨਾਂ ਮਰੀਜਾਂ ਲਈ ਕਾਰਗਰ ਸਿੱਧ ਹੁੰਦੀ ਹੈ ਜੋ ਕੋਵਿਡ ਕਾਰਣ ਜਿਆਦਾ ਸੀਰਅਸ ਹੋਣ ਹਲਕੇ ਲੱਛਣ ਵਾਲਿਆਂ ਲਈ ਨਹੀ, ਇਸੇ ਲਈ ਇਸ ਦਵਾ ਨੂੰ ਕਿਸੇ ਨੂੰ ਵੀ ਖਰੀਦ ਕੇ ਆਪਣੇ ਘਰ ਰੱਖਣ ਦੀ ਕੋਈ ਜਰੂਰਤ ਨਹੀ। ਬੀਤੇ ਕੱਲ ਰੋਜਾਨਾ ਪ੍ਰੈਸ ਵਰੀਫਿੰਗ ਚ ਪੀਐਮ ਬੋਰਿਸ ਜੋਨਸੋਨ ਨੇ ਵੀ ਵਿਗਆਨੀਆ ਦੇ ਇਸ ਯੋਗਦਾਨ ਦੀ ਸਰਾਹਨਾ ਕੀਤੀ।