ਮੋਗਾ (ਮਿੰਟੂ ਖੁਰਮੀ)
ਸਵੈ ਰੁਜ਼ਗਾਰ ਮਹਿਲਾ ਸੰਗਠਨ (ਸੇਵਾ ਪੰਜਾਬ) ਵੱਲੋਂ ਮੋਗਾ ਵਿਖੇ ਘਰੇਲੂ ਕੰਮ ਕਰਨ ਵਾਲੀਆਂ ਔਰਤਾਂ ਦਾ ਦਿਨ (ਡੋਮੈਸਟਿਕ ਵਰਕਰ ਡੇ) ਮਨਾਇਆ ਗਿਆ। ਇਹ ਦਿਨ ਪੂਰੇ ਦੇਸ਼ ਵਿੱਚ ਹਰ ਸਾਲ 16 ਜੂਨ ਨੂੰ ਮਨਾਇਆ ਜਾਂਦਾ ਹੈ। ਮੋਗਾ ਵਿੱਚ ਵੀ ਇਹ ਦਿਨ 15, 16 ਜੂਨ ਨੂੰ ਦੋ ਦਿਨ ਮਨਾਇਆ ਗਿਆ। 15 ਜੂਨ ਨੂੰ ਰਜਿੰਦਰਾ ਸਟੇਟ ਦੇ ਸਾਹਮਣੇ ਘਰਾਂ ਚ ਕੰਮ ਕਰਨ ਵਾਲੀਆਂ ਔਰਤਾਂ ਨੇ ਆਪਣੇ ਹੱਕਾਂ ਦੇ ਲਈ ਆਵਾਜ਼ ਬੁਲੰਦ ਕੀਤੀ ਤੇ ਸ਼ਾਤੀ ਪੂਰਬਕ ਪ੍ਰਦਰਸ਼ਨ ਕੀਤਾ। ਔਰਤਾਂ ਨੇ ਕਿਹਾ ਕਿ ਸਾਨੂੰ ਸਾਡੇ ਕੰਮ ਚ ਬਣਦਾ ਮਾਨ ਸਨਮਾਨ ਤੇ ਇੱਜ਼ਤ ਮਿਲਣੀ ਚਾਹੀਦੀ ਹੈ ਤੇ ਸਰਕਾਰੀ ਮੁਲਾਜ਼ਮਾਂ ਵਾਂਗ ਸਾਨੂੰ ਵੀ ਛੁੱਟੀ ਬਿਨਾਂ ਤਨਖ਼ਾਹ ਕੱਟੇ ਮਿਲਣੀ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਸਮੇਂ ਸੇਵਾ ਪੰਜਾਬ ਸੰਸਥਾ ਦੀ ਏਰੀਆ ਇੰਚਾਰਜ ਜਸਪ੍ਰੀਤ ਨੇ ਬੋਲਦਿਆਂ ਕਿਹਾ ਕਿ 16 ਜੂਨ 2011 ਨੂੰ ILO ਨੇ ਕਨਵੈਨਸ਼ਨ 189 ਨੂੰ ਪ੍ਰਵਾਨ ਕੀਤਾ ਸੀ ਤੇ ਇਸ ਕਨਵੈਨਸ਼ਨ ਨੂੰ ਲਾਗੂ ਕਰਵਾਉਣ ਦੇ ਲਈ ਹੀ ਇਹ ਬਿਨਾਂ ਹਰ ਸਾਲ ਸੋਲਾਂ ਜੂਨ ਨੂੰ ਘਰੇਲੂ ਕਾਮਗਾਰ ਔਰਤਾਂ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ। ਤਾਂ ਕਿ ਇਨ੍ਹਾਂ ਔਰਤਾਂ ਨੂੰ ਵੀ ਆਪਣੇ ਹੱਕ ਅਧਿਕਾਰ ਮਿਲ ਸਕਣ । ਇਸ ਸਮੇਂ ਸੁਖਵਿੰਦਰ ਕੌਰ, ਬਲਜੀਤ ਕੌਰ ਇੰਦਰਾ ਕਾਲੌਨੀ ,ਪ੍ਰਵੀਨ ਕੌਰ ,ਜੋਤੀ ਰਾਣੀ, ਗੁਰਜੀਤ ਕੌਰ ,ਬਲਜੀਤ ਮੋਹਨ ਸਿੰਘ ਬਸਤੀ ,ਸੁਮਨ ਬੁਕਣਵਾਲਾ ਆਦਿ ਭੈਣਾਂ ਇਸ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਈਆਂ।