6.9 C
United Kingdom
Sunday, April 20, 2025

More

    ਜਮੀਨੀ ਝਗੜੇ ਨੇ ਧਾਰਿਆ ਖੂਨੀ ਰੂਪ, ਖੇਤਾਂ ਵਿੱਚ ਬੈਠੇ ਕਿਸਾਨ ਦਾ ਗੋਲੀ ਮਾਰ ਕੇ ਕਤਲ

    ਰਾਏਕੋਟ ਤਹਿਸੀਲ ਆਉਦੇ ਪਿੰਡ ਝੋਰੜਾਂ ਵਿਖੇ ਦਿਨ-ਦਿਹਾੜੇ ਕਿਸਾਨ ਦਾ ਕੀਤਾ ਗਿਆ ਕਤਲ, ਦੋਸ਼ੀ ਫਰਾਰ

    ਮਹਿਲ ਕਲਾਂ, ਰਾਏਕੋਟ 13 ਜੂਨ ( ਮਿੰਟੂ ਖੁਰਮੀ, ਜਗਸੀਰ ਸਿੰਘ ਧਾਲੀਵਾਲ ਸਹਿਜੜਾ)

    ਜਿਲਾ ਲੁਧਿਆਣਾ ਦੇ ਤਹਿਸੀਲ ਰਾਏਕੋਟ ਦੇ ਪਿੰਡ ਝੌਰੜਾਂ ਵਿਖੇ ਅੱਜ ਸਵੇਰੇ ਲਗਭਗ 7 ਵਜੇ ਇਕ ਸਾਈਕਲ ਸਵਾਰ ਵਿਅਕਤੀ ਨੇ ਕਿਸਾਨ ਜਰਨੈਲ ਸਿੰਘ ਮਨੀਲਾ ਵਾਲੇ ਪੁੱਤਰ ਸੇਵਾ ਸਿੰਘ (65) ਦੀ 12 ਬੋਰ ਦੀ ਰਾਈਫਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਗੋਲੀ ਵੱਜਣ ਨਾਲ ਕਿਸਾਨ ਜਰਨੈਲ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਮ੍ਰਿਤਕ ਜਰਨੈਲ ਸਿੰਘ ਦਾ ਪੈਸਿਆਂ ਨੂੰ ਲੈ ਕੇ ਕਿਸਾਨ ਗੁਰਵਿੰਦਰ ਸਿੰਘ ਨਾਂ ਦੇ ਵਿਅਕਤੀ ਨਾਲ ਜ਼ਮੀਨੀ ਵਿਵਾਦ ਚੱਲ ਰਿਹਾ ਸੀ, ਜਿਸ ਦਾ ਅੰਜਾਮ ਕਤਲ ਤਕ ਪੁੱਜ ਗਿਆ। ਪੁਲਿਸ ਸੂਚਨਾ ਮਿਲਣ ਤੋਂ ਬਾਅਦ ਮੌਕੇ ‘ਤੇ ਪੁੱਜੀ। ਪੁਲਿਸ ਥਾਣਾ ਹਠੂਰ ਦੀ ਟੀਮ ਘਟਨਾ ਵਾਲੀ ਥਾਂ ‘ਤੇ ਪੁੱਜੀ ਅਤੇ ਉਨ੍ਹਾਂ ਵਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ
    ਪੁਲਿਸ ਨੇ ਦੱਸਿਆ ਕਿ ਦੋਸ਼ੀ ਸਾਈਕਲ ‘ਤੇ ਸਵਾਰ ਹੋ ਕੇ ਆਇਆ ਸੀ ਅਤੇ ਉਸ ਨੇ ਮੋਟਰ ‘ਤੇ ਮੰਜੇ ਉਪਰ ਬੈਠੇ ਕਿਸਾਨ ਜਰਨੈਲ ਸਿੰਘ ਦੀ 12 ਬੋਰ ਪਿਸਤੌਲ ਨਾਲ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ ਤੇ ਹਮਲਾ ਕਰਨ ਵਾਲੇ ਕਿਸਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਥੇ ਇਹ ਵੀ ਦੱਸਣਯੋਗ ਹੈ ਕਿ ਮ੍ਰਿਤਕ ਕਿਸਾਨ ਜਰਨੈਲ ਸਿੰਘ ਆਪਣੇ ਪਿੱਛੇ ਦੋ ਲੜਕੇ ਛੱਡ ਗਿਆ ਹੈ ਜਿਹੜੇ ਵਿਦੇਸ਼ ਵਿਚ ਰਹਿੰਦੇ ਹਨ। ਮੌਕੇ ‘ਤੇ ਮ੍ਰਿਤਕ ਦਾ ਭਤੀਜਾ ਜਸਪਾਲ ਸਿੰਘ, ਸਰਪੰਚ ਦਲਜੀਤ ਸਿੰਘ, ਗੁਰਮੇਲ ਸਿੰਘ ਵਾਰਦਾਤ ਦਾ ਚਸ਼ਮਦੀਦ ਤੇ ਥਾਣਾ ਮੁਖੀ ਹਰਜਿੰਦਰ ਸਿੰਘ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!