13.1 C
United Kingdom
Sunday, June 7, 2026

More

    ਪ੍ਰਵਾਸੀ ਮਜ਼ਦੂਰਾਂ ਨੂੰ ਲਿਆ ਰਹੀ ਪ੍ਰਾਈਵੇਟ ਕੰਪਨੀ ਦੀ ਬੱਸ ਫੜੀ।

    ਸਾਰੇ ਪ੍ਰਵਾਸੀ ਮਜ਼ਦੂਰ ਕੀਤੇ ਟੈਸਟ ਰਿਪੋਰਟ ਆਉਣ ਤੱਕ ਇਕਾਂਤਵਾਸ

    ਨਿਹਾਲ ਸਿੰਘ ਵਾਲਾ-(ਸੁਖਮੰਦਰ,ਜਗਵੀਰ, ਕੁਲਦੀਪ ਗੋਹਲ)

    ਬੀਤੀ ਰਾਤ ਸਥਾਨਕ ਮੰਡੀ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਵਿੱਚ ਲੱਗੇ ਨਾਕੇ ਤੇ ਇੱਕ ਪ੍ਰਾਈਵੇਟ ਕੰਪਨੀ ਦੀ ਬੱਸ ਨੂੰ ਆਉਂਦੇ ਦੇਖਿਆ ਅਤੇ ਬੱਸ ਦੀ ਚੈਕਿੰਗ ਕਰਨ ਉਪਰੰਤ ਪਤਾ ਲੱਗਾ ਕੀ ਬੱਸ ਵਿੱਚ ਪ੍ਰਵਾਸੀ ਮਜ਼ਦੂਰ ਬਿਰਾਜਮਾਨ ਸਨ ਨਾਕੇ ਤੇ ਥਾਣਾ ਮੁੱਖ ਅਫ਼ਸਰ ਪਲਵਿੰਦਰ ਸਿੰਘ ਅਤੇ ਤਾਇਨਾਤ ਏ ਐੱਸ ਆਈ ਸ਼ੇਰ ਬਹਾਦਰ ਦੀ ਪੁਲਸ ਪਾਰਟੀ ਨੇ ਬੱਸ ਰੋਕ ਕੇ ਚੈਕਿੰਗ ਕੀਤੀ ਗਈ ਤਾਂ ਉਸ ਵਿੱਚ ਉੱਨੀ ਪ੍ਰਵਾਸੀ ਮਜ਼ਦੂਰਾਂ ਨੂੰ ਬੈਠੇ ਪਾਇਆ ਗਿਆ ਰਾਤੀਂ ਸਾਢੇ ਗਿਆਰਾਂ ਵਜੇ ਦੇ ਕਰੀਬ ਜ਼ਿਲ੍ਹਾ ਮੋਗਾ ਦੀ ਐੱਸ ਪੀ ਪੀ ਬੀ ਆਈ ਗੁਰਦੀਪ ਸਿੰਘ ਨਾਕਿਆਂ ਦੀ ਚੈਕਿੰਗ ਕਰਨ ਲਈ ਨਿਕਲੇ ਸਨ ਜਦੋਂ ਨਿਹਾਲ ਸਿੰਘ ਵਾਲਾ ਦੇ ਮੇਨ ਚੌਕ ਵਿੱਚ ਨਾਕੇ ਨੂੰ ਚੈਕ ਕਰਨ ਲਈ ਪਹੁੰਚੇ ਉਨ੍ਹਾਂ ਤੋਂ ਪਹਿਲਾਂ ਹੀ ਨਿਹਾਲ ਸਿੰਘ ਵਾਲਾ ਦੇ ਏ ਐੱਸ ਆਈ ਸ਼ੇਰ ਬਹਾਦਰ ਪੁਲਿਸ ਪਾਰਟੀ ਨੇ ਬੱਸ ਨੂੰ ਰੋਕਿਆ ਹੋਇਆ ਸੀ ਏ ਐੱਸ ਆਈ ਸ਼ੇਰ ਬਹਾਦਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰਾਈਵੇਟ ਬੱਸ ਦੇ ਡਰਾਈਵਰ ਕੋਲ ਅਤੇ ਬੱਸ ਵਿੱਚ ਸਵਾਰ ਪ੍ਰਵਾਸੀ ਮਜ਼ਦੂਰਾਂ ਕੋਲ ਕੋਈ ਵੀ ਮੈਡੀਕਲ ਫਿਟਨੈਂਸ ਸਰਟੀਫਿਕੇਟ ਨਹੀਂ ਸੀ ਜਿਸ ਤੇ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੈਡੀਕਲ ਅਫਸਰ ਨਿਹਾਲ ਸਿੰਘ ਵਾਲਾ ਨੂੰ ਸੂਚਿਤ ਕਰਕੇ ਉਹਨਾਂ ਪ੍ਰਵਾਸੀ ਮਜ਼ਦੂਰਾਂ ਦੀ ਜਾਂਚ ਕਰਵਾਈ ਗਈ ਜਾਂਚ ਵਿੱਚ ਦੋ ਪ੍ਰਵਾਸੀ ਮਜ਼ਦੂਰ ਖਾਂਸੀ ਅਤੇ ਜੁਕਾਮ ਪਾਇਆ ਗਿਆ ਉਨ੍ਹਾਂ ਨੂੰ ਸਿਵਲ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖ਼ਲਾ ਕੀਤਾ ਗਿਆ ਏ ਐੱਸ ਆਈ ਸ਼ੇਰ ਬਹਾਦਰ ਨੇ ਦੱਸਿਆ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਕਰੋਨਾ ਟੈਸਟ ਕਰਵਾਇਆ ਜਾਵੇਗਾ।
    ਸਾਰੀ ਰਾਤ ਪੁਲੀਸ ਪਹਿਰੇ ਵਿੱਚ ਡਰਾਈਵਰ ਕੰਨਡਾਇਕਟਰ ਅਤੇ ਪ੍ਰਵਾਸੀ ਮਜ਼ਦੂਰਾਂ ਦੇ ਬੱਸ ਵਿੱਚ ਹੀ ਰਾਤ ਲੰਘਾਈ ਅੱਜ ਸਵੇਰੇ ਇਸ ਸਬੰਧੀ ਜਦੋਂ ਪੱਤਰਕਾਰਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਐੱਮ ਐੱਚ ਬੀ ਕੰਪਨੀ ਦੀ ਬੱਸ ਦੇ ਡਰਾਈਵਰ ਡਰਾਈਵਰ ਪ੍ਰਗਟ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਅਸੀਂ ਬਿਹਾਰ ਗਏ ਸੀ ਪ੍ਰਵਾਸੀ ਮਜ਼ਦੂਰਾਂ ਨੂੰ ਛੱਡਣ ਵਾਪਸੀ ਵੇਲੇ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਝੋਨੇ ਦੀ ਲਵਾਈ ਲਈ ਲੈਂ ਆਏ ਹਨ ।
    —-ਕੀ ਕਹਿਣਾ ਪ੍ਰਵਾਸੀ ਮਜ਼ਦੂਰਾਂ ਦਾ
    ਇਸ ਮੌਕੇਂ ਪ੍ਰਵਾਸੀ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਅਸੀਂ ਛੱਤੀ ਘੰਟੇ ਪਹਿਲਾਂ ਬਿਹਾਰ ਦੇ ਪੂਰਨੀਆ ਜ਼ਿਲ੍ਹੇ ਤੋਂ ਆਏ ਹਾਂ ਅੱਗੇ ਅਸੀਂ ਨੱਥੂਵਾਲਾ ਗਰਬੀ ਵਿਖੇ ਕਿਸੇ ਕਿਸਾਨ ਦੇ ਖੇਤਾਂ ਝੋਨੇ ਦੀ ਲੁਆਈ ਆਏ ਹਾਂ ਇੱਥੇ ਜ਼ਿਕਰਯੋਗ ਹੈ ਕਿ ਪ੍ਰਵਾਸੀ ਮਜ਼ਦੂਰ ਬੱਸ ਰਾਹੀਂ ਤਿੰਨ ਦਿਨ ਪਹਿਲਾਂ ਪੰਜਾਬ ਆਉਣ ਲਈ ਬਿਹਾਰ ਤੋਂ ਚੱਲੇ ਸਨ ਪਰ ਰਾਹ ਵਿੱਚ ਕਿਸੇ ਵੀ ਜਗ੍ਹਾ ਉੱਪਰ ਉਨ੍ਹਾਂ ਦੀ ਚੈਕਿੰਗ ਨਹੀਂ ਹੋਈ ਜੋ ਕਿ ਛੱਤੀ ਘੰਟੇ ਬੀਤਣ ਬਾਅਦ ਥਾਣਾ ਨਿਹਾਲ ਸਿੰਘ ਵਾਲਾ ਦੀ ਪੁਲਿਸ ਵੱਲੋਂ ਰੋਕ ਕੇ ਚੈਕਿੰਗ ਕੀਤੀ ਗਈ ।
    ਇਸ ਸਬੰਧੀ ਜ਼ਿਲ੍ਹਾ ਮੋਗਾ ਦੇ ਐਸ ਪੀ ਪੀ ਬੀ ਆਈ ਗੁਰਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸਬੰਧੀ ਕਾਰਵਾਈ ਕਰਨ ਲਈ ਤੁਰੰਤ ਰਾਤ ਨੂੰ ਹੀ ਸਿਵਲ ਸਰਜਨ ਮੋਗਾ ਨੂੰ ਸੂਚਿਤ ਕਰ ਦਿੱਤਾ ਗਿਆ ਸੀ ਬਾਕੀ ਕਾਰਵਾਈ ਉਨ੍ਹਾਂ ਵੱਲੋਂ ਕੀਤੀ ਜਾਣੀ ਹੈ ।
    ਇਸ ਸਬੰਧੀ ਨਿਹਾਲ ਸਿੰਘ ਵਾਲਾ ਦੇ ਮੈਡੀਕਲ ਅਫ਼ਸਰ ਡਾ ਉਪਵਨ ਚੋਪੜਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਪ੍ਰਵਾਸੀ ਮਜ਼ਦੂਰਾਂ ਦੀ ਰਾਤ ਮੈਡੀਕਲ ਚੈੱਕ ਅੱਪ ਕੀਤਾ ਗਿਆ ਸੀ ਜਿਸ ਵਿੱਚ ਦੋ ਪਰਵਾਸੀ ਮਜ਼ਦੂਰਾਂ ਦੀ ਸਿਹਤ ਖਰਾਬੀ ਹੋਣ ਕਾਰਨ ਸਰਕਾਰੀ ਹਸਪਤਾਲ ਨਿਹਾਲ ਸਿੰਘ ਵਾਲਾ ਵਿਖੇ ਦਾਖਲ ਕੀਤਾ ਗਿਆ ਸੀ ਅੱਗੇ ਉਨ੍ਹਾਂ ਨੇ ਕਿਹਾ ਕਿ ਅੱਜ ਉਨ੍ਹਾਂ ਦੇ ਕਰੋਨਾ ਟੈਸਟ ਲਈ ਬਲੱਡ ਲੈ ਕੇ ਟੈਸਟ ਲਈ ਅੱਗੇ ਭੇਜਿਆ ਜਾਵੇਗਾ ਜਿਸ ਦੀ ਰਿਪੋਰਟ ਪੰਜ ਦਿਨਾਂ ਬਾਅਦ ਆਵੇਗੀ ਉਨ੍ਹਾਂ ਨੇ ਕਿਹਾ ਕਿ ਅਸੀਂ ਟੈਸਟ ਲੈ ਕੇ ਅੱਗੇ ਭੇਜ ਦੇਣੇ ਹਨ ਟੈਸਟ ਹੋਣ ਤੱਕ ਇਨ੍ਹਾਂ ਨੂੰ ਇਕਾਂਤ ਵਾਸ ਵਿੱਚ ਰੱਖਿਆ ਜਾਵੇਗਾ।
    ਇਸ ਸਬੰਧੀ ਗੱਲ ਕਰਦਿਆਂ ਸਬ ਇੰਸਪੈਕਟਰ ਸਰਦਾਰ ਬੇਅੰਤ ਸਿੰਘ ਭੱਟੀ ਨੇ ਦੱਸਿਆ ਕਿ ਸਾਰੇ ਪ੍ਰਵਾਸੀ ਮਜ਼ਦੂਰਾਂ ਨੂੰ ਨੱਥੂ ਵਾਲਾ ਗਰਬੀ ਵਿਖੇ ਕਿਸਾਨ ਸੁਖਮੰਦਰ ਸਿੰਘ ਪੁੱਤਰ ਰੂਪ ਸਿੰਘ ਦੇ ਖੇਤ ਵਿੱਚ ਬਣੈ ਵੱਖਰੇ ਮਕਾਨ ਵਿੱਚ ਇਕਾਂਤਵਾਸ ਕੀਤਾ ਗਿਆ ਉਧਰ ਥਾਣਾ ਨਿਹਾਲ ਸਿੰਘ ਵਾਲਾ ਵਿਖੇ ਕਰਫਿਊ ਦੀ ਉਲੰਘਣਾ ਕਰਦਿਆਂ ਬੱਸ ਦੇ ਡਰਾਈਵਰ ਅਤੇ ਕੰਡਕਟਰ ਅਮ੍ਰਿਤਪਾਲ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਹਥਣ ਅਤੇ ਪ੍ਰਗਟ ਸਿੰਘ ਪੁੱਤਰ ਅਮਰਜੀਤ ਸਿੰਘ ਵਾਸੀ ਥੰਦੀਵਾਲ ਤੇ ਧਾਰਾ 188 ਅਧੀਨ ਪਰਚਾ ਦਰਜ ਕੀਤਾ ਗਿਆ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!