10.2 C
United Kingdom
Monday, May 20, 2024

More

    ਧੀ ਵੀ ਪੁੱਤਾਂ ਨਾਲੋਂ ਘੱਟ ਨਹੀਂ

    ਅਮਨਦੀਪ ਕੌਰ ਜਲੰਧਰੀ
    88720-40085

    ਅਮਰਜੀਤ ਦੇ ਵਿਆਹ ਦੇ ਤਿੰਨ ਸਾਲ ਤੋਂ ਬਾਅਦ ਵੀ ਕੋਈ ਬੱਚਾ ਨਾ ਹੋਇਆ | ਉਸਦੀ ਸੱਸ ਨੇ ਮੇਹਣੇ ਦੇਣੇ, “ਏਸ ਬਾਂਝ ਦੀ ਕੁੱਖ ਪਤਾ ਨਹੀਂ ਹਰੀ ਹੋਣੀ ਜਾਂ ਨਹੀਂ “, ਪੁੱਤ ! ਤੂੰ ਦੂਜਾ ਵਿਆਹ ਕਰ ਲੈ” | ਕੁਝ ਸਮਾਂ ਪਾ ਕੇ ਰੱਬ ਨੇ ਉਸਦੀ ਝੋਲ਼ੀ ਕੰਨਿਆ ਦੇ ਕੇ ਭਰ ਦਿੱਤੀ | ਰੂੰ ਦੇ ਗੋੜੇ ਵਰਗਾ ਦੁੱਧ ਚਿੱਟਾ ਰੰਗ ਸੀ ਓਹਦਾ | ਸਾਰਿਆਂ ਦੀ ਅੱਖ ਦਾ ਤਾਰਾ ਸੀ |ਉਸਦਾ ਪਿਆਰ ਨਾਲ ਨਾਮ ਮਹਿਕ ਰੱਖਿਆ |
    ਵਕਤ ਬੀਤਦਾ ਗਿਆ ਜਦੋਂ ਉਹ ਪੜ੍ਹਨ ਦੇ ਯੋਗ ਹੋਈ ਤਾਂ ਗ਼ਰੀਬੀ ਬਹੁਤ ਸੀ ਘਰ ਵਿੱਚ |ਭਾਵੇਂ ਅਮਰਜੀਤ ਅਨਪੜ੍ਹ ਸੀ,ਪਰ ਪੜ੍ਹਾਈ ਦਾ ਦਰਜ਼ਾ ਜਾਣਦੀ ਸੀ | ਦਿਲ ਵਿੱਚ ਸੁਪਨਾ ਸੀ ਕਿ ਉਸਦੀ ਬੇਟੀ ਪੜ੍ਹ ਲਿਖ ਕੇ ਨੌਕਰੀ ਤੇ ਲਗੇ | ਜਦੋਂ ਗ਼ਰੀਬੀ ਦੇ ਹਾਲਾਤਾਂ ਦਾ ਸਾਹਮਣਾ ਕਰਦੀ ਮਹਿਕ ਨੇ ਦਸਵੀਂ ਕਰ ਲਈ | ਹੁਣ ਫੇਰ ਉਸਦੀ ਸੱਸ ਕਹਿਣਾ ਸ਼ੁਰੂ ਕਰ ਦਿਤਾ , ਇਹਨੂੰ ਜਿਆਦਾ ਪੜ੍ਹਾ-ਲਿਖਾ ਕੇ ਕੀ ਲੈਣਾ? ਇਹ ਤਾਂ ਬੇਗ਼ਾਨਾ ਧੰਨ ਹੈ | ਲੋਕਾਂ ਨੇ ਵੀ ਉਸਨੂੰ ਏਹੀ ਮਤਾਂ ਦੇਣੀਆਂ | ਪਰ ਉਸਨੇ ਕਿਸੇ ਦੀ ਇੱਕ ਨਾ ਸੁਣੀ ਤੇ ਉਸਨੂੰ ਹਮੇਸ਼ਾਂ ਪੜ੍ਹਨ ਲਈ ਪ੍ਰੇਰਦੀ ਰਹੀ |
    ਹੁਣ ਉਹ ਬੀ.ਏ ਦੀ ਪੜ੍ਹਾਈ ਕਰ ਚੁੱਕੀ ਸੀ ਤੇ ਕੋਰਸ ਕਰਨ ਲਈ ਬਹੁਤ ਸਾਰੇ ਪੈਸਿਆਂ ਦੀ ਲੋੜ੍ਹ ਸੀ |ਅਮਰਜੀਤ ਹੁਣ ਸੋਚ ਰਹੀ ਸੀ ਕੀ ਹੋਵੇਗਾ,ਪਰ ਉਸਨੇ ਹਿੰਮਤ ਨਹੀਂ ਹਾਰੀ ਤੇ ਆਪਣੇ ਸਾਰੇ ਗਹਿਣੇ ਵੇਚ ਕੇ ਸਾਲ ਦੀ ਫੀਸ ਭਰ ਦਿੱਤੀ |ਕੋਰਸ ਦੋ ਸਾਲ ਦਾ ਸੀ ਪਰ ਮਹਿਕ ਨੇ ਡੱਟ ਕੇ ਮਿਹਨਤ ਕੀਤੀ ਤੇ ਉਸਨੂੰ ਦੂਜੇ ਸਾਲ ਵਜ਼ੀਫਾ ਮਿਲ ਗਿਆ | ਮਹਿਕ ਦਾ ਕੋਰਸ ਵੀ ਪੂਰਾ ਹੋ ਗਿਆ |
    ਹੁਣ ਮਹਿਕ ਵਹਿਲੀ ਨਾ ਬਹਿ ਕੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਣ ਲਗ ਗਈ ਤੇ ਘਰ ਟਿਊਸ਼ਨਜ਼ ਪੜ੍ਹਾਉਣ ਦੇ ਨਾਲ-ਨਾਲ ਘਰ ਦਾ ਸਾਰਾ ਕੰਮ ਵੀ ਕਰਦੀ |ਹੁਣ ਸਾਰੇ ਲੋਕਾਂ ਦਾ ਨਜ਼ਰੀਆ ਬਦਲ ਚੁੱਕਾ ਸੀ ਤੇ ਸਾਰੇ ਉਸਦੀ ਤਾਰੀਫ਼ ਕਰਦੇ |ਪਰ ਇੱਥੇ ਹੀ ਬਸ ਨਹੀਂ ਸੀ ਮਹਿਕ ਨੂੰ ਸਰਕਾਰੀ ਨੌਕਰੀ ਦੇ ਸੁਪਨੇ ਨੂੰ ਪੂਰਾ ਕਰਨਾ ਸੀ |ਉਹ ਹਮੇਸ਼ਾਂ ਕੋਈ ਨਾ ਕੋਈ ਟੈਸਟ ਭਰਦੀ ਰਹਿੰਦੀ | ਇੱਕ ਦਿਨ ਉਹ ਵੀ ਆ ਗਿਆ, ਜਿਸ ਉਸਨੂੰ ਤਲਾਸ਼ ਸੀ | ਉਹ ਸਰਕਾਰੀ ਅਧਿਆਪਕਾ ਦਾ ਟੈਸਟ ਕਲੀਅਰ ਕਰ ਗਈ ਤੇ ਟੀਚਰ ਬਣ ਗਈ |ਉਸ ਦਿਨ ਅਮਰਜੀਤ ਦੀਆਂ ਖੁਸ਼ੀ ਨਾਲ ਅੱਖਾਂ ਛਲਕ ਪਈਆਂ ਤੇ ਉਸਦੇ ਮੂੰਹੋਂ ਆਪ ਮੁਹਾਰੇ ਨਿਕਲ ਗਿਆ, “ਹੁਣ ਦਸੋ ਧੀਆਂ ਕੋਈ ਪੁੱਤਾਂ ਨਾਲੋਂ ਘੱਟ ਆ? ਚਾਰੇ ਪਾਸੇ ਮਹਿਕ ਦੀ ਮਿਹਨਤ ਨੇ ਮਹਿਕ ਖਿੰਡੇਰ ਦਿੱਤੀ |

    PUNJ DARYA

    Leave a Reply

    Latest Posts

    error: Content is protected !!