ਪੰਜ ਦਰਿਆ ਬਿਊਰੋ
ਸ਼ਾਇਰਾ ਰਜਨੀ ਵਾਲੀਆ ਮੁੰਬਈ ਦੇ ਆਹਲਾ ਦਰਜੇ ਦੇ ਮੰਚ “ਪੰਜਾਬੀ ਸਟੂਡੀਓ” ਚੈਨਲ ‘ਤੇ 19 ਜੂਨ ਦਿਨ ਸ਼ੁੱਕਰਵਾਰ ਸ਼ਾਮੀ 6.30 ਤੇ ਆਪਣੇਂ ਪਾਠਕਾਂ ਦੇ ਰੂ ਬ ਰੂ ਹੋਣ ਜਾ ਰਹੇ ਹਨ। ਜ਼ਿਕਰਯੋਗ ਹੈ ਕਿ “ਪੰਜਾਬੀ ਸਟੂਡੀਓ” ਰਾਹੀਂ ਸਮੇਂ ਸਮੇਂ ‘ਤੇ ਸਾਹਿਤ ਤੇ ਕਲਾ ਨਾਲ ਸੰਬੰਧਤ ਹਸਤੀਆਂ ਨੂੰ ਆਪਣੇ ਦਰਸ਼ਕਾਂ ਦੇ ਰੂਬਰੂ ਕਰਵਾਇਆ ਜਾਂਦਾ ਹੈ। ਇਸ ਲੜੀ ਤਹਿਤ ਹੀ ਸ਼ਾਇਰਾ ਰਜਨੀ ਵਾਲੀਆ ਆਪਣੀਆਂ ਲਿਖਤਾਂ ਦੀ ਸਾਂਝ ਪਾਉਣ ਲਈ ਦਰਸ਼ਕਾਂ ਦੇ ਸਨਮੁਖ ਹੋਣਗੇ। ਜਿੱਥੇ ਉਹ ਤੇ ਉਹਨਾਂ ਦਾ ਪਰਿਵਾਰ ਵਧਾਈ ਦਾ ਪਾਤਰ ਹੈ। ਉੱਥੇ ਰਜਨੀ ਵਾਲੀਆ ਵੱਲੋਂ ਮਸ਼ਹੂਰ ਗਾਇਕ ਜਨਾਬ ਰੋਮੀ ਰੰਜਨ ਜੀ ਦਾ ਵੀ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਹੈ ਜਿਹਨਾਂ ਦੇ ਸਾਥ ਨਾਲ ਉਹ ਇਸ ਅਨੋਖੇ ਮੰਚ ਰਾਹੀਂ ਆਪਣੇ ਸਾਹਿਤਕ ਸਫ਼ਰ ਦੀਆਂ ਯਾਦਾਂ, ਅਹਿਸਾਸ ਸਾਂਝੇ ਕਰਨਗੇ। ਅਦਾਰਾ ਪੰਜ ਦਰਿਆ ਵੀ ਰਜਨੀ ਵਾਲੀਆ ਜੀ ਨੂੰ ਅਗੇਤੀ ਮੁਬਾਰਕਬਾਦ ਪੇਸ਼ ਕਰਦਾ ਹੈ।