4.4 C
United Kingdom
Saturday, March 7, 2026

More

    ਸਕਾਟਲੈਂਡ ਵਿੱਚ ਨਫ਼ਰਤੀ ਅਪਰਾਧਾਂ ਵਿੱਚ ਹੋਇਆ ਵਾਧਾ ਦਰਜ਼

    -ਹਰ ਕਿਸੇ ਨੂੰ ਸਕਾਟਲੈਂਡ ਵਿੱਚ ਪੂਰਨ ਆਜ਼ਾਦੀ ਨਾਲ ਰਹਿਣ ਦਾ ਅਧਿਕਾਰ- ਲਾਰਡ ਐਡਵੋਕੇਟ
    ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)

    ਬਰਤਾਨੀਆ ਵਿੱਚ ਬਲੈਕ ਲਾਈਵਜ਼ ਮੈਟਰ ਮੁਹਿੰਮ ਦੇ ਪ੍ਰਦਰਸ਼ਨਾਂ ਨੇ ਮਾਹੌਲ ਵਿੱਚ ਗਰਮਾਹਟ ਲਿਆਂਦੀ ਹੋਈ ਹੈ। ਇਹਨਾਂ ਪ੍ਰਦਰਸ਼ਨਾਂ ਦੇ ਚਲਦਿਆਂ ਸਕਾਟਲੈਂਡ ਵਿੱਚ ਹੋਏ ਸਰਵੇਖਣ ਅਨੁਸਾਰ ਇਹ ਤੱਥ ਸਾਹਮਣੇ ਆਏ ਹਨ ਕਿ ਸਕਾਟਲੈਂਡ ਵਿੱਚ ਨਫ਼ਰਤੀ ਅਪਰਾਧਾਂ ਦੀ ਦਰ ਵਿੱਚ ਅਥਾਹ ਵਾਧਾ ਹੋਇਆ ਹੈ। ਕਰਾਊਨ ਆਫਿਸ ਐਂਡ ਪ੍ਰਾਸੀਕਿਊਟਰ ਫਿਸਕਲ ਸਰਵਿਸ ਵੱਲੋਂ ਇਕੱਤਰ ਕੀਤੇ ਅੰਕੜੇ ਦਰਸਾਉਂਦੇ ਹਨ ਕਿ ਸਕਾਟਲੈਂਡ ਵਿੱਚ ਰੰਗ ਭੇਦ, ਧਰਮ, ਅਪਾਹਜਤਾ ਅਤੇ ਲਿੰਗ ਭੇਦ ਨਾਲ ਸੰਬੰਧਤ ਨਫ਼ਰਤੀ ਅਪਰਾਧ ਵਧੇ ਹਨ। ਇਸ ਰਿਪੋਰਟ ਰਾਹੀਂ ਖੁਲਾਸਾ ਹੋਇਆ ਹੈ ਕਿ ਪਿਛਲੇ ਸਾਲ 3038 ਨਫ਼ਰਤੀ ਅਪਰਾਧਾਂ ਦੇ ਮਾਮਲੇ ਦਰਜ਼ ਹੋਏ ਸਨ ਜੋ ਕਿ 2018-19 ਦੇ ਮੁਕਾਬਲੇ ਹੋਰ 4 ਫੀਸਦੀ ਵਧੇ ਹਨ। ਲਿੰਗ ਭੇਦ ਨਾਲ ਸੰਬੰਧਤ ਨਫਲਰਤੀ ਅਪਰਾਧਾਂ ਵਿੱਚ 24 ਫੀਸਦੀ ਵਾਧਾ ਦਰਜ਼ ਹੋਇਆ ਹੈ। ਸਰੀਰਕ ਅਪਾਹਜਤਾ ਨਾਲ ਸੰਬੰਧਤ 29 ਫੀਸਦੀ ਅਤੇ ਧਾਰਮਿਕ ਵਿਤਕਰੇ ਸੰਬੰਧੀ ਪਿਛਲੇ ਸਾਲ ਦੇ ਮੁਕਾਬਲੇ 24 ਫੀਸਦੀ ਵਾਧਾ ਹੋਇਆ ਹੈ। ਜਿਕਰਯੋਗ ਹੈ ਕਿ ਜਸਟਿਸ ਸੈਕਟਰੀ ਹਮਜ਼ਾ ਯੂਸਫ਼ ਨੇ ਨਫ਼ਰਤੀ ਅਪਰਾਧ ਖਿਲਾਫ ਇੱਕ ਨਵਾਂ ਬਿਲ ਵੀ ਪੇਸ਼ ਕੀਤਾ ਹੈ। ਲਾਰਡ ਐਡਵੋਕੇਟ ਜੇਮਜ਼ ਵੋਲਫ ਨੇ ਹਜਾਰਾਂ ਪੀੜਤਾਂ ਦਾ ਧੰਨਵਾਦ ਕੀਤਾ ਹੈ ਜਿਹਨਾਂ ਨੇ ਸਮਾਜ ਦੀ ਬਿਹਤਰ ਤਸਵੀਰ ਸਿਰਜਣ ਲਈ ਇਹਨਾਂ ਅੰਕੜਿਆਂ ਨੂੰ ਉਜਾਗਰ ਕਰਨ ਵਿੱਚ ਸਾਥ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਸਕਾਟਲੈਂਡ ਵਿੱਚ ਹਰ ਕਿਸੇ ਨੂੰ ਬਗੈਰ ਕਿਸੇ ਵਿਤਕਰੇ ਦੇ ਆਜ਼ਾਦੀ ਨਾਲ ਰਹਿਣ ਵਿਚਰਣ ਦਾ ਅਧਿਕਾਰ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!