ਬਰਨਾਲਾ (ਬੰਧਨ ਤੋੜ ਸਿੰਘ )

ਬਰਨਾਲਾ ਦੇ ਗਲੀ ਨੰਬਰ 1,2,3 ਸਰਾਭਾ ਨਗਰ,ਰਾਮਦੇਵ ਨਗਰ ਅਤੇ ਨੇੜੇ ਫਰੀ ਹਸਪਤਾਲ ਬਰਨਾਲਾ ਦੀਆਂ ਔਰਤਾਂ ਰਾਣੀ ਦੇਵੀ , ਸੀਤਾ ਦੇਵੀ,ਇੰਦੂ ਦੇਵੀ,ਪਰਮਜੀਤ ਕੌਰ,ਗੁਰਵਿੰਦਰ ਕੌਰ, ਸੀਮਾ,ਪ੍ਰਕੋਪ,ਲਲਿਤਾ ਦੇਵੀ ਆਦਿ ਸਮੇਤ ਹੋਰ ਵੱਡੀ ਗਿਣਤੀ ਅੋਰਤਾਂ ਨੇ ਪ੍ਰਾਈਵੇਟ ਫਾਇਨਾਂਸ ਕੰਪਨੀਆਂ ਤੋਂ 20 ਹਜਾਰ ਤੋਂ ਲੈਕੇ 50 ਹਜਾਰ ਤੱਕ ਦੇ ਛੋਟੇ ਲੋਨ ਆਪਣੇ ਕੰਮ ਕਾਰ ਲਈ ਲਏ ਹੋਏ ਸਨ। ਕਰੋਨਾ ਮਹਾਂਮਾਰੀ ਦੇ ਚਲਦੇ ਤਾਲਾਬੰਦੀ ਹੋਣ ਉਪਰੰਤ ਕੰਮ ਕਾਰ ਬੰਦ ਹੋ ਗਏ ਹਨ ਕਰਜੇ ਦੀਆਂ ਕਿਸਤਾਂ ਰੁਕ ਗਈਆਂ ਭਰੀਆਂ ਨਹੀਂ ਜਾ ਰਹੀਆਂ, ਗਰੀਬ ਪਰਿਵਾਰਾਂ ਕੋਲ ਹੋਰ ਕੋਈ ਸਾਧਨ ਵੀ ਨਹੀਂ ਜਿੱਥੋਂ ਆਮਦਨ ਦਾ ਪ੍ਰਬੰਧ ਹੋ ਸਕੇ, ਉਹਨਾਂ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਇਹ ਛੋਟੇ ਲੋਨ ਤੁਰੰਤ ਮਾਫ ਕੀਤੇ ਜਾਣ ਤਾਂ ਜੌ ਉਹਨਾਂ ਨੂੰ ਕੰਪਨੀਆਂ ਵੱਲੋਂ ਇਹ ਕਹਿਕੇ ਡਰਾਇਆ ਜਾਂਦਾ ਹੈ, ਕਿ ਤੁਹਾਡੇ ਅਧਾਰ ਕਾਰਡ ਡਿਫਾਲਟਰ ਰਿਕਾਰਡ ਵਿੱਚ ਚੜਾ ਦਿੱਤੇ ਜਾਣਗੇ ਤੁਹਾਨੂੰ ਇਸ ਉਪਰੰਤ ਕੋਈ ਸਹਾਇਤਾ ਵੀ ਨਹੀਂ ਮਿਲਣੀ ਇਹੋ ਜਿਹੇ ਆਉਂਦੇ ਰੋਜਾਨਾ ਕਿਸਤ ਭਰਨ ਦੇ ਧਮਕੀ ਭਰੇ ਫੋਨ ਬੰਦ ਹੋਣ। ਉਹਨਾਂ ਕਿਹਾ ਕਿ ਸਰਕਾਰ ਸਾਨੂੰ ਗਰੀਬਾਂ ਨੂੰ ਤੁਰੰਤ ਰਾਹਤ ਦੇਵੇ।