9.8 C
United Kingdom
Monday, June 8, 2026

More

    ਹਿੰਮਤਪੁਰੇ ਨੂੰ ਨਸ਼ਿਆਂ ‘ਚ ਗ਼ਲਤਾਨ ਕਰਨ ‘ਤੇ ਉਤਾਰੂ ਪ੍ਰਸ਼ਾਸਨ

    ਠੇਕਾ ਪਿੰਡ ‘ਚ ਅਬਾਦੀ ‘ਚ ਚਲਾਉਣ ‘ਤੇ ਉਤਾਰੂ

    ਪਿੰਡ ਹਿੰਮਤਪੁਰਾ ਮੋਗਾ ਵਿੱਚ ਬਿਲਾਸਪੁਰ ਰੋਡ ਤੇ ਦਾਣਾ ਮੰਡੀ ਦੇ ਕੋਲ, ਪਿੰਡ ਦੇ ਬਿਲਕੁੱਲ ਨੇੜੇ ਜਿੱਥੇ ਕਿਸਾਨਾਂ ਅਤੇ ਮਜ਼ਦੂਰਾਂ ਬਹੁਤ ਸਾਰੇ ਘਰ ਹਨ ਹਾਕਮ ਧਿਰ ਦੀ ਸਹਿ, ਪੁਲਿਸ ਪ੍ਰਸ਼ਾਸਨ ਦੇ ਜ਼ੋਰ ਤੇ ਮਜ਼ਦੂਰ ਅਤੇ ਕਿਸਾਨਾਂ ਦੇ ਵਿਰੋਧ ਕਰਨ ਦੇ ਬਾਵਜੂਦ ਸ਼ਰਾਬ ਦਾ ਠੇਕਾ ਖੋਲ੍ਹਿਆ ਜਾ ਰਿਹਾ ਹੈ। ਕੋਈ ਸੁਣਵਾਈ ਨਾ ਹੋਣ ਕਰਕੇ ਪੀੜਤ ਪਰਿਵਾਰ ਆਪਣੇ ਭਾਈਚਾਰੇ ਨੂੰ ਨਾਲ ਲੈਕੇ ਕੱਲ੍ਹ ਤੋਂ ਧਰਨਾ ਬੈਠ ਗਿਆ ਹੈ ।ਇਹ ਜਾਣਕਾਰੀ ਪੀੜਤ ਪਰਿਵਾਰ ਭੋਲਾ ਸਿੰਘ ਦੇ ਛੋਟੇ ਪੁੱਤਰ ਬਲਜਿੰਦਰ ਸਿੰਘ ਨੇ ਦਿੱਤੀ। ਬਲਜਿੰਦਰ ਸਿੰਘ ਪੱਤਰਕਾਰਾਂ ਨੂੰ ਦੱਸਿਆ ਕਿ ਅਸੀਂ ਦੋ ਭਰਾ ਹਾਂ ਪਰ ਮੇਰਾ ਵੱਡਾ ਭਰਾ ਨਸ਼ਿਆਂ ਦਾ ਆਦੀ ਹੋ ਗਿਆ। ਉਹ ਚੰਗਾ ਮਾੜਾ ਸੋਚਣ ਦੀ ਹਾਲਤ ਵਿੱਚ ਨਹੀਂ ਹੈ।ਮੈ ਚੰਡੀਗੜ ਨੌਕਰੀ ਕਰਦਾ ਹਾਂ ਮਾਤਾ-ਪਿਤਾ ਮੇਰੇ ਨਾਲ ਰਹਿੰਦੇ ਹਨ। ਮਿਤੀ 04/06/2020 ਸਾਨੂੰ ਪਿੰਡੋਂ ਪਤਾ ਲੱਗਿਆ ਕਿ ਸਾਡੀ ਜੱਦੀ ਜ਼ਮੀਨ ਵਿੱਚ ਸ਼ਰਾਬ ਦੇ ਠੇਕੇਦਾਰਾਂ ਸ਼ਰਾਬ ਦਾ ਖੋਖਾ ਰੱਖ ਦਿੱਤਾ ਹੈ ਇਸ ਸਮੇਂ ਆਬਕਾਰੀ ਮਹਿਕਮਾ ਅਤੇ ਪੁਲਿਸ ਪ੍ਰਸ਼ਾਸਨ ਨਾਲ ਸੀ। ਇਹ ਜ਼ਮੀਨ ਮੇਰੇ ਪਿਤਾ ਭੋਲਾ ਸਿੰਘ ਦੇ ਨਾਮ ਹੈ। ਸਾਨੂੰ ਦੋਵੇਂ ਭਰਾਵਾਂ ਨੂੰ ਵੰਡ ਕੇ ਦਿੱਤੀ ਹੈ ਪਰ ਸਾਡੇ ਨਾਂ ਨਹੀਂ ਹੈ। ਅਸੀਂ ਦੋਵੇਂ ਵਾਹ ਬੀਜ ਸਕਦੇ ਹਾਂ ਪਰ ਕਿਸੇ ਦਾ ਕਬਜ਼ਾ ਨਹੀਂ ਕਰਾ ਸਕਦੇ ਅਤੇ ਨਾ ਹੀ ਕਿਸੇ ਨੂੰ ਵੇਚ ਸਕਦੇ ਹਾਂ ਅਤੇ ਕਿਸੇ ਨੂੰ ਗਹਿਣੇ ਵੀ ਨਹੀਂ ਦੇ ਸਕਦਾ ਹਾਂ। ਜਿਨ੍ਹਾਂ ਚਿਰ ਸਾਡੇ ਮਾਤਾ-ਪਿਤਾ ਜਿਉਂਦੇ ਨੇ। ਪਰ ਇਸ ਸਬੰਧੀ ਪੜਤਾਲ ਕਿ ਜ਼ਮੀਨ ਕਿਸ ਦੇ ਨਾਮ ਬੋਲਦੀ ਹੈ ਨਾ ਠੇਕਾ ਰੱਖਣ ਵਾਲਿਆਂ ਨੇ ਕੀਤੀ ਨਾ ਹੀ ਰਖਾਉਣ ਵਾਲਿਆਂ ਨੇ ਕੀਤੀ। ਮਿਤੀ 08/06/2020 ਭੋਲਾ ਸਿੰਘ ਨੇ ਐਸ ਡੀ ਐਮ ਆਰਜ਼ੀ ਦਿੱਤੀ ਕਿ ਮੇਰੀ ਜ਼ਮੀਨ ਤੇ ਰੱਖਿਆ ਸ਼ਰਾਬ ਦਾ ਖੋਖਾ ਹਟਾਇਆ ਜਾਵੇ।ਪਰ ਪੰਜ ਦਿਨ ਬੀਤਣ ਦੇ ਬਾਵਜੂਦ ਵੀ ਸੰਬੋਧਿਤ ਮਹਿਕਮੇ ਨੇ ਕੋਈ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ। ਮਿਤੀ 12/06/2020 ਸਾਨੂੰ ਪਤਾ ਲੱਗਿਆ ਸ਼ਰਾਬ ਦੇ ਖੋਖਾ ਦੀ ਥਾਂ ਪੱਕੇ ਠੇਕੇ ਦੀ ਉਸਾਰੀ ਸ਼ੁਰੂ ਕਰ ਦਿੱਤੀ ਹੈ।ਅਸੀ ਉਸੇ ਦਿਨ ਰਾਤ ਨੂੰ ਪਿੰਡ ਆਏ ਅਗਲੇ ਦਿਨ ਠੇਕੇ ਦੀ ਉਸਾਰੀ ਰੋਕ ਦਿੱਤੀ। ਅਧਿਕਾਰੀਆ ਨੂੰ ਮਿਲੇ ਕਿ ਸ਼ਰਾਬ ਦਾ ਠੇਕਾ ਕਿਸੇ ਹਾਲਤ ਨਹੀਂ ਰੱਖਣ ਦੇਵੇਗੇ। ਪਰਿਵਾਰ ਨੇ ਦੱਸਿਆ ਕਿ ਸਾਡੇ ਘਰ ਦੇ ਕੋਲ ਦੇ ਠੇਕਾ ਰੱਖਦੇ ਅਸੀਂ ਫਿਰ ਵੀ ਵਿਰੋਧ ਕਰਨਾ ਸੀ ਇਹ ਜ਼ਮੀਨ ਸਾਡੀ ਜੱਦੀ ਹੈ ਇੱਥੇ ਅਸੀਂ ਕਿਵੇਂ ਰੱਖਣ ਦੇਵਾਂਗੇ। ਅਸੀਂ ਆਪਣੇ ਪੱਕਾ ਧਰਨਾ ਲਗਾ ਦਿੱਤਾ। ਜਦੋਂ ਤੱਕ ਉਸਾਰੀ ਅਧੀਨ ਠੇਕਾ ਨਹੀਂ ਚੁੱਕਿਆਂ ਜਾਂਦਾ। ਇੱਥੇ ਕੋਈ ਜਾਨੀ ਮਾਲੀ ਨੁਕਸਾਨ ਹੋ ਜਾਂਦਾ ਹੈ ਤਾਂ ਇਸਦੀ ਜ਼ੁੰਮੇਵਾਰੀ ਨਿਹਾਲ ਸਿੰਘ ਵਾਲੇ ਦਾ ਪ੍ਰਸ਼ਾਸਨ ਅਤੇ ਠੇਕੇਦਾਰਾਂ ਦੀ ਹੋਵੇਗੀ। ਇਸ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੰਗੀਰ ਸਿੰਘ, ਕਰਤਾਰ ਸਿੰਘ ਪੰਮਾ, ਸੁਖਦੇਵ ਸਿੰਘ, ਬੰਤ ਸਿੰਘ ਅਤੇ ਪਿਆਰ ਸਿੰਘ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਹਿੰਮਤਪੁਰਾ,ਕਰਨੈਲ ਸਿੰਘ,ਮੱਘਰ ਸਿੰਘ ਵੱਡੀ ਗਿਣਤੀ ਵਿਚ ਪੀੜਤ ਪਰਿਵਾਰਾਂ ਦੀਆਂ ਔਰਤਾਂ, ਬੱਚੇ, ਮਜ਼ਦੂਰ ਅਤੇ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!