7.1 C
United Kingdom
Sunday, May 4, 2025

More

    ਮਜ਼ਦੂਰ

    ਸੱਤੀ ਉਟਾਲਾਂ ਵਾਲਾ

    ਹੱਡ ਭੰਨਵੀ ਮਿਹਨਤ ਕਰਦੇ ਨੇ ਮਜ਼ਦੂਰ ।
    ਤੰਗੀਅਾ ਫੰਗੀਅਾ ਵੀ ਜਰਦੇ ਨੇ ਮਜ਼ਦੂਰ ।

    ਡੱਬੇ ਚ ਰੋਟੀ,ਝੋਲੇ ਚ ਕੰਮ ਵਾਲੇ ਕੱਪੜੇ ਪਾ,
    ਸੁਭਾ ੨ ਲੇਬਰ ਚੋਕ ਚ ਖੜਦੇ ਨੇ ਮਜ਼ਦੂਰ ।

    ਪੈਰ ੨ ਤੇ ਠੇਕੇਦਾਰ ਦੀਅਾ ਗੱਲਾਂ ਸੁਣਦੇ ,
    ਨਾਲੇ ਮਸਤੀ ਚ ਕੰਮ ਕਰਦੇ ਨੇ ਮਜ਼ਦੂਰ ।

    ੲਿਨਾ ਦੀ ਭਾਵੇ ਜਿੱਦਾ ਮਰਜੀ ਲੰਘ ਗੲੀ ,
    ਪਰ ਅੋਲਾਦ ਨੂੰ ਛਾਵਾਂ ਕਰਦੇ ਨੇ ਮਜਦੂਰ ।

    ਦਿਹਾੜੀ ਨਾ ਭੰਨਦੇ ਭਾਵੇ ਢਿੱਲੇ ਮੱਠੇ ਹੋਣ ,
    ਅਾਪਣੇ ਤਨ ਤੇ ਦੁੱਖੜੇ ਜਰਦੇ ਨੇ ਮਜ਼ਦੂਰ ।

    ੲਿਨਾ ਦੇ ਹੱਕਾ ਵੱਲ ਕੋੲੀ ਗੋਰ ਨਾ ਕਰਦਾ ,
    ਫਿਰ ਰੋਸ ਮੁਜ਼ਾਹਰੇ ਵੀ ਕਰਦੇ ਨੇ ਮਜ਼ਦੂਰ ।

    ਮੁੜਕੋ ਮੁੜਕੀ ਹੋੲੇ ਰਹਿੰਦੇ ਸਾਰਾ ਦਿਨ ਹੀ,
    ਸੱਤੀ,ਠੰਢੇ ਤੱਤੇ ਦਾ ਘੁੱਟ ਭਰਦੇ ਨੇ ਮਜ਼ਦੂਰ ।

    ਸੱਤੀ ਉਟਾਲਾਂ ਵਾਲਾ ..ਨੇੜੇ ਜਾਡਲਾ .. ਸ਼.ਭ.ਸਿੰਘ ਨਗਰ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!