2.1 C
United Kingdom
Saturday, March 7, 2026

More

    ਪੁਆਧੀ ਰੰਗ ਕੀ ਗ਼ਜ਼ਲ

    ਨਾ ਮਾਤਰ ਮੇਰਾ ਨਾਮਾ ਬਈ ।
    ਨੈਂਛ ਮੇਰਾ ਪੜਛਾਮਾ ਬਈ ।

    ਕੰਮ ਦਿਖੇ ਕੋਈ ਮੌਤ ਪਬਾ
    ਅਪਣੀ ਜਾਨ ਲੁਕਾਮਾ ਬ਼ਈ ।

    ਰੋਟੀ ਘਰਤੇ ਮਿਲ਼ਦੀ ਨੀ
    ਗਾਲ਼ਾਂ ਜੁੱਤੀਆਂ ਖਾਮਾ ਬ਼ਈ ।

    ਮੀਂਹ ਪਾਅਬਾ ਫਿਟਕਾਰਾਂ ਕਾ
    ਜਿਸਨੂੰ ਮੂੰਹ ਦਿਖਿਆਮਾ ਬ਼ਈ

    ਕਰਾਂ ਸੁਆਗਤ ਕੌਂਅ ਕੁੱਤੇ
    ਪੈਰ ਬੀਹੀ ਜਦ ਪਾਅਮਾ ਬ਼ਈ

    ਕੰਮ ਲੋਟ ਕੋਈ ਔਂਦਾ ਨੀ
    ਘੋੜੇ ਬੜੇ। ਭਜਾਮਾ ਬ਼ਈ ।

    ਮੱਖੀਆਂ ਭਿਣਕਾਂ ਦਿਨ ਸਾਰਾ
    ਹਟਦੀਆਂ ਨਹੀਂ ਹਟਾਮਾ ਬ਼ਈ

    ਕਿਤੇ ਮੇਰੀ ਕੋਈ ਸੁਣਦਾ ਨੀ
    ਆੱਪੋ ਲਿਖਕੈ ਗਾਅਮਾ ਬ਼ਈ ।

    ਕੁੱਤੇ ਖਾਣੀ ਬੌਹਤ ਹੋਈ
    ਪੁਆਧੀ ਇਬ ਘਰ ਜਾਮਾ ਬ਼ਈ

    ਚਰਨ ਪੁਆਧੀ
    ਅਰਨੌਲੀ ਭਾਈ ਜੀ ਕੀ ਕੈਥਲ ਹਰਿਆਣਾ

    ਸੰਪਰਕ ਲੰਬਰ ੯੯੯੬੪ / ੨੫੯੮੮

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!