
ਰਜਨੀ ਵਾਲੀਆ, ਕਪੂਰਥਲਾ
ਤੇਰੇ ਦਿੱਤੇ ਨਾਮ ਨੂੰ ਸਲਾਮ
ਮੇਰੇ ਪਿਆਰਿਆ,
ਜ਼ਿੰਦਗੀ ਰਹੀ ਨਾ ਹੁਣ,
ਆਮ ਮੇਰੇ ਪਿਆਰਿਆ।
ਖੁਸ਼ੀਆਂ ਤੇ ਚਾਅ ਨੇ,
ਨਾਲੇ ਤਹਿਜ਼ੀਬ ਏ।
ਮੇਰੇ ਮੁਕੱਦਰਾਂ ਚ ਤੂੰ
ਸੈਂ ਮੇਰਾ ਨਸੀਬ ਏ।
ਲੈ ਅੱਜ ਤੋਂ ਹੋਈ ਤੇਰੀ ਮੈਂ
ਗੁਲਾਮ ਮੇਰੇ ਪਿਆਰਿਆ।
ਤੇਰੇ ਦਿੱਤੇ ਨਾਮ ਨੂੰ ਸਲਾਮ,
ਮੇਰੇ ਪਿਆਰਿਆ।
ਕਿੰਨਾ ਅਹਿਸਾਨ ਤੇਰਾ,
ਮੇਰੇ ਤੇ ਮੈਂ ਮੰਨਦੀ।
ਫੈਲੀ ਬੜੀ ਚਾਨਣੀਂ ਏ,
ਮੇਰੇ ਏਸ ਚੰਨ ਦੀ।
ਮੇਰੀ ਦਿਲ ਵਿੱਚ ਮੋਹ ਤੇਰੇ
ਦਾ ਜਾਮ ਮੇਰੇ ਪਿਆਰਿਆ।
ਤੇਰੇ ਦਿੱਤੇ ਨਾਮ ਨੂੰ ਸਲਾਮ,
ਮੇਰੇ ਪਿਆਰਿਆ
ਚੰਗੇ ਕਿੰਨੇ ਭਾਗ ਮੇਰੇ,
ਤੂੰ ਜੋੜਿਆ ਨਿਮਾਣੀਂ ਨੂੰ।
ਤਖਤ ਤੇ ਬਿਠਾਇਆ,
ਈ ਏਸ ਮਰ ਜਾਣੀਂ ਨੂੰ।
ਜ਼ਿੰਦਗੀ ਦੀ ਤੇਰੇ ਨਾ,
ਹਰ ਸ਼ਾਮ ਮੇਰੇ ਪਿਆਰਿਆ।
ਤੇਰੇ ਦਿੱਤੇ ਨਾਮ ਨੂੰ ਸਲਾਮ,
ਸਲਾਮ ਮੇਰੇ ਪਿਆਰਿਆ
ਰਜਨੀ ਨੂੰ ਤੇਰੀਆਂ ਹੀ,
ਲੋੜਾਂ ਸਦਾ ਰਹਿਣੀਆਂ।
ਵੇ ਮੈਨੂੰ ਹੁਣ ਕੱਟਣੀਆਂ
ਤੇਰੇ ਨਾਲ ਪੈਣੀਆਂ ।
ਕੱਖ ਦਾ ਤੂੰ ਲੱਖ ਪਾਇਆ,
ਦਾਮ ਮੇਰੇ ਪਿਆਰਿਆ।
ਤੇਰੇ ਦਿੱਤੇ ਨਾਮ ਨੂੰ ਸਲਾਮ,
ਮੇਰੇ ਪਿਆਰਿਆ ।