12 C
United Kingdom
Monday, June 8, 2026

More

    ਡਾਇਰੀ ਦੇ ਪੰਨੇ- “ਨਿੰਦਰ ਘੁਗਿਆਣਵੀ”

    ਜਦੋਂ ਰੱਬ ਨੇ ‘ਪੁਲੀਸਮੈਨ’ ਸਿਰਜਿਆ!

    ਬੜੀ ਕੋਸ਼ਿਸ ਕੀਤੀ ਹੈ ਕਿ ਇਸ ਅੰਗਰੇਜੀਥ ਰਚਨਾ ਦੇ ਮੂਲ ਲੇਖਕ ਦਾ ਨਾਂ ਲੱਭ ਜਾਵੇ ਪਰ ਨਹੀਂ ਲੱਭਾ। ਇਹ ਰਚਨਾ ਕਿਸੇ ਅਮਰੀਕੀ ਲੇਖਕ ਦੀ ਹੈ ਤੇ ਉਸਨੇ ਇਸ ਨੂੰ ਅਮਰੀਕੀ ਨਜ਼ਰੀਏ ਤੋਂ ਉਥੋਂ ਦੀ ਧਰਾਤਲ ਤਹਿਤ ਰਚਿਆ ਹੈ ਅਤੇ ਅਸੀਂ ਇਸਦਾ ਪੰਜਾਬੀ  ਰੂਪ ਕਰਦੇ ਹੋਏ ਇਸ ਨੂੰ ਪੰਜਾਬੀ ਧਰਾਤਲ ਉਤੇ ਹੀ ਵਾਚਾਂਗੇ। ਕਹਿੰਦੇ ਨੇ ਕਿ ਜਦੋਂ ਰੱਬ ਇੱਕ ਪੁਲੀਸਮੈਨ ਦੀ ਸਿਰਜਣਾ ਕਰ ਰਿਹਾ ਸੀ ਤਾਂ ਉਹਦੇ ਕੋਲ ਇੱਕ ਫਰਿਸ਼ਤਾ ਆਇਆ ਤੇ ਪੁੱਛਣ ਲੱਗਾ,-ਕਾਫੀ ਖਿਲਾਰਾ ਜਿਹਾ ਪਾ ਰੱਖਿਐ ਐ ਰੱਬ ਜੀ? ਰੱਬ ਬੋਲਿਆ-ਕੀ ਤੈਨੂੰ ਪਤੈ ਜਿਹੜਾ ਪੁਲੀਸਮੈਨ ਮੈਂ ਸਿਰਜ ਰਿਹਾ ਹਾਂ ਇਹਦੀਆਂ ਮੰਗਾਂ ਤੇ ਕੰਮ ਕੀ ਕੀ ਨੇ? ਜੋ ਮੈਂ ਇਹਦੇ ਤੋਂ ਪੂਰੀਆਂ ਕਰਵਾਉਣੀਆਂ ਨੇ, ਇਹ ਅਜਿਹਾ ਪੁਲੀਸਮੈਨ ਹੋਵੇ, ਜੋ ਕੰਧਾਂ ਚੜ੍ਹ ਸਕਦਾ ਹੋਵੇ ਤੇ ਘਰਾਂ ਵਿਚ ਵੜ ਸਕਦਾ ਹੋਵੇ, ਜਿਹੜੇ ਘਰਾਂ ਵਿਚ ਸਿਹਤ ਵਿਭਾਗ ਤੇ ਹੋਰ ਵਿਭਾਗਾਂ ਦੇ ਕਰਮਚਾਰੀ ਵੀ ਜਾਣ ਤੋਂ ਡਰਦੇ ਹੋਣ, ਇਹ ਬੇਖੌਫ਼ ਹੋ ਕੇ ਜਾਵੇ। ਰੱਬ ਅੱਗੇ ਦੱਸਣ ਲੱਗਿਆ ਕਿ ਇੱਕ ਅਜਿਹਾ ਪੁਲੀਸਮੈਨ, ਜੋ ਪੰਜ ਮੀਲ ਹਨੇਰੀਆਂ ਗਲੀਆਂ ਵਿਚ ਤੇਜ਼ ਤੇਜ਼ ਦੌੜ ਸਕਦਾ ਹੋਵੇ, ਤੇ ਆਪਣੀ ਵਰਦੀ ਵਿਚ ਰਤਾ ਜਿੰਨਾ ਵੀ ਵੱਟ ਨਾ ਪੈਣ ਦੇਵੇ! ਉਹ ਕਿਸੇ ਨੂੰ ਡੱਕਣ ਲਈ ਨਿਗਾ ਰੱਖਣ ਵਾਸਤੇ ਸਾਰਾ ਸਾਰਾ ਦਿਨ ਭੁੱਖਾ ਤ੍ਰਿਹਾਇਆ ਗੱਡੀ ਵਿਚ ਬੈਠ ਸਕਦਾ ਹੋਵੇ। ਇੱਕ ਮਨੁੱਖ ਹੱਥੋਂ ਮਨੁੱਖ ਦਾ ਹੋ ਰਿਹਾ ਘਾਣ ਥੰਮ੍ਹ ਸਕਦਾ ਹੋਵੇ! ਜਿੱਥੇ ਕਿਤੇ ਕਤਲ ਹੋਇਆ ਹੈ, ਉਹਦੇ ਗੁਆਂਢੀ ਨੂੰ ਅਗਲੇ ਦਿਨ ਹੀ ਗਵਾਹੀ ਦੇਣ ਲਈ ਕੋਰਟ ਵਿਚ ਪੇਸ ਥਕਰ ਸਕਦਾ ਹੋਵੇ। ਇੱਕ ਕੱਪ ਕਾਲੀ ਕੌਫ਼ੀ ਤੇ ਅੱਧਾ ਖਾਣਾ ਖਾ ਕੇ ਵੀ ਉਹ ਉਹ ਹਰ ਸਮੇਂ ਵਧੀਆ ਸਰੀਰਕ ਸਥਿਤੀ ਵਿਚ ਹੋਵੇ। ਰੱਬ ਨੇ ਗੱਲ ਦੀ ਲੜੀ ਜਾਰੀ ਰੱਖੀ ਤੇ ਆਖਿਆ ਕਿ ਫਰਿਸ਼ਤਾ ਜੀ, ਏਥੇ ਹੀ ਬੱਸ ਨਹੀਂ, ਸਗੋਂ ਉਹਦੇ ਹੱਥਾਂ ਦੇ ਛੇ ਜੋੜੇ ਹੋਣੇ ਚਾਹੀਦੇ ਨੇ,  ਜਿਸ ਹਿਸਾਬ ਨਾਲ ਉਹਦਾ ਕੰਮ ਹੈ।


    ਇਹ ਸਾਰਾ ਕੁਝ ਸੁਣ ਫਰਿਸ਼ਤੇ ਨੇ ਆਪਣਾ ਸਿਰ ਝਟਕਿਆ ਤੇ ਹੈਰਾਨੀ ਨਾਲ ਅੱਖਾਂ ਟੱਡ ਕੇ ਪੁੱਛਿਆ-ਰੱਬ ਜੀ, ਛੇ ਜੋੜੇ? ਇਹ ਨਹੀਂ ਹੋ ਸਕਦਾ ਰੱਬ ਜੀ।
    ਰੱਬ ਕਹਿੰਦਾ ਕਿ ਮੈਨੂੰ ਹੱਥਾਂ ਦੀ ਵੱਡੀ ਸਮੱਸਿਆ ਨਹੀਂ, ਤਿੰਨ ਅੱਖਾਂ ਦੀ ਸਮੱਸਿਆ ਵੱਡੀ ਹੈ। ਫਰਿਸ਼ਤੇ ਨੇ ਪੁੱਛਿਆ- ਏਹ ਸੰਪੂਰਨ ਤੇ ‘ਅਸਲ ਮਾਡਲ’ ਵਿਚ ਹੀ ਹੋਊ ਫਿਰ ਸਾਰਾ ਕੁਝ?
    ਰੱਬ ਬੋਲਿਆ-ਇੱਕ ਹੱਥਾਂ ਦਾ ਜੋੜਾ ਉਹ ਹੋਊ,ਜੋ ਬਿਨਾਂ ਕੇਸ ਦੀ ਫਾਈਲ ਫੋਲਿਆ ਜਾਣ ਸਕੂ ਕਿ ਇਹਦੇ ਵਿਚ ਹੈ ਕੀ? ਦੂਜਾ ਜੋੜਾ ਉਹ ਕਿ ਅੱਖਾਂ ਸਿਰ ਦੇ ਦੋਵੇਂ ਪਾਸੇ ਹੋਣ, ਤਾਂ ਕਿ ਉਹ ਆਪਣੇ ਨਾਲ ਦੇ ਸਾਥੀਆਂ ਦਾ ਧਿਆਨ ਵੀ ਰੱਖ ਸਕੇ। ਇੱਕ ਹੱਥਾਂ ਦਾ ਜੋੜਾ ਸਾਹਮਣੇ ਹੋਵੇ, ਤਾਂ ਕਿ ਕਿਸੇ ਦਾ ਖੂਨ ਵਹਿੰਦਾ ਵੇਖ ਹੌਸਲੇ ਨਾਲ ਆਖੇ ਕਿ ਤੁਸੀਂ ਬਿਲਕੁਲ ਠੀਕ ਓ, ਕੁਛ ਨੀ ਹੋਇਆ ਹੈ, ਚੜ੍ਹਦੀ ਕਲਾ ਵਿਚ ਓ ਆਪ। ਫਰਿਸ਼ਤਾ ਆਖਦਾ ਹੈ-ਰੱਬ ਜੀ ਕੁਝ  ਘੱਟ ਕਰਲੋ। ਰੱਬ ਨੇ ਜੁਆਬ ਦਿੱਤਾ ਕਿ ਬਿਲਕੁਲ ਵੀ ਨਹੀਂ, ਮੈਨੂੰ ਅਜਿਹਾ ਮਾਡਲ ਚਾਹੀਦੈ, ਜੋ ਇੱਕ ਦੋ ਸੌ ਪੰਜਾਹ ਪੌਂਡ ਭਾਰੇ ਸ਼ਰਾਬੀ ਨੂੰ ਆਪਣੀ ਗੱਡੀ ਵਿਚ ਲੱਦ ਕੇ ਬਿਨਾਂ ਸੜਕ ਦੁਰਘਟਨਾ ਤੋਂ ਉਹਦੇ ਘਰ ਛੱਡ ਸਕਦਾ ਹੋਵੇ। ਨਾਲ ਇਹ ਵੀ ਕਿ ਅਪਣੇ ਪੰਜ ਜਣਿਆਂ ਦੇ ਪਰਿਵਾਰ ਨੂੰ ਸਰਕਾਰੀ ਤਨਖਾਹ ਉਤੇ ਪਾਲ ਸਕਦਾ ਹੋਵੇ। ਇਹ ਸੁਣ ਫਰਿਸ਼ਤੇ ਨੇ ਬਣ ਰਹੇ ਪੁਲੀਸਮੈਨ ਦੇ ਮਾਡਲ ਦੁਆਲੇ ਗੇੜਾ ਕੱਢਿਆ ਤੇ ਕਿਹਾ-ਕੀ ਇਹ ਕੁਝ ਸੋਚ ਵੀ ਸਕਦਾ ਏ? ਰੱਬ ਜੀ ਬੋਲੇ- ਬਿਲਕੁਲ ਇਹ ਹਜ਼ਾਰਾਂ ਗੁਨਾਹਾਂ ਦੇ ਲੱਛਣ ਦਸ ਸਕਦਾ ਏ। ਇਹ ਸੁਪਨਿਆਂ ਵਿਚ ਵੀ ਮੁਜ਼ਰਿਮਾਂ ਦੇ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਸਕਦੈ। ਕਿਸੇ ਦੀ ਤਫਤੀਸ਼ ਕਰ ਸਕਦੈ। ਇਹ ਕੰਮ ਉਹ ਏਨੇ ਚਿਰ ਵਿਚ ਇਕੱਲਾ ਕਰ ਸਕਦਾ ਹੈ ਕਿ ਜਿੰਨੇ ਚਿਰ ਵਿਚ ਪੰਜ ਜੱਜ ਫੈਸਲਾ ਕਰਨ ‘ਤੇ ਲਾਉਂਦੇ ਨੇ। ਏਨਾ ਕੁਝ ਕਰਨ ਦੇ ਬਾਵਜੂਦ ਵੀ ਉਹਦੇ ਵਿਚ ਹਾਸਰਸ(ਹਾਸੇ ਮਖੌਲ) ਦਾ ਵੀ ਇੱਕ ਗੁਣ ਹੁੰਦੈ। ਤੇ ਜੋ ਮੈਂ ਇਹ ਵਾਲਾ ਪੁਥਲੀਸਮੈਨ ਬਣਾ ਰਿਹਾਂ, ਇਹਦੇ ਕੋਲ ਆਪਣੇ ਆਪ ਉਤੇ ਕਾਬੂ ਪਾਉਣ ਲਈ ਵੀ ਹੈਰਾਨੀਜਨਕ ਸਮਰੱਥਾ ਹੋਵੇਗੀ। ਇਹ ਉਨ੍ਹਾ ਜੁਰਮਾਂ ਨਾਲ ਨਿੱਬੜ ਸਕਦੈ, ਜੋ ਨਰਕਾਂ ਵਿਚੋਂ ਲਿਖ ਕੇ ਆਏ ਹੁੰਦੇ ਨੇ। ਇਹ ਬੜੀ ਹਲੀਮੀ ਤੇ ਮਿੱਠਤ ਨਾਲ ਬੱਚੇ ਤੋਂ ਵੀ ਜੁਰਮ ਕਬੂਲ ਕਰਵਾ ਸਕਦੈ। ਮਾਰੇ ਗਏ ਮਨੁੱਖ ਦੇ ਪਰਿਵਾਰ ਨੂੰ ਢਾਰਸ ਵੀ ਦੇ ਸਕਦੈ ਤੇ ਅਗਲੇ ਦਿਨ ਅਖਬਾਰ ਵਿਚ ਇਹ ਵੀ ਪੜ੍ਹ ਸਕਦੈ ਕਿ ਮੁਲਕ ਵਿਚ ਕਾਨੂੰਨ ਵਿਵਸਥਾ ਢਿੱਲੀ ਹੈ।
    ਅਖੀਰ ‘ਤੇ ਫਰਿਸ਼ਤਾ ਰੱਬ ਮੂਹਰੇ ਝੁਕ ਗਿਆ ਤੇ ਬਣਾਏ ਜਾ ਰਹੇ ਪੁਲੀਸਮੈਨ ਦੇ ਮਾਡਲ ਦੀਆਂ ਗੱਲਾਂ੍ਹ ‘ਤੇ ਉਂਗਲਾਂ ਫੇਰੀਆਂ ਤੇ ਪੁੱਛਿਆ ਕਿ, ਰੱਬ ਜੀ, ਆਹ ਜੋ ਏਥੋਂ ਕੁਝ ਲੀਕ ਹੋ ਰਿਹੈ, ਏਹ ਕੀ ਐ? ਰੱਬ ਬੋਲਿਆ ਕਿ  ਇਹ ਲੀਕ ਨਹੀਂ ਹੋ ਰਿਹਾ ਕੁਝ ਵੀ, ਏਹ ਤਾਂ ਇਹਦੇ ਹੰਝੂ ਹਨ। ਫਰਿਸ਼ਤੇ  ਤੋਂ ਫਿਰ ਵੀ ਰਹਿ ਨਾ ਹੋਇਆ ਤੇ ਪੁੱਛਦਾ ਹੈ ਕਿ ਹੰਝੂ ਕਿਉਂ? ਰੱਬ ਕਹਿੰਦਾ ਹੈ ਕਿ ਇਹਦੇ ਅੰਦਰ ਵੀ ਤਾਂ ਕੁਝ ਭਾਵਨਾਵਾਂਨੇ, ਜੋ ਦੱਬੀਆਂ ਪਈਆਂ ਨੇ, ਇਹ ਹੰਝੂ ਉਨ੍ਹਾਂ ਭਾਵਨਾਵਾਂ ਵਾਸਤੇ ਨੇ, ਜਾਂ ਫਿਰ ਇਹਦੇ ਸਾਥੀ, ਜੋ ਇਹਦੇ ਨਾਲ ਤੁਰੇ ਜਾਂਦੇ ਹੋਏ ਮਾਰੇ ਗਏ, ਉਹਨਾਂ ਵਾਸਤੇ ਨੇ ਇਹ ਹੰਝੂ ਤੇ ਇੱਕ ਕੱਪੜੇ ਦਾ ਟੁਕੜਾ, ਜਿਸ ਨੂੰ ਮੁਲਕ ਦਾ ਝੰਡਾ ਆਖਦੇ ਨੇ, ਉਹਦੇ ਲਈ ਇਹਦੇ ਫਰਜ਼ ਤੇ ਹੰਝੂ ਇੱਕ ਸਮਰਾਟ ਦੇ ਹੰਝੂ ਹਨ। ਫਰਿਸ਼ਤਾ ਬੋਲਦਾ ਹੈ-ਤੁਸੀਂ ਮਹਾਨ ਓਂ ਰੱਬ ਜੀ, ਬੜੇ ਹੁਸ਼ਿਆਰ ਵੀ ਓ ਤੁਸੀ। ਰੱਬ ਆਖਦਾ ਹੈ ਕਿ ਨਹੀਂ, ਮੈਂ ਬਿਲਕੁਲ ਹੁਸ਼ਿਆਰ ਤੇ ਮਹਾਨ ਨਹੀਂ ਆਂ, ਏਹ ਹੰਝੂ ਮੈਂ ਨਹੀਂ ਪਾਏ, ਇਹ ਤਾਂ ਆਪਣੇ ਆਪ ਹੀ ਆਏ ਨੇ!
    (ਪੰਜਾਬੀ ਵਿੱਚ ਅਨੁਵਾਦ) -9417421700

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!