7.5 C
United Kingdom
Sunday, March 8, 2026

More

    ਵਿੱਤ ਮੰਤਰੀ ਵੱਲੋਂ ਵਿਕਾਸ ਪ੍ਰੋਜੈਕਟਾਂ ਦੀ ਰਫ਼ਤਾਰ ਹੋਰ ਤੇਜ ਕਰਨ ਲਈ ਨਿਰਮਾਣ ਕਾਰਜਾਂ ਦਾ ਜਾਇਜ਼ਾ

    ਅਸ਼ੋਕ ਵਰਮਾ 
     ਬਠਿੰਡਾ, 14 ਜੂਨ।

    ਬਠਿੰਡਾ ਸ਼ਹਿਰ ਵਿਚ ਚੱਲ ਰਹੇ ਵਿਕਾਸ ਪ੍ਰੋਜੈਕਟਾਂ ਦੀ ਰਫ਼ਤਾਰ ਨੂੰ ਹੋਰ ਤੇਜ ਕਰਕੇ ਇੰਨਾਂ ਨੂੰ ਸਮਾਂਬੱਧ ਮੁਕੰਮਲ ਕਰਨ ਲਈ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅੱਜ ਖੁਦ ਸ਼ਹਿਰ ਵਿਚ ਲਗਭਗ 1 ਦਰਜਨ ਨਿਰਮਾਣ ਕਾਰਜਾਂ ਦਾ ਮੌਕੇ ਤੇ ਜਾ ਕੇ ਜਾਇਜ਼ਾ ਲਿਆ ਹੈ। ਇਸ ਮੌਕੇ ਉਨਾਂ ਨੇ ਸਬੰਧਤ ਵਿਭਾਗਾਂ ਨੂੰ ਜੋਰ ਦੇ ਕੇ ਹਦਾਇਤ ਕੀਤੀ ਕਿ ਨਿਰਮਾਣ ਕਾਰਜਾਂ ਦੀ ਗੁਣਵਤਾ ਨਾਲ ਕੋਈ ਸਮਝੌਤਾ ਨਾ ਹੋਵੇ ਅਤੇ ਸਾਰੇ ਪ੍ਰੋਜੈਕਟ ਸਮੇਂ ਸਿਰ ਮੁਕੰਮਲ ਹੋ ਕੇ ਸ਼ਹਿਰੀਆਂ ਨੂੰ ਸਮਰਪਿਤ ਕੀਤੇ ਜਾਣ।


    ਇਸ ਦੌਰਾਨ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਬਾਦਲ ਨੇ ਅਨਾਜ ਮੰਡੀ ਵਿਚ 94.25 ਲੱਖ ਰੁਪਏ ਨਾਲ ਬਣੀ ਪੀਣ ਦੇ ਪਾਣੀ ਦੀ ਸਪਲਾਈ ਵਾਲੀ ਟੈਂਕੀ ਵੀ ਲੋਕਾਂ ਨੂੰ ਸਮਰਪਿਤ ਕੀਤੀ। ਇਸ ਵਿਚ 2 ਲੱਖ  ਲੀਟਰ ਦੀ ਸਮੱਰਥਾ ਦੀ ਜਮੀਨਦੋਜ਼ ਟੈਂਕੀ ਅਤੇ ਇੰਨੀਂ ਹੀ ਸਮੱਰਥਾ ਦੀ ਉਚੀ ਟੈਂਕੀ ਬਣੀ ਹੈ। ਜਦ ਕਿ ਮੰਡੀ ਏਰੀਏ ਵਿਚ ਪਾਣੀ ਸਪਲਾਈ ਲਈ ਨਵੀਂਆਂ ਪਾਈਪਾਂ ਵੀ ਪਾਈਆਂ ਗਈਆਂ ਹਨ। ਇਸ ਤੋਂ ਬਿਨਾਂ ਇੱਥੇ ਸਟਾਫ ਕੁਆਰਟਰ ਵੀ ਬਣਾਇਆ ਗਿਆ ਹੈ।


    ਇਸੇ ਤਰਾਂ ਨਗਰ ਨਿਗਮ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਲਈ ਕੀਤੇ ਜਾ ਰਹੇ ਪ੍ਰਬੰਧਾਂ ਦੀ ਲੜੀ ਤਹਿਤ ਉਨਾਂ ਨੇ ਡੀਏਵੀ ਕਾਲਜ ਛੱਪੜ ਅਤੇ ਸੰਜੈ ਨਗਰ ਟੋਭੇ ਦਾ ਦੌਰਾ ਕੀਤਾ। ਉਨਾਂ ਨੇ ਦੱਸਿਆ ਕਿ ਡੀਏਵੀ ਕਾਲਜ ਛੱਪੜ ਦੀ 77 ਲੱਖ ਰੁਪਏ ਨਾਲ ਚਾਰਦਿਵਾਰੀ ਕੀਤੀ ਜਾ ਰਹੀ ਹੈ ਜਦ ਕਿ ਇਸ ਨੂੰ ਹੋਰ ਡੂੰਘਾ ਕਰਕੇ ਇਸਦੇ ਚਾਰੇ ਪਾਸੇ ਪੌਦੇ ਲਗਾਏ ਜਾਣਗੇ। ਇਸੇ ਤਰਾਂ ਸੰਜੈ ਨਗਰ ਟੋਭੇ ਦੀ ਜਲ ਭੰਡਾਰ ਸਮਰੱਥਾ ਵਿਚ 6 ਗੁਣਾ ਦਾ ਵਾਧਾ ਕਰਦਿਆਂ ਇਸ ਨੂੰ 5 ਮੀਲੀਅਨ ਲੀਟਰ ਤੋਂ ਵਧਾ ਕੇ 30 ਮੀਲੀਅਨ ਲੀਟਰ ਕੀਤਾ ਗਿਆ ਹੈ।


    ਸੜਕਾਂ ਨਾਲ ਸਬੰਧਤ ਕੰਮਾਂ ਦੇ ਨੀਰਿਖਣ ਦੌਰਾਨ ਉਨਾਂ ਨੇ ਪਾਵਰ ਹਾਉਸ ਰੋਡ ਅਤੇ ਗੁਰੂ ਕੀ ਨਗਰੀ ਵਿਖੇ ਚੱਲ ਰਹੇ ਕੰਮ ਦਾ ਜਾਇਜ਼ਾ ਲਿਆ। ਪਾਵਰ ਹਾਉਸ ਰੋਡ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ ਤਿਆਰ ਹੋ ਰਹੀ ਹੈ ਜਿਸ ਤੇ 8.5 ਲੱਖ ਰੁਪਏ ਖਰਚ ਆਉਣਗੇ ਜਦ ਕਿ ਗੁਰੂ ਕੀ ਨਗਰੀ ਦੀਆਂ ਸੜਕਾਂ ਤੇ ਪ੍ਰੀਮਿਕਸ ਪਾਉਣ ਤੇ ਨਗਰ ਨਿਗਮ 35 ਲੱਖ ਰੁਪਏ ਖਰਚ ਕਰ ਰਹੀ ਹੈ।
    ਇਸ ਤੋਂ ਬਿਨਾਂ ਵਿੱਤ ਮੰਤਰੀ ਸ: ਮਨਪ੍ਰੀਤ ਸਿੰਘ ਨੇ ਧੋਬਿਆਣੀ ਬਸਤੀ ਵਿਖੇ ਬਣ ਰਹੇ ਅਤਿ ਆਧੁਨਿਕ ਸਹੁਲਤਾਂ ਨਾਲ ਲੈਸ ਸਕੂਲ ਦੇ ਨਿਰਮਾਣ ਦੇ ਕੰਮ ਦਾ ਜਾਇਜ਼ਾ ਵੀ ਲਿਆ। ਇਸ ਸਕੂਲ ਵਿਚ ਸਪੋਰਟਸ ਕੰਪਲੈਕਸ ਵੀ ਬਣ ਰਿਹਾ ਹੈ। ਇਸ ਤੋਂ ਬਿਨਾਂ ਉਨਾਂ ਨੇ ਘਨਈਆ ਨਗਰ, ਚੰਦਸਰ ਬਸਤੀ, ਹਾਜੀਰਤਨ ਸਕੂਲ,  ਪੂਜਾ ਵਾਲਾ ਮੁਹੱਲਾ ਸਕੂਲ, ਦੇਸ਼ ਰਾਜ ਸੀਨਿਅਰ ਸੈਕੰਡਰੀ ਸਕੂਲ, ਪਰਸਰਾਮ ਨਗਰ ਸਕੂਲ, ਸੀਨਿਅਰ ਸੈਕੰਡਰੀ ਸਕੂਲ ਸੰਜੈ ਨਗਰ ਅਤੇ ਊਧਮ ਸਿੰਘ ਸਕੂਲ ਵਿਖੇ ਜਾ ਕੇ ਉਥੇ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ। ਉਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਉਦੇਸ਼ ਹੈ ਕਿ ਸਾਡੇ ਬੱਚਿਆਂ ਨੂੰ ਉਚ ਮਿਆਰੀ ਸਹੁਲਤਾਂ ਵਾਲੇ ਸਰਕਾਰੀ ਸਕੂਲ ਉਪਲਬੱਧ ਹੋਣ।


    ਇਸ ਮੌਕੇ ਉਨਾਂ ਨਾਲ ਸ੍ਰੀ ਕੇਕੇ ਅਗਰਵਾਲ, ਸ੍ਰੀ ਅਰੁਣ ਵਧਾਵਨ, ਸ੍ਰੀ ਅਸੋਕ ਪ੍ਰਧਾਨ, ਸ੍ਰੀ ਪਵਨ ਮਾਨੀ, ਸ੍ਰੀ ਮੋਹਨਲਾਲ ਝੂੰਬਾ, ਸ੍ਰੀ ਬਲਜਿੰਦਰ ਠੇਕੇਦਾਰ, ਸ੍ਰੀ ਸਾਜਨ ਸ਼ਰਮਾ, ਸ੍ਰੀ ਪ੍ਰਕਾਸ਼ ਚੰਦ, ਸ੍ਰੀ ਨੱਥੂ ਰਾਮ, ਸ ੍ਰੀ ਰਤਨ ਰਾਹੀ, ਸ੍ਰੀ ਹਰਵਿੰਦਰ ਲੱਡੂ, ਸ੍ਰੀ ਅਮਰਜੀਤ ਅਗਰਵਾਲ, ਕਾਰਜਕਾਰੀ ਇੰਜੀਨੀਅਰ ਸ੍ਰੀ ਵਿਪਨ ਖੰਨਾ, ਜ਼ਿਲਾ ਮੰਡੀ ਅਫ਼ਸਰ ਕੰਵਲਪ੍ਰੀਤ ਸਿੰਘ, ਕਾਰਕਾਰੀ ਇੰਜਨਅਰ ਸ੍ਰੀ ਸੰਦੀਪ ਗੁਪਤਾ, ਐਸ.ਡੀ.ਓ. ਅਮੁਲਿਆ ਗਰਗ, ਜ਼ਿਲਾ ਸਿੱਖਿਆ ਅਫ਼ਸਰ ਸ: ਸੁਖਬੀਰ ਸਿੰਘ ਤੇ ਭੁਪਿੰਦਰ ਕੌਰ ਆਦਿ ਵੀ ਹਾਜਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!