ਜਨਮ ਦਿਨ ਦੀਆਂ ਮੁਬਾਰਕਾਂ
ਮਾਂ ਬੋਲੀ ਨੂੰ ਜੋ ਪਿਆਰ ਹੈ ਕਰਦੇ,
ਪਟਿਆਲੇ ਯੂਨੀਵਰਸਿਟੀ ਜੋ ਨੇ ਪੜਦੇ।
ਜਿਹਨਾਂ ਦੀ ਹਰ ਇਕ ਗੱਲ ਵਿਚ ਹੈ ਡੂੰਘਾ ਰਾਜ
ਬੜੀ ਪਿਆਰੀ ਹੈ ਖਾਤੂਨ ਨਾਜ਼…………………
ਮਾਂ ਸੈਦੋ ਦੀ ਕੁੱਖੋਂ ਜਾਈ ਜੀ,
ਘਰ ਚਿਰਾਗ ਦੀਨ ਦੇ ਅਰਸ਼ਾਂ ਤੋਂ ਪਰੀ ਆਈ ਜੀ।
ਚਾਰੇ ਪਾਸੇ ਖੁਸ਼ੀ ਛਾਈ ਜੀ,
ਘਰਦਿਆਂ ਖੂਬ ਵੰਡੀ ਮਠਿਆਈ ਜੀ।
ਪਿੰਡ ਹੈ ਰੁੜੇ-ਕੇ ਕਲਾਂ
ਜੋ ਹੈ ਬਰਨਾਲੇ ਦੇ ਪਾਸ
ਬੜੀ ਪਿਆਰੀ ਹੈ ਖਾਤੂਨ ਨਾਜ਼…………………
ਕਰੀ ਖੂਬ ਪੜਾਈ ਮਨ ਲਗਾਕੇ,
ਮਾਪਿਆਂ ਦਾ ਨਾਮ ਚਮਕਾਇਆ।
ਬਾਕਸਿੰਗ, ਬਾਲੀਵਾਲ ਵਿੱਚ ਵੀ,
ਉਹਨਾਂ ਨੈਸ਼ਨਲ ਤੱਕ ਖੇਡ ਦਿਖਾਇਆ।
ਜਿਸਦੇ ਸਿਰ ਤੇ ਸਜਿਆ ਲੇਖਿਕਾ ਵਾਲਾ ਵੀ ਤਾਜ਼
ਬੜੀ ਪਿਆਰੀ ਹੈ ਖਾਤੂਨ ਨਾਜ਼…………………
ਖੂਬ ਕਰੇ ਤਰੱਕੀਆਂ,
ਸੁੱਖ ਕਰੇ ਇਹੋ ਫਰਿਆਦ
ਚੜਦੀ ਕਲਾ ਵਿਚ ਰਹੇ,
ਪਿਆਰੀ ਭੈਣ ਨਾਜ਼।
ਬੜੀ ਪਿਆਰੀ ਹੈ ਖਾਤੂਨ ਨਾਜ਼
ਜਿਸਦੀ ਹਰ ਗੱਲ ਵਿਚ ਹੈ ਡੂੰਘਾ ਰਾਜ
ਬੜੀ ਪਿਆਰੀ ਹੈ ਖਾਤੂਨ ਨਾਜ਼
ਸੁੱਖ ਚੌਰਵਾਲਾ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਪੰਜਾਬ
ਮੋਬਾਇਲ 8872907030