ਨਿਊਜ਼ੀਲੈਂਡ ‘ਚ ਲਗਾਤਾਰ 20ਵੇਂ ਦਿਨ ਵੀ ਕੋਈ ਕਰਨਾ ਦਾ ਨਵਾਂ ਕੇਸ ਨਹੀਂ ਆਇਆ-ਡਾਲਰ ਵਧਿਆ
ਔਕਲੈਂਡ 11 ਜੂਨ (ਹਰਜਿੰਦਰ ਸਿੰਘ ਬਸਿਆਲਾ)
ਨਿਊਜ਼ੀਲੈਂਡ ‘ਚ ਲਗਾਤਾਰ 20ਵੇਂ ਦਿਨ ਵੀ ਅੱਜ ਕਰੋਨਾ ਦਾ ਕੋਈ ਵੀ ਨਵਾਂ ਕੇਸ ਨਹੀਂ ਆਇਆ ਹੈ। ਸਿਹਤ ਮੰਤਰਾਲੇ ਨੇ ਅੱਜ ਅੱਪਡੇਟ ਜਾਰੀ ਕਰਕੇ ਦੱਸਿਆ ਕਿ ਦੇਸ਼ ਇਸ ਵੇਲੇ ਕੋਰੋਨਾ ਮੁਕਤ ਹੈ ਅਤੇ ਤੀਜੇ ਦਿਨ ਅਲਰਟ ਲੈਵਲ 1 ਦੀਆਂ ਪਾਬੰਦੀਆਂ ਉੱਤੇ ਚੱਲ ਰਿਹਾ ਹੈ।
ਨਿਊਜ਼ੀਲੈਂਡ ਦੇ ਪੁਸ਼ਟੀ ਕੀਤੇ ਗਏ ਅਤੇ ਸੰਭਾਵਿਤ ਕੋਵਿਡ -19 ਕੇਸਾਂ ਦੀ ਕੁੱਲ ਗਿਣਤੀ 1504 ਹੀ ਹੈ। ਜਿਨ੍ਹਾਂ ਵਿੱਚ 1153 ਪੁਸ਼ਟੀ ਕੀਤੇ ਹਨ ਅਤੇ 341 ਸੰਭਾਵੀ ਕੇਸ ਹਨ। ਦੇਸ਼ ਵਿੱਚ ਐਕਟਿਵ ਕੇਸ ਜੀਰੋ ਹੈ। ਕੋਵਿਡ-19 ਤੋਂ 1482 ਲੋਕੀ ਰਿਕਵਰ ਹੋਏ ਹਨ। ਨਿਊਜ਼ੀਲੈਂਡ ਵਿੱਚ ਕੋਈ ਵੀ ਮਰੀਜ਼ ਕੋਵਿਡ-19 ਦੇ ਨਾਲ ਹਸਪਤਾਲ ਵਿੱਚ ਨਹੀਂ ਹੈ ਅਤੇ ਰਿਪੋਰਟ ਕਰਨ ਲਈ ਕੋਈ ਵਾਧੂ ਮੌਤਾਂ ਨਹੀਂ ਹਨ। ਮੌਤਾਂ ਦੀ ਗਿਣਤੀ 22 ਹੀ ਹੈ। ਮਹੱਤਵਪੂਰਣ 9 ਕਲੱਸਟਰ ਬੰਦ ਹੋ ਗਏ ਹਨ। ਦੇਸ਼ ਭਰ ‘ਚ ਕੱਲ੍ਹ 3350 ਹੋਰ ਟੈੱਸਟ ਕੀਤੇ ਗਏ, ਜਿਨ੍ਹਾਂ ਨੂੰ ਕੁੱਲ ਮਿਲਾ ਕੇ 301,882 ਟੈੱਸਟਾਂ ਦੀ ਗਿਣਤੀ ਇੱਕ ਮਹੱਤਵਪੂਰਣ ਮੀਲ ਪੱਥਰ ‘ਤੇ ਪਹੁੰਚ ਗਈ ਹੈ, ਜੋ ਆਬਾਦੀ ਦਾ 6% ਰਿਹਾ ਹੈ।
ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਟੈਸਟਿੰਗ ਪ੍ਰੀਕ੍ਰਿਆ ਮਹੱਤਵਪੂਰਣ ਹਿੱਸੇ ਵਜੋਂ ਜਾਰੀ ਰਹੇਗੀ। ਐਨ ਜ਼ੈੱਡ ਕੋਵਿਡ ਟ੍ਰੇਸਰ ਐਪ ਨੂੰ 5000 ਤੋਂ ਵੱਧ ਲੋਕਾਂ ਨੇ ਡਾਊਨਲੋਡ ਕੀਤਾ ਅਤੇ ਹੁਣ ਤੱਕ ਰਿਕਾਰਡ 586,000 ਰਜਿਸਟਰੇਸ਼ਨ ਦਰਜ ਕੀਤੀਆਂ ਗਈਆਂ ਹਨ। ਜਦੋਂ ਕਿ ਇਸ ਦੌਰਾਨ 45,100 ਕਾਰੋਬਾਰਾਂ ਨੇ ਕਿਊ ਆਰ ਕੋਡ ਦੇ ਨਾਲ ਪੋਸਟਰ ਤਿਆਰ ਕੀਤੇ ਹਨ ਅਤੇ ਲੋਕਾਂ ਨੇ 847,060 ਵਾਰ ਕਾਰੋਬਾਰਾਂ ਵਿੱਚ ਸਕੈਨ ਕੀਤਾ ਹੈ। ਮੰਗਲਵਾਰ ਨੂੰ ਦੇਸ਼ ‘ਚ ਲੈਵਲ-1 ਲਾਗੂ ‘ਤੇ ਜਾਣ ਦੇ ਬਾਵਜੂਦ, ਜਿਸ ਨਾਲ ਇਕੱਠ ਕਰਨ ‘ਤੇ ਪਾਬੰਦੀ ਹਟਾ ਦਿੱਤੀ ਗਈ ਹੈ, ਪਰ ਇਸ ਦੇ ਬਾਵਜੂਦ ਇਨਰ ਸਿਟੀ ਆਕਲੈਂਡ ਦੇ ਕਾਰੋਬਾਰਾਂ ਨਾ ਸੰਘਰਸ਼ ਜਾਰੀ ਹੈ।