14.8 C
United Kingdom
Saturday, September 5, 2026

More

    ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਕੋਰ ਕਮੇਟੀ ਮੀਟਿੰਗ ‘ਚ ਬ੍ਰਹਮਪੁਰਾ ਨੂੰ ਦਿੱਤੇ ਇਹ ਅਧਿਕਾਰ!!

    ਸ੍ਰੌਮਣੀ ਅਕਾਲੀ ਦਲ ਟਕਸਾਲੀ ਦੀ ਕੋਰ ਕਮੇਟੀ ਨੇ ਸਰਬਸੰਮਤੀ ਨਾਲ ਪੰਥਕ ਏਕਤਾ ਅਤੇ ਪੰਜਾਬ ਵਿੱਚ ਤੀਜਾ ਬਦਲ ਦੇਣ ਲਈ ਦੂਸਰੀਆ ਧਿਰਾ ਨਾਲ ਗੱਲਬਾਤ ਕਰਨ ਦੇ ਸਮੁੱਚੇ ਅਧਿਕਾਰ ਬ੍ਰਹਮਪੁਰਾ ਨੂੰ ਦਿੱਤੇ

    ਚੰਡੀਗੜ੍ਹ (ਰਾਜਿੰਦਰ ਭਦੌੜੀਆ)

    ਸ੍ਰੋਮਣੀ ਅਕਾਲੀ ਦਲ ਟਕਸਾਲੀ ਦੀ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆ ਅੱਜ ਪਾਰਟੀ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਪੰਜਾਬ ਅਤੇ ਦੇਸ ਦੇ ਰਾਜਨੀਤੀਕ ਹਾਲਤਾ ਦੀ ਸਮੀਖਿਆਂ ਕਰਕੇ ਅਸੀ ਇਸ ਸਿੱਟੇ ਤੇ ਪਹੁੰਚੇ ਹਾ ਪੰਜਾਬ ਨੂੰ ਮਜਬੂਤ ਸਾਫ ਸੁਥਰੇ ਤੀਜੇ ਬਦਲ ਦੀ ਲੌੜ ਹੈ ਉਸਨਾ ਕਿ ਇਸ ਸਬੰਧ ਵਿੱਚ ਅਸਾ ਪਹਿਲਾ ਵੀ ਸਾਰਥਿਕ ਭੂਮਿਕਾ ਨਿਭਾਉਣ ਦੀ ਪੂਰੀ ਭੂਮਿਕਾ ਨਿਭਾਈ ਸੀ ਤੇ ਆਉਣ ਵਾਲੇ ਸਮੇ ਵਿੱਚ ਵੀ ਨਿਭਾਵਾਗੇ ਪਾਰਟੀ ਦੀ ਕੋਰ ਕਮੇਟੀ ਅਤੇ ਸੀਨੀਅਰ ਅਕਾਲੀ ਨੇਤਾਵਾ ਨੇ ਪੰਥਕ ਏਕਤਾ ਅਤੇ ਤੀਜੇ ਬਦਲ ਦੀ ਮੁੜ ਉਸਾਰੀ ਲਈ ਸ੍ ਬ੍ਰਹਮਪੁਰਾ ਨੂੰ ਸਾਰੇ ਹੱਕ ਸਰਬਸੰਮਤੀ ਨਾਲ ਦਿੱਤੇ ਪ੍ਰੈਸ ਨੂੰ ਮੀਟਿੰਗ ਦੀ ਕਾਰਵਾਈ ਜਾਰੀ ਕਰਦਿਆ ਸ੍ਰੌਮਣੀ ਅਕਾਲੀ ਦਲ ਟਕਸਾਲੀ ਦੇ ਬੁਲਾਰੇ ਅਤੇ ਜਨਰਲ ਸਕੱਤਰ ਸ੍ ਕਰਨੈਲ ਸਿੰਘ ਪੀਰਮੁਹੰਮਦ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿੱਚ ਪਾਰਟੀ ਦੇ ਸਕੱਤਰ ਜਨਰਲ ਜਥੇਦਾਰ ਸੇਵਾ ਸਿੰਘ ਸੇਖਵਾ , ਸੀਨੀਅਰ ਮੀਤ ਪ੍ਰਧਾਨ ਸ੍ ਬੀਰਦਵਿੰਦਰ ਸਿੰਘ , ਮੀਤਪ੍ਧਾਨ ਜਥੇਦਾਰ ਉਜਾਗਰ ਸਿੰਘ ਬੰਡਾਲੀ , ਜਨਰਲ ਸਕੱਤਰ ਸ੍ ਮੱਖਣ ਸਿੰਘ ਨੰਗਲ , ਮੁੱਖ ਜਥੇਬੰਧਕ ਸਕੱਤਰ ਜਥੇਦਾਰ ਮਹਿੰਦਰ ਸਿੰਘ ਹੂਸੈਨਪੁਰ ,
    ਸ੍ਰ ਹਰਸੁਖਇੰਦਰ ਸਿੰਘ ਬੱਬੀ ਬਾਦਲ ਪ੍ਰਧਾਨ ਸ੍ਰੌਮਣੀ ਯੂਥ ਅਕਾਲੀ ਦਲ ਟਕਸਾਲੀ , ਸ੍ ਰਵਿੰਦਰ ਸਿੰਘ ਬ੍ਰਹਮਪੁਰਾ, ਤੋ ਇਲਾਵਾ ਚੌਣਵੇ ਸੀਨੀਅਰ ਆਗੂ ਤਰਨਤਾਰਨ ਅਕਾਲੀ ਜਥਾ ਦੇ ਪ੍ਰਧਾਨ ਸ੍ ਦਲਜੀਤ ਸਿੰਘ ਗਿੱਲ , ਸ੍ ਜਸਪ੍ਰੀਤ ਸਿੰਘ ਹੋਬੀ , ਸ੍ ਜਗਤਾਰ ਸਿੰਘ ਘੜੂਆਂ, ਸ੍ ਰਣਜੀਤ ਸਿੰਘ ਵਿਸੇਸ ਤੌਰ ਤੇ ਹਾਜਰ ਸਨ । ਇਸ ਮੌਕੇ ਕੇਦਰ ਸਰਕਾਰ ਵੱਲੋ ਕਿਸਾਨ ਮਾਰੂ ਨੀਤੀਆ ਖਿਲਾਫ ਦੇਸ ਦੇ ਸਮੂਹ ਕਿਸਾਨਾ ਮਜਦੂਰਾ ਕਿਰਤੀਆ ਨੂੰ ਇੱਕ ਜਗਾ ਇਕੱਠੇ ਹੋਣ ਜੌਰਦਾਰ ਅਪੀਲ ਕੀਤੀ ਤੇ ਕਿਹਾ ਕਿ ਕੇਦਰ ਸਰਕਾਰ ਨੇ ਤਿੰਨ ਅਲੱਗ ਅਲੱਗ ਆਰਡੀਨੈਸ ਜਾਰੀ ਕਰਕੇ ਦੇਸ ਅਤੇ ਪੰਜਾਬ ਦੇ ਕਿਸਾਨਾ ਨੂੰ ਘਸਿਆਰੇ ਬਣਾਉਣ ਦੀ ਕੌਝੀ ਸਾਜਿਸ ਰਚੀ ਹੈ । ਪੰਜਾਬ ਅਤੇ ਦੇਸ ਦੇ ਕਿਸਾਨਾ ਨੂੰ ਆਰਥਿਕ ਤੌਰ ਤੇ ਤੋੜਨ ਲਈ ਡੀਜਲ ਮਹਿੰਗਾ ਤੇ ਜਾਅਲੀ ਬੀਜ ਖਾਦਾ ਦੇਣਾ ਇਸ ਦੀਆ ਤਾਜਾ ਮਿਸਾਲਾ ਹਨ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!