

ਮਹਿਲ ਕਲਾਂ , 12 ਜੂਨ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) “ਸ਼ਹੀਦ ਭਾਈ ਰਛਪਾਲ ਸਿੰਘ ਛੰਦੜਾਂ ਉਹ ਯੋਧੇ ਹਨ, ਜਿਨ੍ਹਾਂ ਨੇ ਨਿਰਸਵਾਰਥ ਹੋ ਕੇ ਆਪਣੇ ਕੌਮੀ ਮਿਸ਼ਨ ਖ਼ਾਲਿਸਤਾਨ ਲਈ ਲੰਮਾਂ ਸਮਾਂ ਜੱਦੋਂ-ਜ਼ਹਿਦ ਵੀ ਕੀਤੀ ਅਤੇ ਆਪਣੇ ਸਿੱਖੀ ਸਿਧਾਤਾਂ, ਸੋਚ ਉਤੇ ਸੰਜ਼ੀਦਗੀ ਅਤੇ ਦ੍ਰਿੜਤਾ ਨਾਲ ਪਹਿਰਾ ਦਿੰਦੇ ਰਹੇ ਹਨ । ਇਥੇ ਇਹ ਵੀ ਵਰਣਨ ਕਰਨਾ ਜ਼ਰੂਰੀ ਹੈ ਕਿ ਇੰਡੀਆਂ ਹਕੂਮਤ ਨੇ ਸਾਡੇ ਇਸ ਕੌਮੀ ਯੋਧੇ ਦਾ ਘਰਬਾਰ ਸਭ ਕੁਝ ਤਬਾਹ ਕਰ ਦਿੱਤਾ ਸੀ ਅਤੇ ਉਨ੍ਹਾਂ ਦੇ ਬੱਚਿਆਂ ਨੇ ਆਪਣੇ ਨਾਨਕੇ ਘਰ ਰਹਿਕੇ ਆਪਣਾ ਜੀਵਨ ਬਸਰ ਕੀਤਾ । ਉਨ੍ਹਾਂ ਦੇ ਜੱਦੀ ਪਿੰਡ ਦੀ ਸਾਰੀ ਜ਼ਾਇਦਾਦ ਅਤੇ ਮਕਾਨ ਖ਼ਤਮ ਕਰ ਦਿੱਤੇ ਗਏ ਸਨ । ਪਰ ਇਸ ਯੋਧੇ ਨੇ ਆਪਣੇ ਸਭ ਆਤਮਿਕ ਅਤੇ ਸਰੀਰਕ ਕਸਟਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਵੱਲੋਂ ਮਿੱਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਉਤੇ ਦ੍ਰਿੜ ਰਹਿੰਦੇ ਹੋਏ ਆਪਣੀਆ ਸੇਵਾਵਾਂ ਨਿਭਾਈਆ । ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਛੰਦੜਾਂ ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਅਤੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਉਨ੍ਹਾਂ ਦੀ ਬਰਸੀ ਮਨਾਉਣ ਹਿੱਤ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਵਾਕੇ ਸਮੂਹਿਕ ਰੂਪ ਵਿਚ ਇਹ ਅਰਦਾਸ ਕੀਤੀ ਗਈ ਕਿ ਜਿਥੇ ਉਹ ਅਕਾਲ ਪੁਰਖ ਸਾਡੇ ਇਸ ਮਹਾਨ ਯੋਧੇ ਦੀ ਆਤਮਾ ਨੂੰ ਸ਼ਾਂਤੀ ਬਖਸਣ, ਉਥੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਰਹਿੰਦੇ ਪੜਾਅ ਦੀ ਮੰਜਿ਼ਲ ਪ੍ਰਾਪਤੀ ਲਈ ਸਮੁੱਚੀ ਸਿੱਖ ਕੌਮ ਨੂੰ ਪਹਿਲੇ ਨਾਲੋ ਵੀ ਵਧੇਰੇ ਬਲ-ਬੁੱਧੀ, ਦੂਰਅੰਦੇਸ਼ੀ ਅਤੇ ਦ੍ਰਿੜਤਾ ਦੀ ਬਖਸਿ਼ਸ਼ ਕਰਨ।”
ਇਹ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਇਸ ਸਮਾਗਮ ਵਿਚ ਆਪਣਾ ਕੌਮੀ ਸੰਦੇਸ਼ ਭੇਜਦੇ ਹੋਏ ਜਾਹਰ ਕੀਤੇ । ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਸਿੱਖ ਕੌਮ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਹੋਏ ਪਾਰਟੀ ਪ੍ਰਧਾਨ ਵੱਲੋਂ ਸ. ਇਮਾਨ ਸਿੰਘ ਮਾਨ ਸਰਪ੍ਰਸਤ ਯੂਥ, ਪ੍ਰੋ. ਮਹਿੰਦਰਪਾਲ ਸਿੰਘ ਜਰਨਲ ਸਕੱਤਰ, ਸ. ਜਸਕਰਨ ਸਿੰਘ ਕਾਹਨ ਸਿੰਘ ਵਾਲਾ ਜਰਨਲ ਸਕੱਤਰ, ਹਰਪਾਲ ਸਿੰਘ ਬਲੇਰ ਜਰਨਲ ਸਕੱਤਰ, ਕੁਲਦੀਪ ਸਿੰਘ ਭਾਗੋਵਾਲ ਜਰਨਲ ਸਕੱਤਰ, ਮਾਸਟਰ ਕਰਨੈਲ ਸਿੰਘ ਨਾਰੀਕੇ ਜਰਨਲ ਸਕੱਤਰ, ਜਸਵੀਰ ਸਿੰਘ ਖਡੂਰ ਜਰਨਲ ਸਕੱਤਰ ਦਲ ਖ਼ਾਲਸਾ, ਹਰਭਜਨ ਸਿੰਘ ਕਸ਼ਮੀਰੀ, ਸ. ਗੁਰਜੰਟ ਸਿੰਘ ਕੱਟੂ ਨਿੱਜੀ ਸਹਾਇਕ ਸ. ਸਿਮਰਨਜੀਤ ਸਿੰਘ ਮਾਨ, ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਫ਼ਤਹਿਗੜ੍ਹ ਸਾਹਿਬ, ਅੰਮ੍ਰਿਤਪਾਲ ਸਿੰਘ ਛੰਦੜਾ ਯੂਥ ਪ੍ਰਧਾਨ, ਵਰਿੰਦਰ ਸਿੰਘ ਸੇਖੋ ਮੀਤ ਪ੍ਰਧਾਨ ਯੂਥ, ਲਖਵੀਰ ਸਿੰਘ ਸੌਟੀ ਅਗਜੈਕਟਿਵ ਮੈਂਬਰ, ਪਰਮਿੰਦਰ ਸਿੰਘ ਬਾਲਿਆਵਾਲੀ, ਗੁਰਨੈਬ ਸਿੰਘ ਨੈਬਪੁਰਾ, ਜਗਜੀਤ ਸਿੰਘ ਉਤਰਾਖੰਡ, ਪਰਮਜੀਤ ਸਿੰਘ ਰੀਕਾ ਪ੍ਰਧਾਨ ਪੁਲਿਸ ਜਿ਼ਲ੍ਹਾ ਖੰਨਾ, ਜਤਿੰਦਰ ਸਿੰਘ ਥਿੰਦ, ਜਗਜੀਤ ਸਿੰਘ ਫਿਰੋਜ਼ਪੁਰ, ਪ੍ਰੀਤਮ ਸਿੰਘ ਮਾਨਗੜ੍ਹ, ਬਲਜਿੰਦਰ ਸਿੰਘ ਪਾਂਗਲੀਆ, ਬਲਵੰਤ ਸਿੰਘ ਢਿੱਲੋਂ ਸਰਪੰਚ, ਅਵਤਾਰ ਸਿੰਘ ਸੈਣੀ, ਯੂਥ ਵਿੰਗ ਦੇ ਕੌਮੀ ਆਗੂ ਭਾਈ ਹਰਮੀਤ ਸਿੰਘ ਖਾਲਸਾ ਮੂੰਮ, ਜਤਿੰਦਰ ਸਿੰਘ ਮਹਿਲ ਕਲਾਂ ਵੱਲੋਂ ਉਚੇਚੇ ਤੌਰ ਤੇ ਇਸ ਬਰਸੀ ਸਮਾਗਮ ਵਿਚ ਸਮੂਲੀਅਤ ਕਰਦੇ ਹੋਏ ਸਮੁੱਚੀ ਕੌਮ ਨੂੰ ਆਪਣੇ ਨਿਸ਼ਾਨੇ ਖ਼ਾਲਿਸਤਾਨ ਉਤੇ ਦ੍ਰਿੜ ਹੋਣ ਅਤੇ ਸ. ਸਿਮਰਨਜੀਤ ਸਿੰਘ ਮਾਨ ਨੂੰ ਸਹਿਯੋਗ ਦੇਣ ਦੀ ਜੋਰਦਾਰ ਅਪੀਲ ਵੀ ਕੀਤੀ ਗਈ । ਅਰਦਾਸ ਵਿਚ ਹਾਜਰੀਨ ਵੱਡੇ ਇਕੱਠ ਨੇ ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ ਦੇ ਜੈਕਾਰਿਆ ਅਤੇ ਖ਼ਾਲਿਸਤਾਨ ਜਿ਼ੰਦਾਬਾਦ ਦੇ ਜੈਕਾਰਿਆ ਨਾਲ ਆਪਣੇ ਕੌਮੀ ਨਿਸ਼ਾਨੇ ਪ੍ਰਤੀ ਪ੍ਰਤੀਬੰਧਤਾਂ ਨੂੰ ਦੁਹਰਾਇਆ ਅਤੇ ਬਚਨ ਕੀਤਾ ਕਿ ਅਸੀਂ ਆਪਣੇ ਨਿਸ਼ਾਨੇ ਦੀ ਪ੍ਰਾਪਤੀ ਤੱਕ ਬਿਲਕੁਲ ਚੈਨ ਨਾਲ ਨਹੀਂ ਬੈਠਾਂਗੇ ਅਤੇ ਹਰ ਕੀਮਤ ਤੇ ਖ਼ਾਲਿਸਤਾਨ ਸਟੇਟ ਨੂੰ ਜਮਹੂਰੀਅਤ ਅਤੇ ਅਮਨਮਈ ਢੰਗਾਂ ਰਾਹੀ ਪ੍ਰਾਪਤ ਕਰਾਂਗੇ । ਇਸ ਸਮੇਂ ਪਰਿਵਾਰ ਵੱਲੋਂ ਅਤੇ ਸੰਗਤ ਵੱਲੋਂ ਸਾਂਝੇ ਤੌਰ ਤੇ ਗੁਰੂ ਕਾ ਲੰਗਰ ਪੂਰੀ ਸਰਧਾ ਅਤੇ ਸਤਿਕਾਰ ਸਹਿਤ ਛਕਾਇਆ ਗਿਆ ।