ਮਹਿਲ ਕਲਾਂ 14 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
13 ਵੇ ਨਾਨਕਸਰ ਠਾਠ ਕਸਬਾ ਮਹਿਲ ਕਲਾਂ ਵਿਖੇ ਮੁੱਖ ਸੇਵਾਦਾਰ ਬਾਬਾ ਕੇਹਰ ਸਿੰਘ ਦੀ ਅਗਵਾਈ ਹੇਠ ਸਮੂਹ ਸੰਗਤਾ ਦੇ ਸਹਿਯੋਗ ਹਾੜ੍ਹ ਮਹੀਨੇ ਦੀ ਸੰਗਰਾਂਦ ਦਾ ਦਿਹਾੜਾ ਮਨਾਇਆ ਅਤੇ ਧਾਰਮਿਕ ਸਮਾਗਮ ਕਰਵਾਇਆ ਗਿਆ ਇਸ ਮੌਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਕਾਸ ਕਰਵਾੲੇ ਸ੍ਰੀ ਅਖੰਡ ਪਾਠ ਦੇ ਭੋਗ ਪਾਏ ਗਏ ਇਸ ਅਸਥਾਨ ਦੇ ਮਹੰਤ ਬਾਬਾ ਗੁਰਪ੍ਰੀਤ ਸਿੰਘ ਮਹਿਲ ਕਲਾਂ ਨੇ ਕਿਹਾ ਕਿ ਸੰਸਾਰ ਭਰ ਵਿੱਚ ਕਰੋਨਾ ਵਾਇਰਸ ਦੀ ਮਹਾਂਮਾਰੀ ਬਿਮਾਰੀ ਦੇ ਮੱਦੇਨਜ਼ਰ ਸਾਵਧਾਨੀਆਂ ਦੀ ਪਾਲਣਾ ਕਰਦਿਆਂ ਭਾਵੇਂ ਸੰਗਤਾਂ ਦਾ ਇਕੱਠ ਨਹੀਂ ਕੀਤਾ ਗਿਆ ਉਨ੍ਹਾਂ ਕਿਹਾ ਕਿ ਜਿੱਥੇ ਇਸ ਧਾਰਮਿਕ ਸਥਾਨ ਉੱਪਰ ਗੁਰੂਆਂ ਦੇ ਧਾਰਮਕ ਸਮਾਗਮ ਕਰਕੇ ਨੌਜਵਾਨ ਪੀੜ੍ਹੀ ਨੂੰ ਵਧੇਰੇ ਅੰਮ੍ਰਿਤਪਾਨ ਲਈ ਪ੍ਰੇਰਤ ਕੀਤਾ ਜਾ ਰਿਹਾ ਹੈ ਉੱਥੇ ਹਰ ਮਹੀਨੇ ਸੰਗਰਾਂਦ ਦਾ ਦਿਹਾੜਾ ਵੀ ਮਨਾਇਆ ਜਾਂਦਾ ਹੈ ਇਸ ਮੌਕੇ ਸੰਤ ਬਾਬਾ ਗੁਰਦੀਪ ਸਿੰਘ, ਬਾਬਾ ਬਲਵੀਰ ਸਿੰਘ ਘੋਨਾ ਮਹਿਲ ਕਲਾਂ ਵਾਲੇ, ਤਪਲਾ ਵਾਚਕ ਭਾਈ ਰਾਜਵਿੰਦਰ ਸਿੰਘ ਕਲਾਲਮਾਜਰਾ, ਲਾਡੀ ਧਨੇਰ, ਸਮਾਜ ਸੇਵੀ ਸਰਬਜੀਤ ਸਿੰਘ ਸੰਬੂ ਖੜਕੇਕਾ,ਬਾਬਾ ਗੁਰਦੀਪ ਸਿੰਘ, ਮਹੰਤ ਗੁਰਪ੍ਰੀਤ ਸਿੰਘ ,ਬਾਬਾ ਹਰਭਜਨ ਸਿੰਘ ਧਨੇਰ, ਰਾਜਵਿੰਦਰ ਸਿੰਘ ਤਪਲਾ ਵਾਚਕ ਕਲਾਲਮਾਜਰਾ, ਲਾਡੀ ਧਨੇਰ, ਕੁਲਦੀਪ ਸਿੰਘ ਲੁਧਿਆਣਾ, ਸਮਾਜ ਸੇਵੀ ਸਰਬਜੀਤ ਸਿੰਘ ਸੰਬੂ, ਜਗਸੀਰ ਸਿੰਘ ਧਾਲੀਵਾਲ ਸਹਿਜੜਾ, ਗੁਰਚਰਨ ਸਿੰਘ ਚੰਨੀ ਆਦਿ ਸੇਵਾਦਾਰ ਹਾਜਰ ਸਨ