ਉਨਟਾਰੀਓ / ਮਨਜੀਤ ਸਿੰਘ ਸਰਾਂ
ਕਈ ਸਾਲਾਂ ਤੋਂ ਕਨੇਡਾ ਦੇ ਸਟੇਟ ਮਾਂਟਰੀਅਲ ਚ’ ਰਹਿ ਰਹੀ ਪੰਜਾਬੀ ਗਾਇਕਾ ਪੀ੍ਤੀ ਖੋਸਾ ਨੂੰ ਮੈਂ ਪੰਜਾਬ ਤੋ ਹੀ ਜਾਣਦਾ ਹਾਂ | ੳੁਸਦੇ ਕਈ ਗੀਤ ਮੈ ਸ਼ੂਟ ਕੀਤੇ ਅਾ ਤੇ ਇੱਕ ਫਿਲਮ ਵੀ ਮੇਰੇ ਨਾਲ ਕੀਤੀ ਅਾ | ਮੋਗੇ ਦੀ ਧਰਤੀ ਤੇ ਜੰਮੀ ਪਲੀ ਪੀ੍ਤੀ ਖੋਸਾ ਦੇ ਗਾੳੁਣ ਦਾ ਇੱਕ ਅਾਪਣਾ ਹੀ ਅੰਦਾਜ ਹੈ ਤੇ ਸਟੇਜ ਤੇ ਸਰੋਤਿਅਾਂ ਨੂੰ ਕੀਲ ਕੇ ਰੱਖਣ ਦਾ ੳੁਸ ਨੂੰ ਵੱਲ ਅਾੳੁਦਾ ਹੈ | ਹੁਣ ੳੁਹ ਜਲਦੀ ਅਾਪਣਾ ਨਵਾਂ ਸਿੰਗਲ ਟਰੈਕ ਲੈਕੇ ਸਰੋਤਿਅਾਂ ਦੇ ਰੂ ਬ ਰੂ ਹੋ ਰਹੀ ਹੈ |
ਪੀ੍ਤੀ ਖੋਸਾ ਖੁੱਲੇ ਡੁੱਲੇ ਸੁਭਾਅ ਤੇ ਹਰ ਇੱਕ ਨੂੰ ਹੱਸ ਕੇ ਮਿਲਣ ਵਾਲੀ ਪੰਜਾਬਣ ਅਾ | ੳੁਸ ਨੇ ਬੁਹਤ ਸਾਰੇ ਯਾਦਗਰੀ ਗੀਤ ਗਾਏ ਤੇ ਅਦਾਕਾਰੀ ਪੱਖੋ ਵੀ ਪਰਪੱਕ ਅਦਾਕਾਰਾ ਹੈ |ੳੁਸ ਨੇ ਫੋਨ ਕਰਕੇ ਅਾਪਣੇ ਸੰਗੀਤਕ ਸਫਰ ਦੀ ਜਾਣਕਾਰੀ ਦਿੰਦਿਅਾਂ ਦੱਸਿਅਾ ਕਿ ੳੁਹ ਬੁਹਤ ਜਲਦੀ ਅਾਪਣਾ ਨਵਾਂ ਤੇ ਸੋਲੋ ਗੀਤ ਲੈ ਕੇ ਅਾ ਰਹੀ ਹੈ | ੳੁਸ ਨੇ ਦੱਸਿਅਾ ਕਿ ੳੁਹ ਇਸ ਗੀਤ ਨੂੰ ਹਰ ਪੱਖੋ ਸਰੋਤਿਅਾਂ ਦੇ ਕਾਬਿਲ ਬਣਾ ਕੇ ਲਿਅਾ ਰਹੀ ਹੈ | ਜਿਸ ਗੀਤ ਨੂੰ ਅਸੀ ਪੀ੍ਵਾਰ ਵਿੱਚ ਬੈਠ ਕੇ ਸੁਣ ਵੀ ਸਕਾਂਗੇ ਤੇ ਫਖਰ ਨਾਲ ਦੇਖ ਵੀ ਸਕਾਂਗੇ |
ਪੀ੍ਤੀ ੳੁਨਾਂ ਕੁੜੀਅਾਂ ਚੋ ਅਾ ਜੋ ਜਿੰਦਗੀ ਚ ਕਦੇ ਅੌਖੇ ਸਮੇ ਨਾਂ ਘਬਰਾਈ ਤੇ ਨਾਂ ਹੀ ਅਾਪਣੇ ਰਸਤੇ ਤੋ ਡਗਮਗਾਈ ਅਾ | ੳੁਸਦੀ ਮਿਹਨਤ ਰੰਗ ਲਿਅਾਈ ਤੇ ਅੱਜ ਅਾਪਣੇ ਦਮ ਤੇ ਕਨੈਡਾ ਚ ਪੂਰੀ ਤਰਾਂ ਨਾਲ ਸੈਟਲ ਹੈ | ਇੱਕ ਗੱਲ ਦੀ ਮੈਨੂੰ ਖੁਸ਼ੀ ਵੀ ਅਾ ਕਿ ੳੁਹ ਕੁੜੀਅਾਂ ਵਾਂਗ ਨਹੀ ਹਮੇਸ਼ਾਂ ਮੁੰਡਿਅਾਂ ਵਾਂਗ ਸਮਾਜ ਚ ਵਿਚਰਦੀ ਹੈ | ਸੋ ਅਸੀ ਇਹ ਦੁਅਾ ਕਰਦੇ ਅਾਂ ਕਿ ੳੁਸਦੀ ਮਿਹਨਤ ਰੰਗ ਲਿਅਾਵੇ ਤੇ ੳੁਹ ਦਾ ਨਵਾਂ ਗੀਤ ਬੁਲੰਦੀਅਾਂ ਨੂੰ ਛੂਹੇ |