ਮਜ਼ਦੂਰ ਪੁਲਿਸ ਚੋਂਕੀ ਲਿਆਂਦੇ ਪਰ ਬਿਨਾਂ ਕਿਸੇ ਪੜਤਾਲ ਵਾਪਸ ਭੇਜੇ
ਹੰਡਿਆਇਆ (ਬੰਧਨ ਤੋੜ ਸਿੰਘ)

ਅੱਜ ਪੁਲਿਸ ਚੋਂਕੀ ਹੰਡਿਆਇਆ ਵਿਚ ਪੁਲਿਸ ਨੇ ਝੋਨਾ ਲਾਉਣ ਵਾਲੇ ਮਜਦੂਰਾਂ ਨੂੰ ਚੋਂਕੀ ਵਿਚ ਲਿਆਂਦਾ ਗਿਆ ਜਿਹਨਾਂ ਦੇ ਕੋਈ ਵੀ ਕਰੋਨਾ ਸਬੰਧੀ ਟੈਸਟ ਨਹੀਂ ਹੋਏ ਸਨ। ਪਰ ਬਿਨਾਂ ਕਿਸੇ ਟੈਸਟ ਅਤੇ ਕੋਈ ਕਾਗਜ ਪੱਤਰ ਦਿਖਾਏ ਤੋਂ ਹੀ ਜਿਨ੍ਹਾਂ ਕਿਸਾਨਾਂ ਕੋਲ ਉਹ ਮਜਦੂਰ ਆਏ ਸਨ ਉਹੀ ਵਾਪਸ ਲੈ ਗਏ। ਜਿਕਰਯੋਗ ਹੈ ਕਿ ਜੇਕਰ ਕੋਈ ਵੀ ਪੰਜਾਬ ਦਾ ਵਾਸੀ ਦਸ ਵੀਹ ਦਿਨ ਪੰਜਾਬ ਤੋਂ ਬਾਹਰ ਲਾ ਆਵੇ ਉਸਨੂੰ 14 ਦਿਨ ਲਈ ਇਕਾਂਤਵਾਸ ਕੀਤਾ ਜਾਂਦਾ ਹੈ ਪਰ ਇਹ ਮਜਦੂਰ ਇੱਕ ਦੋ ਦਿਨ ਪਹਿਲਾਂ ਬਿਹਾਰ ਦੇ ਸੀਤਾ ਮੜੀ ਜਿਲ੍ਹੇ ਤੋਂ ਕਿਸਾਨਾਂ ਨੇ ਆਪਣੇ ਵਹੀਕਲ ਰਾਹੀਂ ਲਿਆਂਦੇ ਪਰ ਇਹਨਾਂ ਦਾ ਕੋਈ ਵੀ ਟੈਸਟ ਨਹੀਂ ਕੀਤਾ ਗਿਆ। ਇਹ ਮਜ਼ਦੂਰ ਜੋ ਪੁਲਿਸ ਚੌਂਕੀ ਵਿਚ ਲਿਆਂਦੇ ਗਏ ਕਰੀਬ ਦੋ ਦਰਜਨ ਸਨ। ਇੱਥੇ ਕੁਝ ਵਿਅਕਤੀ ਇਕ ਸਾਬਕਾ ਐਮ ਸੀ ਦੀ ਚਰਚਾ ਕਰਦੇ ਦੇਖੇ ਗਏ ਕਿ ਹੁਣ ਇਹ ਆ ਗਿਆ, ਸੌਦਾ ਹੋ ਗਿਆ ਹੁਣੇ ਵਾਪਸ ਭੇਜ ਦਿੱਤਾ ਜਾਵੇਗਾ। ਹੋਇਆ ਵੀ ਇੰਝ ਹੀ, ਉਸੇ ਟਾਇਮ ਹੀ ਉਹਨਾਂ ਨੂੰ ਹੋਰ ਟਰਾਲੀ ਲਿਆ ਕੇ ਕਿਸਾਨਾਂ ਕੋਲ ਵਾਪਸ ਭੇਜ ਦਿੱਤਾ ਗਿਆ। ਜਿਹਨਾਂ ਨੂੰ ਇਸ ਸਬੰਧੀ ਪੁਲਿਸ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਸੰਧੂ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹਨਾਂ ਦਾ ਟੈਸਟ ਕਰਵਾਇਆ ਜਾਵੇਗਾ ਪਰੰਤੂ ਇਹਨਾਂ ਮਜਦੂਰਾਂ ਨੂੰ ਚੋਂਕੀ ਮੁਨਸ਼ੀ ਵਲੋਂ ਭੇਜ ਦਿੱਤਾ ਗਿਆ ਸੀ।