ਬਰਨਾਲਾ (ਬੰਧਨ ਤੋੜ ਸਿੰਘ)
ਗੁਰੂ ਨਾਨਕ ਸਾਹਿਬ ਜੀ ਲੋਕ ਭਲਾੲੀ ਟਰੱਸਟ ਹਾਂਗਕਾਂਗ ਵੱਲੋ ੲਿਕ ਮਰੀਜ ਦੀ ਪੰਦਰਾਂ ਹਜਾਰ ਰੁਪੲੇ ਮੱਦਦ ਕੀਤੀ ਗੲੀ । ੲਿਸ ਸਬੰਧੀ ਜਾਣਕਾਰੀ ਦਿੰਦਿਅਾ ਟਰੱਸਟ ਦੇ ਪੰਜਾਬ ਸੇਵਾਦਾਰ ਸੁੱਖੀ ਨੈਣੇਵਾਲੀਅਾ ਨੇ ਦੱਸਿਅਾ ਕਿ ਜਸਵਿੰਦਰ ਕੌਰ ਪਤਨੀ ਸੁਖਦੇਵ ਸਿੰਘ ਭਦੌੜ ਜੋ ਕਿ ਕੈਂਸਰ ਦੀ ਬਿਮਾਰੀ ਤੋ ਪੀੜਤ ਹੈ । ੲਿਸਦਾ ਪਤੀ ਰੰਗ ਰੋਗਣ ਦਾ ਕੰਮ ਕਰਦਾ ਹੈ । ਦਿਹਾੜੀਦਾਰ ਹੈ/ੲਿਸ ਦੇ ਦੁਖਾਂ ਦੀ ਵੀਡੀਓ ਕੁਝ ਦਿਨ ਪਹਿਲਾ ਸ਼ੋਸਲ ਮੀਡੀਅਾ ਤੇ ਵਾੲਿਰਲ ਹੋੲੀ ਸੀ ; ਜਿਸ ਨੂੰ ਟਰੱਸਟ ਵੱਲੋ ਦੇਖਿਅਾ ਗਿਅਾ ,ਦੇਖਣਸਾਰ ਫੈਸਲਾ ਕੀਤਾ ਗਿਅਾ ੲਿਸ ਮਰੀਜ ਦੀ ਮੱਦਦ ਕੀਤੀ ਜਾਵੇ । ਟਰੱਸਟ ਵੱਲੋ ਅਾੲੀ ਰਾਸ਼ੀ ਪੰਦਰਾਂ ਹਜਾਰ ਪਰਿਵਾਰ ਨੂੰ ਸੌਂਪ ਦਿੱਤੀ ਹੈ ।ਪਰਿਵਾਰ ਵੱਲੋ ਟਰੱਸਟ ਦਾ ਧੰਨਵਾਦ ਕੀਤਾ ਗਿਅਾ ।ੲਿਸ ਸਮੇ ਤਿਰਲੋਕ ਸਿੰਘ ਟੇਲਰ ਮਾਸਟਰ;ਤੇ ਹਿੳੂਮਨ ਰਾੲੀਟਸ ਦੇ ਜਿਲਾ ਪਰਧਾਨ ਸੇਵਕ ਸਿੰਘ ਸਿੱਧੂ ਵੀ ਹਾਜਰ ਸਨ ।