7.9 C
United Kingdom
Saturday, March 7, 2026

More

    ਚੋਰਾਂ ਵੱਲੋਂ ਮੋਟਰਸਾਈਕਲ, ਦੋ ਮੋਬਾਇਲ ਤੇ 5 ਹਜਾਰ ਰੂਪੈ ਦੀ ਨਕਦੀ ਚੋਰੀ

    ਸਵੇਰ ਵੇਲੇ ਮੋਟਰਸਾਈਕਲ ਟੁੱਟੀ ਹਾਲਤ ‘ਚ ਪਿੰਡ ਸੱਦੋਵਾਲ ਦੇ ਬੱਸ ਸਟੈਂਡ ‘ਚੋ ਮਿਲਿਆ
    ਮਹਿਲ ਕਲਾਂ 14 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਸੁੱਕਰਵਾਰ ਦੀ ਰਾਤ ਨੂੰ ਪਿੰਡ ਗਾਗੇਵਾਲ ਵਿਖੇ ਅਣਪਛਾਤੇ ਚੋਰਾਂ ਵੱਲੋਂ ਇੱਕ ਵਿਆਕਤੀ ਦੇ ਘਰ ‘ਚੋ ਮੋਟਰਸਾਈਕਲ ਦੋ ਮੋਬਾਇਲ ਤੇ 5 ਹਜਾਰ ਰੂਪੈ ਦੀ ਨਕਦੀ ਚੋਰੀ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ। ਚੋਰੀ ਕੀਤਾ ਮੋਟਰਸਾਈਕਲ ਤੇ ਇੱਕ ਮੋਬਾਇਲ ਤਾਂ ਸਨਿੱਚਰਵਾਰ ਨੂੰ ਬੱਸ ਸਟੈਂਡ ਸੱਦੋਵਾਲ ਨਜਦੀਕ ਮਿਲ ਗਿਆ ਜਦਕਿ ਚੋਰਾਂ ਦਾ ਕੋਈ ਸੁਰਾਗ ਨਹੀ ਲੱਗਾ। ਇਸ ਘਟਨਾ ਸਬੰਧੀ ਪਰਿਵਾਰ ਵੱਲੋਂ ਪੁਲਿਸ ਥਾਣਾ ਟੱਲੇਵਾਲ ਨੂੰ ਸੂਚਨਾਂ ਦੇ ਦਿੱਤੀ ਹੈ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਬਲਾਕ ਜਨਰਲ ਸਕੱਤਰ ਮਿੱਤਰਪਾਲ ਸਿੰਘ ਮਿੱਤੂ ਗਾਗੇਵਾਲ,ਜਿਲ•ਾ ਸਕੱਤਰ ਹਰਜੀਤ ਸਿੰਘ ਬਿੱਟੂ ਨੇ ਦੱਸਿਆ ਬੀਤੀ ਰਾਤ ਅਣਪਛਾਤੇ ਚੋਰ ਮਹਿੰਦਰ ਸਿੰਘ ਪੁੱਤਰ ਭਗਵਾਨ ਸਿੰਘ ਵਾਸੀ ਗਾਗੇਵਾਲ ਦੇ ਘਰੋਂ ਬਜਾਜ ਕੰਪਨੀ ਦਾ ਸੀਟੀ-100 ਮੋਟਰਸਾਈਕਲ,ਦੋ ਮੋਬਾਇਲ ਤੇ 5 ਹਜਾਰ ਦੀ ਨਕਦੀ ਚੋਰੀ ਕਰਕੇ ਲੈ ਗਏ। ਸਨਿੱਚਰਵਾਰ ਨੂੰ ਪਰਿਵਾਰ ਜਦੋਂ ਚੋਰੀ ਦੀ ਇਸ ਘਟਨਾ ਸਬੰਧੀ ਪੁਲਿਸ ਥਾਣਾ ਟੱਲੇਵਾਲ ਵਿਖੇ ਸਿਕਾਇਤ ਦੇਣ ਜਾ ਰਿਹਾ ਸੀ ਤਾਂ ਚੋਰੀ ਕੀਤਾ ਮੋਟਰਸਾਈਕਲ ਪਿੰਡ ਸੱਦੋਵਾਲ ਦੇ ਬੱਸ ਸਟੈਂਡ ‘ਚੋ ਖੜ•ਾ ਮਿਲ ਗਿਆ ਜਿਸ ਦੀ ਮੁੱਖ ਲਾਈਟ ਟੁੱਟੀ ਹੋਈ ਸੀ ਤੇ ਕੁਝ ਹੀ ਦੂਰੀ ਤੋ ਇੱਕ ਮੋਬਾਇਲ ਵੀ ਮਿਲ ਗਿਆ। ਉਨ•ਾਂ ਕਿਹਾ ਕਿ ਪੂਰੀ ਘਟਨਾ ਸਬੰਧੀ ਪੁਲਿਸ ਥਾਣਾ ਟੱਲੇਵਾਲ ਨੂੰ ਸੂਚਨਾਂ ਦੇ ਦਿੱਤੀ ਹੈ। ਉਨ•ਾਂ ਮੰਗ ਕੀਤੀ ਕਿ ਇਸ ਘਟਨਾ ਸਬੰਧੀ ਜਾਂਚ ਕਰਕੇ ਚੋਰਾਂ ਨੂੰ ਯਲਦੀ ਕਾਬੂ ਕੀਤਾ ਜਾਵੇ।
    ਕੀ ਕਹਿੰਦੇ ਥਾਣਾ ਮੁੱਖ ਅਫ਼ਸਰ
    ਇਸ ਸਬੰਧੀ ਪੁਲਿਸ ਥਾਣਾ ਟੱਲੇਵਾਲ ਦੇ ਮੁੱਖ ਅਫ਼ਸਰ ਬਲਵਿੰਦਰ ਸਿੰਘ ਨੇ ਸੰਪਰਕ ਕਰਨ ਤੇ ਦੱਸਿਆ ਕਿ ਚੋਰੀ ਦੀ ਇਸ ਘਟਨਾ ਸਬੰਧੀ ਸੂਚਨਾਂ ਮਿਲ ਚੁੱਕੀ ਹੈ। ਪਿੰਡ ‘ਚ ਲੱਗੇ ਸੀਸੀਟੀਵੀ ਕੈਮਰਿਆਂ ਰਾਹੀ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਮੋਬਾਇਲ ਤੇ ਮੋਟਰਸਾਈਕਲ ਪਰਿਵਾਰ ਨੂੰ ਸੱਦੋਵਾਲ ਦੇ ਬੱਸ ਸਟੈਂਡ ‘ਚੋ ਮਿਲ ਗਿਆ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!