ਕਾਦੀਆਂ/15 ਜੂਨ (ਤਾਰੀ)
ਅਕਾਲੀ ਦਲ ਬਾਦਲ ਵੱਲੋਂ ਅੱਜ ਨਗਰ ਕੋਂਸਲ ਦੇ ਵਿਰੁਧ ਰੋਸ਼ ਪ੍ਰਦਰਸ਼ਨ ਕੀਤਾ ਗਿਆ। ਇੱਹ ਰੋਸ਼ ਪ੍ਰਦਰਸ਼ਨ ਅਕਾਲੀ ਦਲ (ਬਾਦਲ) ਦੇ ਜਥਬੰਧਕ ਸਕੱਤਰ ਗੁਰਇਕਬਾਲ ਸਿੰਘ ਮਾਹਲ ਦੀ ਅਗੁਆਈ ਹੇਠ ਕੀਤਾ ਗਿਆ। ਡਿਪਟੀ ਕਸ਼ਿਨਰ ਗੁਰਦਾਸਪੁਰ ਅਤੇ ਪੰਜਾਬ ਸਰਕਾਰ ਦੀ ਹਿਦਾਇਤਾਂ ਤੇ ਨਗਰ ਕੋਂਸਲ ਕਾਦੀਆਂ ਵੱਲੋਂ ਕਾਦੀਆਂ ਚ ਸੜਕਾਂ ਦੇ ਕਿਨਾਰੇ ਦੁਕਾਨਾਂ ਵੱਧਾਕੇ ਲਗਾਉਣ ਅਤੇ ਸੜਕਾਂ ਦੇ ਕਿਨਾਰੇ ਲਗਾਇਆ ਗਈਆਂ ਰੇਹੜੀਆਂ ਨੂੰ ਹਟਾਉਣ ਲਈ ਪਿਛਲੇ ਕਈ ਦਿਨਾਂ ਤੋਂ ਮੁਨਾਦੀ ਕਰਵਾਈ ਜਾ ਰਹੀ ਸੀ ਕਿ ਕਰੋਨਾਵਾਇਰਸ ਤੋਂ ਬਚਾਅ ਲਈ ਲੋਕੀ ਇੱਕ ਥਾਂ ਭੀੜ ਇਕੱਠੀ ਨਾ ਕਰਨ। ਫ਼ਲਾਂ ਅਤੇ ਸਬਜ਼ੀ ਦੀ ਰੇਹੜੀਆਂ ਨੂੰ ਸਬਜ਼ੀ ਮੰਡੀ ਚ ਜਾਕੇ ਲਗਾਉਣ। ਪਰ ਦੁਕਾਨਦਾਰਾਂ ਅਤੇ ਰੇਹੜੀ ਵਾਲੇ ਇਸਦੀ ਅਣਦੇਖੀ ਕਰ ਰਹੇ ਸਨ। ਜਿਸਦੇ ਕਾਰਨ ਜਿਥੇ ਸ਼ਹਿਰ ਚ ਟ੍ਰੈਫ਼ਿਕ ਦੀ ਸਮਸਿਆ ਪੈਦਾ ਹੋ ਰਹੀ ਸੀ ਉਥੇ ਬਾਜ਼ਾਰਾਂ ਚ ਨਾਜਾਇਜ਼ ਕਬਜ਼ੇ ਦੇ ਚਲਦੇ ਲੋਕਾਂ ਦਾ ਗੁਜ਼ਰਨਾ ਮੁਸ਼ਕਿਲ ਹੋ ਰਿਹਾ ਸੀ। ਜਿਸਤੇ ਪੁਲੀਸ ਦੀ ਮਦਦ ਨਾਲ ਨਗਰ ਕੋਂਸਲ ਨੇ ਫ਼ਲਾਂ ਅਤੇ ਸਬਜ਼ੀ ਦੀ ਰੇਹੜੀਆਂ ਸਾਮਾਨ ਸਮੇਤ ਜ਼ਬਤ ਕਰ ਲਈਆਂ। ਜਿਸਤੇ ਰੇਹੜੀ ਵਾਲੇ ਅਕਾਲੀ ਦਲ (ਬਾਦਲ) ਦੇ ਸੀਨਿਅਰ ਆਗੂ ਗੁਰਇਕਬਾਲ ਸਿੰਘ ਮਾਹਲ ਦੀ ਅਗੁਆਈ ਹੇਠ ਨਗਰ ਕੋਂਸਲ ਪਰਿਸਰ ਚ ਧਰਨੇ ਤੇ ਬੈਠ ਗਏ। ਇਸ ਮੋਕੇ ਅਕਾਲੀ ਆਗੂ ਨੇ ਕਿਹਾ ਕਿ ਜੇ ਪ੍ਰਸ਼ਾਸਨ ਵੱਲੋਂ ਇਨ੍ਹਾਂ ਰੇਹੜੀਆਂ ਲਈ ਦੋ ਦਿਨਾਂ ਤੱਕ ਥਾਂ ਮੁਹੈਆ ਨਾ ਕਰਵਾਈ ਗਈ ਤਾਂ ਉਹ ਸ਼ਹਿਰ ਚ ਵੱਡੇ ਪਧੱਰ ਦਾ ਧਰਨਾ ਲਗਾ ਦੇਣਗੇ। ਦੂਜੇ ਪਾਸੇ ਸਥਾਨਕ ਐਸ ਐਚ ਉ ਪਰਮਿੰਦਰ ਸਿੰਘ ਨੇ ਦਸਿਆ ਹੈ ਕਿ ਰੇਹੜੀਆਂ ਲਈ ਸ਼ਹਿਰ ਚ ਥਾਂ ਮੁਹੈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਬਾਰ ਬਾਰ ਅਪੀਲ ਕਰਨ ਦੇ ਬਾਵਜੂਦ ਦੁਕਾਨਦਾਰਾਂ ਅਤੇ ਰੇਹੜੀ ਵਾਲੇ ਪ੍ਰਸ਼ਾਸਨ ਦੀ ਹਿਦਾਇਤਾਂ ਦੀ ਅਣਦੇਖੀ ਕਰ ਰਹੇ ਸਨ। ਜਿਸਤੇ ਅੱਜ ਨਾਜਾਇਜ਼ ਕਬਜ਼ੇ ਹਟਵਾਏ ਗਏ ਹਨ।