ਸੰਗਰੂਰ 14 ਜੂਨ (ਕੁਲਵੰਤ ਛਾਜਲੀ )
ਪੰਜਾਬ ਅੰਦਰ ਹੀ ਨਹੀਂ ਸਗੋਂ ਪੂਰੇ ਦੇਸ਼ ਵਿਚ ਨੋਵਲ ਕਰੋਨਾ ਵਾਇਰਸ ਵਰਗੀ ਮਹਾਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ ਜਿਸ ਕਾਰਨ ਦੇਸ਼ ਵਿੱਚ ਤਾਲਾਬੰਦੀ ਕੀਤੀ ਗਈ ਹੈ ਏਸ ਤਾਲਾਬੰਦੀ ਕਾਰਨ ਜਿੱਥੇ ਦੇਸ਼ ਅਰਥ ਵਿਵਸਥਾ ਦਾ ਨੀਵਾਂ ਡਿੱਗਿਆ ਹੈ ਉੱਥੇ ਹੀ ਲੋਕਾਂ ਦਾ ਕਚੂੰਬਰ ਨਿਕਲ ਚੁੱਕਾ ਹੈ। ਇਸ ਕਰੋਨਾ ਮਹਾਮਾਰੀ ਕਾਰਨ ਜਿੱਥੇ ਗਰੀਬ ਮਜਦੂਰ, ਕਾਰਖਾਨੇ, ਫੈਕਟਰੀਆਂ, ਅਤੇ ਹੋਰ ਅਦਾਰਿਆਂ ਇਸ ਦਾ ਬਹੁਤਾ ਅਸਰ ਪਿਆ ਹੈ ਉੱਥੇ ਹੀ ਇਸ ਅਸਰ ਪੰਜਾਬੀ ਲੋਕ ਗਾਇਕਾਵਾਂ, ਪੰਜਾਬੀ ਫਿਲਮ ਇੰਡਸਟਰੀ, ਅਤੇ ਹੋਰ ਮਨੋਰੰਜਨ ਦੇ ਸਾਧਨਾਂ ਨਾਲ ਜੁੜੇ ਲੋਕਾਂ ਤੇ ਪਿਆ ਹੈ ਉਨਾਂ ਦੀ ਅਰਥ ਵਿਵਸਥਾ ਵੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਕਿਉਂਕਿ ਇਹ ਲੋਕ ਗਾਇਕ ਪਹਿਲਾਂ ਹੀ ਆਰਥਿਕ ਮੰਦਹਾਲੀ ਦਾ ਸਾਹਮਣਾ ਕਰਨ ਲਈ ਮਜਬੂਰ ਹੋ ਰਹੇ ਸਨ ਇਨ੍ਹਾਂ ਮੰਦਹਾਲੀ ਨਾਲ ਜੂਝ ਰਹੇ ਕਲਾਕਾਰਾਂ ਦੀ ਸਾਰ ਅੱਜ ਤੱਕ ਕਿਸੇ ਵੀ ਸਰਕਾਰ ਦੇ ਨੁਮਾਇੰਦੇ ਨੇ ਬਾਂਹ ਨਹੀਂ ਫੜੀ ਹੈ ਪੰਜਾਬ ਸਰਕਾਰ ਵੱਲੋਂ ਇਨ੍ਹਾਂ ਨੂੰ ਆਰਥਿਕਤਾ ਮਜ਼ਬੂਤ ਬਣਾਉਣ ਲਈ ਕੋਈ ਮਦਦ ਨਹੀਂ ਦਿੱਤੀ ਜਾ ਰਹੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਇੰਟਰਨੈਸ਼ਨਲ ਲੋਕ ਗਾਇਕ ਕਲਾਂ ਮੰਚ ਦੇ ਕੌਮਾਂਤਰੀ ਪ੍ਰਧਾਨ ਜਨਾਬ ਹਾਕਮ ਬਖਤੜੀਵਾਲਾ ਅਤੇ ਹਲਕਾ ਪੰਜਗਰਾਈਆਂ ਇਕਾਈ ਦੇ ਪ੍ਰਧਾਨ ਸੁਖ ਸਿੱਧੂ ਕਨੇਡਾ ਨੇ ਅੱਜ ਪੰਜਾਬੀ ਅਖਬਾਰ ਰੋਜਾਨਾ ਅੱਜ ਦੀ ਅਵਾਜ ਦੇ ਪੱਤਰਕਾਰ ਕੁਲਵੰਤ ਛਾਜਲੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬੀ ਕਲਾਕਾਰ ਜੋ ਲੋਕਾਂ ਦਾ ਮਨੋਰੰਜਨ ਕਰਵਾ ਕੇ ਲੋਕਾਂ ਖੁਸ਼ ਕਰਦੇ ਹਨ ਪਰ ਇਨ੍ਹਾਂ ਦੀ ਹਾਲਤ ਅੰਦਰੋਂ ਪਤਲੀ ਬਣੀ ਹੋਈ ਹੈ ਕਿਉਂਕਿ ਕੰਮਕਾਜ ਨਾ ਹੋਣ ਕਾਰਨ ਸਾਡੇ ਘਰਾਂ ਦੇ ਚੁੱਲ੍ਹੇ ਠੰਡੇ ਪਏ ਹੋਏ ਹਨ। ਕਿਉਂਕਿ ਕਰੋਨਾ ਵਾਇਰਸ ਵਰਗੀ ਮਹਾਮਾਰੀ ਨੇ ਜਿੱਥੇ ਸਾਰੇ ਦੇਸ਼ ਦੇ ਲੋਕਾਂ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ ਉਸੇ ਤਰ੍ਹਾਂ ਇਹ ਮਾਰ ਸਭ ਵਰਗ ਉਪਰ ਪਈ ਹੈ ਕੇਂਦਰ ਸਰਕਾਰ ਅਤੇ ਸੂਬਾ ਸਰਕਾਰ ਵੱਲੋਂ ਕਿਸੇ ਵੀ ਵਰਗ ਨੂੰ ਯੋਗ ਮੱਦਦ ਨਹੀਂ ਭੇਜੀ ਗਈ ਜਿਸ ਕਾਰਨ ਲੋਕਾਂ ਨੂੰ ਘਰਾਂ ਦਾ ਗੁਜਾਰਾ ਚਲਾਉਣਾ ਔਖਾ ਹੋ ਗਿਆ ਹੈ ਉਸੇ ਤਰ੍ਹਾਂ ਸਾਡੇ ਵੀ ਵਿਆਹ ਸ਼ਾਦੀਆਂ, ਜਾਗਰਣ, ਸੱਭਿਆਚਾਰਕ ਮੇਲੇ, ਪੀਰਾਂ ਦੀ ਦਰਗਾਹ ਤੇ ਹੋਣ ਪ੍ਰੋਗਰਾਮ ਬੰਦ ਕੀਤੇ ਹੋਏ ਹਨ ਜਿਸ ਕਾਰਨ ਕਲਾਕਾਰ, ਗੀਤਕਾਰ,ਸੰਗੀਤ ਇੰਡਸਟਰੀ, ਸਾਜੀ ਵੇਹਲੇ ਹੋ ਚੁੱਕੇ ਹਨ ਕਿਉਂਕਿ ਹੋਰ ਕੋਈ ਕਮਾਈ ਦਾ ਸਾਧਨ ਨਹੀਂ ਬਣ ਰਿਹਾ ਹੈ ਜਿਸ ਕਾਰਨ ਆਪਣੇ ਘਰਾਂ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਅਸੀਂ ਤੁਹਾਡੇ ਮਾਧਿਅਮ ਰਾਹੀਂ ਪੰਜਾਬ ਸਰਕਾਰ ਦੇ ਧਿਆਨ ਹਿੱਤ ਲਿਆਉਣਾ ਚਾਹੁੰਦੇ ਹਾਂ ਕਿ ਉਹ ਕਲਾਕਾਰਾਂ, ਸੰਗੀਤਕਾਰਾਂ, ਲੇਖਕਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਦੀ ਮੱਦਦ ਕੀਤੀ ਜਾਵੇ ਅਤੇ ਸੱਭਿਆਚਾਰਕ ਕਮਿਸ਼ਨਰ ਰਾਹੀਂ ਮੰਦਹਾਲੀ ਨਾਲ ਜੂਝ ਰਹੇ ਕਲਾਕਾਰਾਂ, ਗੀਤਕਾਰਾਂ, ਸੰਗੀਤਕਾਰਾਂ ਦੀ ਸਾਰ ਲੈ ਕੇ ਉਨ੍ਹਾਂ ਦੀ ਪੈਨਸ਼ਨ ਜਾਂ ਮਹੀਨਾਵਾਰ ਆਮਦਨ ਦਾ ਸਾਧਨ ਬਣਾ ਕੇ ਦਿੱਤਾ ਜਾਵੇ ਤਾਂ ਜੋ ਉਹ ਕਲਾਕਾਰ,ਸੰਗੀਤਕਾਰ, ਗੀਤਕਾਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਦੇ ਹਨ।